image caption:

ਚਾਰ ਦਿਨ ਪਹਿਲਾਂ ਮਾਨਸੂਨ ਸੈਸ਼ਨ ਖਤਮ ਕਰ ਦੇਣ ’ਤੇ ਨਰਾਜ਼ ਹੋਏ ਸਿਮਰਜੀਤ ਸਿੰਘ ਮਾਨ

 ਸੰਸਦ ਦਾ ਮਾਨਸੂਨ ਸੈਸ਼ਨ ਆਪਣੇ ਤੈਅ ਸਮੇਂਤੋਂ 4 ਦਿਨ ਪਹਿਲਾਂ ਹੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ, ਜਿਸ ਕਰਕੇ ਸੰਗਰੂਰ ਤੋਂ MP ਸਿਮਰਨਜੀਤ ਸਿੰਘ ਮਾਨ ਨੂੰ ਸੰਸਦ ਵਿੱਚ ਬੋਲਣ ਦਾ ਸਮਾਂ ਨਹੀਂ ਮਿਲ ਸਕਿਆ, ਇਸ ਨੂੰ ਲੈ ਕੇ ਉਨ੍ਹਾਂ ਆਪਣੀ ਭੜਾਸ ਕੱਢੀ।

ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਬਿਨਾਂ ਕੋਈ ਕਾਰਨ ਦੱਸੇ ਸੰਸਦ ਨੂੰ ਮੁਲਤਵੀ ਕਰਨਾ ਅਪਮਾਨਜਨਕ ਹੈ ਅਤੇ ਇਹ ਦਰਸਾਉਂਦਾ ਹੈ ਕਿ ਸੰਸਦ ਮੈਂਬਰਾਂ &lsquoਤੇ ਭਰੋਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਸਿੱਖ ਹੋਣ ਦੇ ਨਾਤੇ ਮੈਨੂੰ ਬੋਲਣ ਦਾ ਸਮਾਂ ਨਹੀਂ ਮਿਲਦਾ। ਸੰਸਦ ਪੂਰੀ ਤਰ੍ਹਾਂ ਬਹੁਗਿਣਤੀ ਤੇ ਸਰਵਉੱਚਵਾਦੀ ਹੈ, ਘੱਟ ਗਿਣਤੀ ਹੋਣਾ ਮਾੜੀ ਕਿਸਮਤ ਹੈ।
ਦੱਸ ਦੇਈਏ ਕਿ ਸੰਸਦ ਦੇ ਦੋਵੇਂ ਸਦਨਾਂ ਨੂੰ ਸੋਮਵਾਰ ਦੁਪਹਿਰ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਅਜਿਹਾ ਸਤਵੀਂ ਵਾਰ ਹੋਇਆ ਹੈ ਜਦੋਂ ਸੰਸਦ ਦੇ ਦੋਵੇਂ ਸਦਨਾਂ ਨੂੰ ਤੈਅ ਸਮੇਂ ਤੋਂ ਪਹਿਲਾਂ ਮੁਲਤਵੀ ਕਰ ਦਿੱਤਾ ਗਿਆ।