image caption:

ਬਿਹਾਰ ਦੇ ਸੀਐੱਮ ਨਿਤਿਸ਼ ਕੁਮਾਰ ਨੇ ਰਾਜਪਾਲ ਨੂੰ ਸੌਂਪਿਆ ਅਸਤੀਫਾ

 ਬਿਹਾਰ ਦੇ ਸੀਐੱਮ ਨਿਤਿਸ਼ ਕੁਮਾਰ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਰਾਜਭਵਨ ਤੋਂ ਬਾਹਰ ਨਿਕਲਣ ਦੇ ਬਾਅਦ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਕਿ ਅਸੀਂ NDA ਵਿਚ ਸੀ ਤੇ ਹੁਣ ਐੱਨਡੀਏ ਦੇ ਮੁੱਖ ਮੰਤਰੀ ਅਹੁਦੇ ਤੋਂ ਮੈਂ ਅਸਤੀਫਾ ਦੇ ਦਿੱਤਾ ਹੈ। ਐੱਨਡੀਏ ਤੋਂ ਵੱਖ ਹੋਣ ਦੇ ਬਾਅਦ ਨਿਤਿਸ਼ ਕੁਮਾਰ ਨੇ ਮਹਾਗਠਜੋੜ ਨਾਲ ਸਰਕਾਰ ਬਣਾਉਣ ਦਾ ਫੈਸਲਾ ਲਿਆ ਹੈ ਤੇ ਇਸ ਫੈਸਲੇ ਦੇ ਬਾਅਦ ਉਹ ਰਾਜਪਾਲ ਨੂੰ ਅਸਤੀਫਾ ਦੇਣ ਰਾਜਭਵਨ ਪਹੁੰਚੇ।

ਨਿਤਿਸ਼ ਕੁਮਾਰ ਨੇ ਸੀਐੱਮ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਨਾਲ ਹੀ ਵਿਧਾਇਕਾਂ ਦਾ ਸਮਰਥਨ ਪੱਤਰ ਵੀ ਰਾਜਪਾਲ ਨੂੰ ਸੌਂਪ ਦਿੱਤਾ। ਇਸ ਤੋਂ ਪਹਿਲਾਂ ਮਹਾਗਠਜੋੜ ਦੀ ਬੈਠਕ ਵਿਚ ਨਿਤਿਸ਼ ਕੁਮਾਰ ਨੂੰ ਸਮਰਥਨ ਦਿਤੇ ਜਾਣ ਦੇ ਬਾਅਦ ਤੋਂ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਸੀਐੱਮ ਨਿਤਿਸ਼ ਕੁਮਾਰ ਐੱਨਡੀਏ ਤੋਂ ਵੱਖ ਹੋਣਗੇ।

ਪਾਰਟੀ ਦੇ ਵਿਧਾਇਕਾਂ ਤੇ ਸਾਂਸਦਾਂ ਦੀ ਬੈਠਕ ਦੇ ਬਾਅਦ ਜੇਡੀਯੂ ਨੇ ਐੱਨਡੀਏ ਤੋਂ ਵੱਖ ਹੋਣ ਦਾ ਫੈਸਲਾ ਲਿਆ। ਹਾਲਾਂਕਿ ਇਸ ਦਾ ਰਸਮੀ ਐਲਾਨ ਹੋਣਾ ਬਾਕੀ ਹੈ। ਇਸ ਤੋੰ ਬਾਅਦ ਨਿਤਿਸ਼ ਕੁਮਾਰ ਰਾਜਪਾਲ ਨੂੰ ਅਸਤੀਫਾ ਦੇਣ ਪਹੁੰਚੇ। ਨਿਤਿਸ਼ ਕੁਮਾਰ ਰਾਜਭਵ ਇਕੱਲੇ ਹੀ ਅਸਤੀਫਾ ਦੇਣ ਪਹੁੰਚੇ। ਉਨ੍ਹਾਂ ਦੇ ਅਸਤੀਫਾ ਸੌਂਪਣ ਦੇ ਨਾਲ ਹੀ ਬਿਹਾਰ ਵਿਚ ਨਵੀਂ ਸਰਕਾਰ ਦੇ ਗਠਨ ਦਾ ਰਸਤਾ ਵੀ ਸਾਫ ਹੋ ਗਿਆ ਹੈ।