image caption:

ਤਾਇਵਾਨ ਕਿਸੇ ਵੀ ਸੰਭਾਵੀ ਹਮਲੇ ਦੇ ਟਾਕਰੇ ਲਈ ਤਿਆਰ

 ਤਾਇਵਾਨ- ਤਾਇਵਾਨ ਦੇ ਵਿਦੇਸ਼ ਮੰਤਰੀ ਜੋਸੇਫ਼ ਵੂ ਨੇ ਅੱਜ ਕਿਹਾ ਕਿ ਚੀਨ ਫੌਜੀ ਮਸ਼ਕਾਂ ਰਾਹੀਂ ਇਸ ਟਾਪੂਨੁਮਾ ਮੁਲਕ ਦੀ ਜਮਹੂਰੀਅਤ &rsquoਤੇ ਚੜ੍ਹਾਈ ਕਰਨ ਦਾ ਅਭਿਆਸ ਕਰ ਰਿਹਾ ਹੈ। ਵੂ ਨੇ ਕਿਹਾ ਕਿ ਤਾਇਵਾਨ ਕਿਸੇ ਵੀ ਸੰਭਾਵੀ ਹਮਲੇ ਦੇ ਟਾਕਰੇ ਲਈ ਤਿਆਰ ਹੈ ਤੇ ਇਸੇ ਤਿਆਰੀ ਨੂੰ ਵਿਖਾਉਣ ਲਈ ਤਾਇਵਾਨੀ ਫੌਜ ਨੇ ਆਪਣੀਆਂ ਫੌਜੀ ਮਸ਼ਕਾਂ ਸ਼ੁਰੂ ਕਰ ਦਿੱਤੀਆਂ ਹਨ। ਤਾਇਵਾਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਪੇਈਚਿੰਗ ਦਾ ਇਕੋ-ਇਕ ਨਿਸ਼ਾਨਾ ਪੱਛਮੀ ਪ੍ਰਸ਼ਾਂਤ ਖਿੱਤੇ ਵਿੱਚ ਆਪਣੇ ਗਲਬੇ ਨੂੰ ਸਥਾਪਤ ਕਰਨਾ ਅਤੇ ਤਾਇਵਾਨ, ਜਿਸ ਨੂੰ ਉਹ ਆਪਣੇ ਭੂ-ਖੰਡ ਦਾ ਹਿੱਸਾ ਦੱਸਦਾ ਹੈ, ਨੂੰ ਨਾਲ ਮਿਲਾਉਣਾ ਹੈ।