image caption:

ਅਮਰੀਕਾ ਨੇ ਯੂਕਰੇਨ ਦੀ ਹੋਰ ਮਦਦ ਕਰਨ ਦਾ ਕੀਤਾ ਐਲਾਨ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੇ ਪ੍ਰਸ਼ਾਸਨ ਨੇ ਸੋਮਵਾਰ ਨੂੰ ਯੂਕਰੇਨ ਨੂੰ 1 ਅਰਬ ਡਾਲਰ ਦੀ ਹੋਰ ਫੌਜੀ ਸਹਾਇਤਾ ਦੇਣ ਦਾ ਐਲਾਨ ਕੀਤਾ। ਅਮਰੀਕੀ ਰੱਖਿਆ ਮੰਤਰਾਲੇ ਤੋਂ ਯੂਕਰੇਨ ਦੇ ਹਥਿਆਰਬੰਦ ਬਲਾਂ ਨੂੰ ਸਿੱਧੇ ਤੌਰ &rsquoਤੇ ਦਿੱਤੀ ਜਾਣ ਵਾਲੀ ਰਾਕੇਟ, ਗੋਲਾ ਬਾਰੂਦ ਅਤੇ ਹੋਰ ਹਥਿਆਰਾਂ ਦੀ ਇਹ ਸਭ ਤੋਂ ਵੱਡੀ ਸਪਲਾਈ ਹੋਵੇਗੀ।
ਅਮਰੀਕੀ ਮਦਦ ਦਾ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਵਿਸ਼ਲੇਸ਼ਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਯੂਕਰੇਨ ਦੀ ਜਵਾਬੀ ਕਾਰਵਾਈ ਰੋਕਣ ਲਈ ਰੂਸ ਅਪਣੇ ਸੈਨਿਕਾਂ ਅਤੇ ਹਥਿਆਰਾਂ ਨੂੰ ਯੂਕਰੇਨ ਦੇ ਦੱਖਣੀ ਬੰਦਰਗਾਹ ਵੱਲ ਲਿਜਾ ਰਿਹਾ ਹੈ। ਅਮਰੀਕਾ ਦੁਆਰਾ ਐਲਾਨ ਕੀਤੀ ਗਈ ਨਵੀਂ ਸਹਾਇਤਾ ਵਿੱਚ ਹਾਈ ਮੋਬਿਲਿਟੀ ਆਰਟਿਲਰੀ ਰਾਕੇਟ ਸਿਸਟਮ ਜਾਂ ਐਚਆਈਐਮਆਰਐਸ ਦੇ ਲਈ ਹਜ਼ਾਰਾਂ ਤੋਪਖਾਨੇ ਦੇ ਗੋਲੇ, ਮੋਰਟਾਰ ਪ੍ਰਣਾਲੀਆਂ ਆਦਿ ਲਈ ਵਾਧੂ ਰਾਕੇਟ ਸ਼ਾਮਲ ਹਨ।