image caption:

ਬੰਗਾਲਦੇਸ਼ ਵਿੱਚ ਸ਼੍ਰੀਲੰਕਾ ਵਰਗੇ ਹਾਲਾਤ ਬਣੇ, ਤੇਲ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਸੜਕਾਂ ਉੱਤੇ ਹਿੰਸਾ

 ਢਾਕਾ-  ਬੰਗਲਾਦੇਸ਼ ਵੀ ਸ਼੍ਰੀਲੰਕਾ ਵਾਂਗ ਆਰਥਿਕ ਮੰਦੀ ਤੇ ਜ਼ਰੂਰੀ ਖਪਤਕਾਰ ਵਸਤਾਂ ਦੀ ਕਮੀ ਕਾਰਨ ਹਾਲਤ ਇਹ ਹੋ ਗਈ ਹੈ ਕਿ ਸ਼ੇਖ ਹਸੀਨਾ ਸਰਕਾਰ ਨੂੰ ਪੈਟਰੋਲ ਦੀਆਂ ਕੀਮਤਾਂ ਵਿੱਚ 51.7 ਫ਼ੀਸਦੀ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 49 ਫ਼ੀਸਦੀ ਦਾ ਵਾਧਾ ਕਰਨਾ ਪਿਆ ਹੈ।
ਸਾਲ 1971 ਵਿੱਚ ਆਜ਼ਾਦੀ ਮਿਲਣ ਪਿੱਛੋਂ ਫਿਊਲ ਦੀਆਂ ਦਰਾਂ ਵਿੱਚ ਕੀਤਾ ਗਿਆ ਇਹ ਸਭ ਤੋਂ ਵੱਡਾ ਵਾਧਾ ਹੈ। ਫਿਊਲਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧੇ ਨਾਲ ਲੋਕਾਂ ਦਾ ਗੁੱਸਾ ਭੜਕ ਗਿਆ ਹੈ ਤੇ ਬੰਗਲਾਦੇਸ਼ ਦੇ ਕਈ ਸ਼ਹਿਰਾਂ ਵਿੱਚ ਵਿਰੋਧ-ਪ੍ਰਦਰਸ਼ਨਾਂ ਮੌਕੇ ਭੀੜ ਹਿੰਸਾਕਰਨ ਲੱਗ ਪਈ ਹੈ। ਉਨ੍ਹਾਂ ਨੇਪੁਲਸ ਦੀਆਂ ਗੱਡੀਆਂ ਦੀ ਭੰਨ-ਤੋੜ ਕੀਤੀ ਅਤੇ ਪੈਟਰੋਲ ਪੰਪ ਦੇ ਕਰਿੰਦਿਆਂ ਦੀ ਕੁੱਟਮਾਰ ਵੀ ਕੀਤੀ। ਕਈ ਥਾਈਂ ਅੱਗਜ਼ਨੀ ਦੀਆਂ ਖ਼ਬਰਾਂ ਵੀ ਹਨ। ਲੋਕਫਿਊਲ ਦੀਆਂ ਕੀਮਤਾਂ ਵਿੱਚ ਕੀਤਾ ਵਾਧਾ ਵਾਪਸ ਲੈਣ ਦੀ ਮੰਗ ਕਰਦੇ ਹਨ। ਇਸ ਵਾਧੇ ਨਾਲ ਬੰਗਲਾਦੇਸ਼ ਵਿੱਚ ਪੈਟਰੋਲ 135 ਟਕਾ ਪ੍ਰਤੀ ਲਿਟਰ ਦੇ ਪਾਰ ਪਹੁੰਚ ਗਿਆ ਹੈ। ਵਰਨਣ ਯੋਗ ਹੈ ਕਿ ਆਰਥਿਕ ਸੰਕਟ ਤੋਂ ਉਭਰਨ ਲਈ ਹਸੀਨਾ ਸਰਕਾਰ ਨੇ ਆਈ ਐਮ ਐਫ ਤੋਂ ਚਾਰ ਬਿਲੀਅਨ ਡਾਲਰ ਦੇ ਰਾਹਤ ਪੈਕੇਜ ਦੀ ਮੰਗ ਕੀਤੀ ਸੀ, ਪਰ ਆਈ ਐਮ ਐਫ ਢਾਕਾ ਦੀ ਸਥਿਤੀ ਨੂੰ ਦੇਖਦੇ ਹੋਏ 1 ਬਿਲੀਅਨ ਡਾਲਰ ਤੋਂ ਵੱਧ ਦਾ ਰਾਹਤ ਪੈਕੇਜ ਦੇਣ ਤੋਂ ਸਾਫ਼ ਇਨਕਾਰ ਕਰ ਰਿਹਾ ਹੈ। ਵਿਦੇਸ਼ੀ ਕਰੰਸੀ ਭੰਡਾਰ ਦੀ ਘਾਟ ਕਾਰਨ ਜ਼ਰੂਰੀ ਵਸਤਾਂ ਦੀ ਇੰਪੋਰਟ ਰੁਕ ਗਈ ਹੈ। ਬੰਗਲਾਦੇਸ਼ ਦੀ ਸਥਿਤੀ ਲੱਗਭਗ ਸ਼੍ਰੀਲੰਕਾ ਵਰਗੀ ਹੋ ਗਈ ਹੈ। ਮਾਹਰਾਂ ਦੇ ਮੁਤਾਬਕ ਫਿਊਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਅਸਰ ਮਹਿੰਗਾਈ ਵਜੋਂ ਪਵੇਗਾ। ਜੂਨ ਵਿੱਚ ਬੰਗਲਾਦੇਸ਼ ਵਿੱਚ ਮਹਿੰਗਾਈ ਦਰ 7.56 ਉੱਤੇ ਪਹੰੁਚ ਗਈ ਸੀ, ਜੋ ਪਿਛਲੇ 9 ਸਾਲਾਂ ਦਾ ਸਭ ਤੋਂ ਉਚਾ ਪੱਧਰ ਸੀ। ਵਿਦੇਸ਼ੀ ਕਰੰਸੀ ਭੰਡਾਰ ਵਿੱਚ ਕਮੀ ਦੇ ਮੱਦੇਨਜ਼ਰ ਸਰਕਾਰ ਨੇ ਕਦੀ ਕਦਮ ਚੁੱਕੇ ਹਨ।