image caption:

ਭਾਰਤੀ ਮੂਲ ਦੀ ਰੂਪਾਲੀ ਡਿਸਾਈ ਅਮਰੀਕਾ ਵਿਚ ਜੱਜ ਬਣੀ

 ਸੈਕਰਾਮੈਂਟੋ &ndash ਐਰੀਜ਼ੋਨਾ ਦੀ ਵਕੀਲ ਰੂਪਾਲੀ ਐਚ ਡਿਸਾਈ ਪਹਿਲੀ ਭਾਰਤੀ ਮੂਲ ਦੀ ਅਮਰੀਕੀ ਔਰਤ ਹੈ ਜੋ 9 ਵੀਂ ਸਰਕਟ ਕੋਰਟ ਵਿਚ ਜੱਜ ਦੀਆਂ ਸੇਵਾਵਾਂ ਨਿਭਾਏਗੀ। ਯੂ ਐਸ ਕੋਰਟ ਆਫ ਅਪੀਲ ਵਿਚ ਡਿਸਾਈ ਦੀ ਨਿਯੁਕਤੀ ਦੀ ਸੈਨਟ ਨੇ 67-29 ਵੋਟਾਂ ਦੇ ਫਰਕ ਨਾਲ ਪੁਸ਼ਟੀ ਕਰ ਦਿੱਤੀ ਹੈ। ਡਿਸਾਈ ਐਂਡਰੀਊ ਡੇਵਿਡ ਹਰਵਿਟਜ ਦੀ ਥਾਂ ਲਵੇਗੀ ਜੋ ਅਗਲੇ ਸਾਲ ਜਨਵਰੀ ਵਿਚ ਸੇਵਾ ਮੁਕਤ ਹੋ ਰਹੇ ਹਨ। ਡਿਸਾਈ ਨੂੰ ਇਸ ਸਾਲ ਜੂਨ ਵਿਚ ਜੱਜ ਦੇ ਅਹੁੱਦੇ ਲਈ ਨਾਮਜ਼ਦ ਕੀਤਾ ਗਿਆ ਸੀ