image caption:

ਬਿਹਾਰ ‘ਚ ਬਣੀ ਚਾਚੇ-ਭਤੀਜੇ ਦੀ ਸਰਕਾਰ

 ਬਿਹਾਰ ਵਿੱਚ ਬੀਜੇਪੀ ਦੇ ਸਿਆਸੀ ਬ੍ਰੇਕਅਪ ਤੋਂ ਬਾਅਦ ਮੁੜ ਤੋਂ ਚਾਚਾ (ਨਿਤੀਸ਼ ਕੁਮਾਰ) ਤੇ ਭਤੀਜੇ (ਤੇਜਸਵੀ ਯਾਦਵ) ਦੀ ਸਰਕਾਰ ਬਣ ਗਈ ਹੈ। ਨਿਤੀਸ਼ ਕੁਮਾਰ ਅੱਠਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ ਹਨ। ਨਿਤੀਸ਼ ਕੁਮਾਰ ਨੇ ਮਹਾਗਠਜੋੜ ਦੇ ਨੇਤਾ ਵਜੋਂ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਫੱਗੂ ਚੌਹਾਨ ਨੇ ਨਿਤੀਸ਼ ਕੁਮਾਰ ਨੂੰ ਸਹੁੰ ਚੁਕਾਈ। ਇਸ ਦੇ ਨਾਲ ਹੀ ਤੇਜਸਵੀ ਯਾਦਵ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਵਜੋਂ ਵੀ ਸਹੁੰ ਚੁੱਕੀ ਹੈ। ਤੇਜਸਵੀ ਯਾਦਵ ਦੂਜੀ ਵਾਰ ਬਿਹਾਰ ਦੇ ਉਪ ਮੁੱਖ ਮੰਤਰੀ ਬਣੇ ਹਨ। ਸਹੁੰ ਚੁੱਕਣ ਤੋਂ ਬਾਅਦ ਤੇਜਸਵੀ ਯਾਦਵ ਨੇ ਨਿਤੀਸ਼ ਕੁਮਾਰ ਦੇ ਪੈਰ ਛੂਹ ਕੇ ਅਸ਼ੀਰਵਾਦ ਲਿਆ, ਜਿਸ ਤੋਂ ਬਾਅਦ ਨਿਤੀਸ਼ ਕੁਮਾਰ ਨੇ ਤੇਜਸਵੀ ਯਾਦਵ ਨੂੰ ਗਲੇ ਲਗਾ ਕੇ ਆਸ਼ੀਰਵਾਦ ਦਿੱਤਾ।
ਸਹੁੰ ਚੁੱਕਣ ਤੋਂ ਬਾਅਦ ਨਿਤੀਸ਼ ਕੁਮਾਰ ਨੇ ਕਿਹਾ ਕਿ ਜਦੋਂ ਵਿਧਾਨ ਸਭਾ ਚੋਣਾਂ &lsquoਚ ਉਨ੍ਹਾਂ ਦੀਆਂ ਸੀਟਾਂ ਘੱਟ ਗਈਆਂ ਸਨ ਤਾਂ ਉਨ੍ਹਾਂ ਨੇ ਮੁੱਖ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਭਾਜਪਾ ਨੇ ਜ਼ੋਰ ਦੇ ਕੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ।