image caption:

ਆਮਿਰ ਖਾਨ ਨੇ ਦਰਬਾਰ ਸਾਹਿਬ ਮੱਥਾ ਟੇਕਿਆ

 ਬੌਲੀਵੁੱਡ ਅਦਾਕਾਰ ਆਮਿਰ ਖਾਨ ਨੇ ਆਪਣੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ &lsquoਲਾਲ ਸਿੰਘ ਚੱਢਾ&rsquo ਦੇ ਰਿਲੀਜ਼ ਹੋਣ ਤੋਂ ਇੱਕ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ &rsquoਚ ਮੱਥਾ ਟੇਕਿਆ ਅਤੇ ਫ਼ਿਲਮ ਦੀ ਸਫ਼ਲਤਾ ਲਈ ਅਰਦਾਸ ਕੀਤੀ। ਉਨ੍ਹਾਂ ਨਾਲ ਅਦਾਕਾਰਾ ਮੋਨਾ ਸਿੰਘ ਤੇ ਹੋਰ ਸਹਿ ਕਲਾਕਾਰ ਵੀ ਮੌਜੂਦ ਸਨ। ਆਮਿਰ ਖਾਨ ਅੱਜ ਸਵੇਰੇ ਲਗਪਗ ਸਾਢੇ ਪੰਜ ਵਜੇ ਸ੍ਰੀ ਦਰਬਾਰ ਸਾਹਿਬ ਪੁੱਜਿਆ ਅਤੇ ਲਗਪਗ ਇਕ ਘੰਟਾ ਗੁਰੂ ਘਰ ਵਿਚ ਰਿਹਾ। ਉਸ ਦਾ ਇਹ ਦੌਰਾ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ।