image caption:

ਮੁੰਬਈ ਇੰਡੀਅਨਜ਼ ਦੀ ਮਾਲਕਣ ਨੀਤਾ ਅੰਬਾਨੀ ਨੂੰ ਬੀ ਸੀ ਸੀ ਨੇ ਭੇਜਿਆ ਨੋਟਿਸ

ਮੁੰਬਈ- ਮੁੰਬਈ ਇੰਡੀਅਨਜ਼ ਦੀ ਮਾਲਕਣ ਨੀਤਾ ਅੰਬਾਨੀ ਨੂੰ ਬੀ ਸੀ ਸੀ ਆਈ ਦੇ ਨੈਤਿਕ ਮਾਮਲਿਆਂ ਦੇ ਅਧਿਕਾਰੀ ਵਿਨੀਤ ਸਰਨ ਨੇ ਉਸ ਦੇ ਵਿਰੁੱਧ ਹਿੱਤਾਂ ਦੇ ਟਕਰਾਅ ਦੀ ਸ਼ਿਕਾਇਤ ਦਾ ਜਵਾਬ ਦੇਣ ਲਈ ਕਿਹਾ ਹੈ। ਮੱਧ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (ਐਮ ਪੀ ਸੀ ਏ) ਦੇ ਸਾਬਕਾ ਮੈਂਬਰ ਸੰਜੀਵ ਗੁਪਤਾ ਨੇ ਇਹ ਮੁੱਦਾ ਉਠਾਇਆ ਸੀ ਕਿ ਆਈ ਪੀ ਐਲ ਵਿੱਚ ਮੁੰਬਈ ਫ੍ਰੈਂਚਾਈਜ਼ੀ ਦੀ ਮਾਲਕਣ ਅੰਬਾਨੀ ਰਿਲਾਇਸ ਇੰਡਸਟ੍ਰੀਜ਼ (ਆਰ ਆਈ ਐਲ) ਦੀ ਵੀ ਡਾਇਰੈਕਟਰ ਹੈ, ਜਿਸ ਦੀ ਸਹਾਇਕ ਕੰਪਨੀ ਵਾਯਕਾਮ 18 ਨੇ ਆਈ ਪੀ ਐਲ ਪ੍ਰਸਾਰਣ ਦੇ ਅਧਿਕਾਰ ਖਰੀਦੇ ਸਨ। ਵਾਯਕਮ ਨੇ ਇਹ ਅਧਿਕਾਰ 23,758 ਕਰੋੜ ਵਿੱਚ 2023 ਤੋਂ 2027 ਤਕ ਲਈ ਖਰੀਦੇ ਸਨ। ਵਾਯਕਾਮ ਨੇ 18 ਜੂਨ ਵਿੱਚ ਬੀ ਸੀ ਸੀ ਆਈ ਵੱਲੋਂ ਹੋਈ ਨਿਲਾਮੀ ਵਿੱਚ ਆਸਟ੍ਰੇਲੀਆ, ਨਿਊਜ਼ੀਲੈਂਡ, ਯੂ ਕੇ ਅਤੇ ਦੱਖਣੀ ਅਫਰੀਕਾ ਲਈ ਡਿਜ਼ੀਟਲ ਅਧਿਕਾਰ (ਟੀ ਵੀ ਤੇ ਡਿਜ਼ੀਟਲ ਦੋਵੇਂ) ਹਾਸਲ ਕੀਤੇ ਸਨ।
ਸੰਜੀਵ ਦੇ ਅਨੁਸਾਰ ਆਈ ਪੀ ਐਲ ਵਿੱਚ ਇੱਕ ਟੀਮ ਦੇ ਮਾਲਕ ਵਜੋਂ ਆਈ ਪੀ ਐਲ ਪ੍ਰਸਾਰਣ ਅਧਿਕਾਰ ਹਾਸਲ ਕਰਨ ਵਾਲੀ ਸਹਾਇਕ ਕੰਪਨੀ ਦੀ ਮਾਲਕਣ ਵਜੋਂ ਨੀਤਾ ਅੰਬਾਨੀ ਦੀ ਸਥਿਤੀ ਹਿੱਤਾਂ ਦੇ ਟਕਰਾਅ ਵਾਲੀ ਹੈ। ਸੁਪਰੀਮ ਕੋਰਟ ਦੇ ਸਾਬਕਾ ਜੱਜ ਸਰਨ ਨੇ ਸ਼ਿਕਾਇਤ ਉੱਤੇ ਲਿਖਤੀ ਜਵਾਬ ਦਾਖ਼ਲ ਕਰਨ ਲਈ ਅੰਬਾਨੀ ਨੂੰ ਦੋ ਸਤੰਬਰ ਤਕ ਦਾ ਸਮਾਂ ਦਿੱਤਾ ਹੈ।