image caption:

ਚੀਨ ’ਚ ਇਕ ਨਵੇਂ ਵਾਇਰਸ ਦੀ ਚੇਤਾਵਨੀ

 ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੈ। ਹੁਣ ਇੱਕ ਹੋਰ ਡਰਾਉਣੀ ਖਬਰ ਆਈ ਹੈ। ਡਾਕਟਰਾਂ ਨੇ ਇੱਕ ਨਵੇਂ ਵਾਇਰਸ ਬਾਰੇ ਚਿਤਾਵਨੀ ਦਿੱਤੀ ਹੈ। ਚੀਨ ਵਿੱਚ ਦਰਜਨਾਂ ਲੋਕ ਇਸ ਵਾਇਰਸ ਨਾਲ ਇਨਫੈਕਟਿਡ ਹੋਏ ਹਨ। ਇਸ ਵਾਇਰਸ ਦਾ ਨਾਂ ਹੈਨੀਪਾਵਾਇਰਸ ਜਾਂ ਲੰਗਯਾ ਵਾਇਰਸ ਹੈ। ਇਸ ਦਾ ਪਤਾ ਲਗਾਉਣ ਵਿੱਚ ਵੀ ਮੁਸ਼ਕਲ ਆ ਰਹੀ ਹੈ। ਇਹ ਵਾਇਰਸ ਜਾਨਵਰਾਂ ਤੋਂ ਫੈਲਦਾ ਹੈ। ਚੀਨੀ ਮੀਡੀਆ ਨੇ ਦੱਸਿਆ ਕਿ ਸ਼ਾਨਡੋਂਗ ਅਤੇ ਹੇਨਾਨ ਸੂਬਿਆਂ ਵਿੱਚ ਹੁਣ ਤੱਕ 35 ਲੋਕ ਇਸ ਵਾਇਰਸ ਦੀ ਲਪੇਟ ਵਿੱਚ ਆਏ ਹਨ। ਇਹ ਇੱਕ ਗੰਭੀਰ ਵਾਇਰਸ ਹੈ। ਜੇ ਸੰਕਰਮਿਤ ਵਿਅਕਤੀ ਇਸ ਵਾਇਰਸ ਨਾਲ ਗੰਭੀਰ ਹੋ ਜਾਏ ਤਾਂ ਤਿੰਨ-ਚੌਥਾਈ ਤੱਕ ਮੌਤਾਂ ਹੋ ਸਕਦੀਆਂ ਹਨ। ਹਾਲਾਂਕਿ ਹੁਣ ਤੱਕ ਇਸ ਵਾਇਰਸ ਨਾਲ ਕੋਈ ਮੌਤ ਨਹੀਂ ਹੋਈ ਹੈ। ਲਗਭਗ ਸਾਰੇ ਮਾਮਲੇ ਹਲਕੇ ਹਨ। ਮਰੀਜ਼ਾਂ ਵਿੱਚ ਫਲੂ ਵਰਗੇ ਹਨ। ਵਾਇਰਸ ਦਾ ਪਤਾ ਗਲੇ ਦੇ ਤੋਂ ਲਏ ਗਏ ਸੈਂਪਲਾਂ ਤੋਂ ਲੱਗਾ। ਇਸ ਨਾਲ ਜੁੜੀ ਸਟੱਡੀ ਵਿਚ ਹਿੱਸਾ ਲੈਣ ਵਾਲੇ ਵਿਦਵਾਨਾਂ ਦਾ ਕਹਿਣਾ ਹੈ ਕਿ ਇਹ ਸੰਭਵ ਹੈ ਕਿ ਇਹ ਵਾਇਰਸ ਜਾਨਵਰਾਂ ਤੋਂ ਫੈਲਿਆ ਹੋਵੇ। ਸੰਕਰਮਿਤ ਲੋਕਾਂ ਵਿੱਚ ਥਕਾਵਟ, ਖੰਘ ਅਤੇ ਮਨ ਖਰਾਬ ਹੋਣ ਵਰਗੇ ਲੱਛਣ ਹੁੰਦੇ ਹਨ। ਲੰਗਯਾ ਵਾਇਰਸ ਲਈ ਇਸ ਵੇਲੇ ਕੋਈ ਟੀਕਾ ਜਾਂ ਇਲਾਜ ਨਹੀਂ ਹੈ। ਹਾਲਾਂਕਿ, ਦੇਖਭਾਲ ਹੀ ਇਸ ਦਾ ਇਲਾਜ ਹੈ।