image caption:

ਵਾਸ਼ਿੰਗਟਨ ਦੇ  ਸਿੱਖਾ ਨੇ 10 ਸਾਲ ਪਹਿਲੇ ਅਮਰੀਕਾ ਦੇ ਸੂਬੇ ਵਿਸਕਾਨਸਿਨ ਦੇ ੳਕਕ੍ਰੀਕ ਗੁਰਦੁਆਰਾ ਸਾਹਿਬ ਚ’ ਮਾਰੇ ਗਏ ਸਿੱਖਾਂ ਦੀ ਯਾਦ ਚ’ ਅਰਦਾਸ ਵੀਜ਼ਲ ਆਯੋਜਿਤ ਕੀਤੀ

 ਵਾਸਿੰਗਟਨ  (ਰਾਜ ਗੋਗਨਾ )&mdashਬੀਤੇਂ ਦਿਨੀ ਵਾਸ਼ਿੰਗਟਨ ਖੇਤਰ ਦੇ ਸਿੱਖਾਂ ਨੇ 10 ਸਾਲ ਪਹਿਲਾਂ ਵਿਸਕਾਨਸਿਨ ਦੇ ੳਕਕ੍ਰੀਕ ਗੁਰਦੁਆਰੇ ਵਿੱਚ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ਅਰਦਾਸ ਵੀਜ਼ਲ ਆਯੋਜਿਤ  ਕੀਤੀ। ਯਾਦ ਰਹੇ ਕਿ ਅੱਜ ਤੋ 10 ਸਾਲ ਪਹਿਲਾਂ ਓਕਕ੍ਰੀਕ  ਵਿਸਕਾਨਸਿਨ ਦੇ ਸਿੱਖ ਸੈਂਟਰ ਵਿੱਚ ਇੱਕ ਸਿਰ ਫਿਰੇ ਬੰਦੂਕਧਾਰੀ ਗੋਰੇ  ਨੇ ਗੁਰਦੁਆਰਾ ਸਾਹਿਬ ਵਿੱਚ ਦਾਖਿਲ ਹੋ ਕੇ  6 ਸਿੱਖਾਂ ਦੀ ਹੱਤਿਆ ਕਰ ਦਿੱਤੀ ਸੀ।ਇਸ ਅਰਦਾਸ ਵੀਜ਼ਲ ਚ&rsquo ਸ਼ਾਮਿਲ ਹੋਣ ਲਈ ਵਾਸ਼ਿੰਗਟਨ ਅਤੇ ਹੋਰ ਦੂਜੇ ਧਰਮਾਂ ਦੇ ਮੁੱਖੀ ਲੋਕਲ ਅਤੇ ਨੈਸ਼ਨਲ ਸਰਕਾਰ ਦੇ ਕਈ ਨੁਮਾਇੰਦੇ ਵੀ ਸ਼ਾਮਿਲ ਹੋਏ। ਜਿੰਨਾਂ ਨੇ ਸਿੱਖ ਭਾਈਚਾਰੇ ਨਾਲ ਇਕਜੁੱਟਤਾ ਅਤੇ ਸਮਰਥਨ ਦਾ ਪ੍ਰਗਟਾਵਾ ਕਰਨ ਲਈ ਪਹੁੰਚੇ। ਸ਼ੁੱਕਰਵਾਰ, 5 ਅਗਸਤ,  ਨੂੰ ਗਰੂ ਗੋਬਿੰਦ ਸਿੰਘ ਫਾਊਡੇਸ਼ਨ ਸਿੱਖ ਸੈਂਟਰ ਮੈਰੀਲੈਡ ਵਿੱਚ 10 ਸਾਲ ਪਹਿਲੇ ਵਿਸਕਾਨਸਿਨ ਗੁਰੂਘਰ ਚ&rsquoਮਾਰੇ ਗਏ ਸਿੱਖਾਂ ਦੀ ਅਰਦਾਸ ਵੀਜ਼ਲ ਆਯੋਜਿਤ ਕੀਤੀ ਗਈ ਸੀ। ਜਿਸ ਵਿੱਚ ਬਹੁਤ ਸਾਰੇ ਧਾਰਮਿਕ ਆਗੂ ਅਤੇ ਸਰਕਾਰੀ ਅਧਿਕਾਰੀ ਸਿੱਖ ਭਾਈਚਾਰੇ ਨਾਲ ਆਪਣੀ ਇਕਜੁੱਟਤਾ ਅਤੇ ਸਮਰਥਨ ਦਾ ਪ੍ਰਗਟਾਵਾ ਕਰਨ ਲਈ ਇਸ ਮੋਕੇ ਪਹੁੰਚੇ ਹੋਏ ਸਨ। ਜਿੰਨਾ ਵਿੱਚ ਮੋਂਟਗੋਮਰੀ ਕਾਉਂਟੀ ਦੇ ਕਾਉਂਟੀ ਐਗਜ਼ੀਕਿਊਟਿਵ ਮਾਰਕ ਐਲਰੀਚ ਨੇ ਪਹਿਲੇ ਸਪੀਕਰ ਵਜੋਂ ਸੰਬੋਧਨ ਕੀਤਾ ਹੋਰ ਜਿਨ੍ਹਾਂ ਨੇ ਸੰਬੋਧਨ ਕੀਤਾ ਸੀ ਉਹਨਾਂ ਵਿੱਚ ਐਨੀ ਡੇਰਸੇ, ਸੇਂਟ ਜੌਨਸ ਐਪੀਸਕੋਪਲ (ਈਸਾਈ ਸਪੀਕਰ),ਕੇਰਸੀ ਸ਼ਰਾਫ (ਜੋਰੋਸਟ੍ਰੀਅਨ ਸਪੀਕਰ),ਫੈਜ਼ੁਲ ਖਾਨ (ਮੁਸਲਿਮ ਬੁਲਾਰੇ),ਮੈਥਿਊ ਰੀਗਨ (ਬੋਧੀ ਬੁਲਾਰੇ),ਸਿਵਾ ਸੁਬਰਾਮਨੀਅਨ ਹਿੰਦੂ ਬੁਲਾਰੇ ਡਾ.ਜੈਨੀਫਰ ਲੋਤਫੀ (ਬਹਾਈ ਭਾਈਚਾਰਾ),ਰੌਨ ਹੈਲਬਰ, ਜੇਸੀਆਰਸੀ (ਯਹੂਦੀ ਸਪੀਕਰ),ਮਨੁੱਖੀ ਅਧਿਕਾਰ ਕਮਿਸ਼ਨ ਦੇ ਡਾਇਰੈਕਟਰ ਜਿਮ ਸਟੋਅ ਨੇ ਵੀ ਸੰਬੋਧਨ ਕੀਤਾ।ਬੁਲਾਰਿਆਂ ਨੇ ਨਿਆਂ ਵਿਭਾਗ ਨੇ ਕਮਿਊਨਿਟੀ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਖੇਤਰੀ ਨਿਰਦੇਸ਼ਕ, ਬੇਨੋਏ ਥਾਮਸ ਨੂੰ ਸੰਦੇਸ ਭੇਜਿਆ। ਇਸ ਮੋਕੇ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੇ ਸਕੱਤਰ ਸਿੱਖ ਆਗੂ  ਡਾਕਟਰ ਰਾਜਵੰਤ ਸਿੰਘ ਨੇ ਹਾਜ਼ਰ ਸਮੂਹ ਬੁਲਾਰਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।ਇਸ ਮੋਕੇ ਗੁਰੂ ਘਰ ਵੱਲੋ ਅਮਨਪ੍ਰੀਤ ਕੌਰ ਅਤੇ ਭਾਈ ਸਤਨਾਮ ਸਿੰਘ ਨੇ ਸਾਰਿਆਂ ਨੂੰ 'ਵਾਹਿਗੁਰੂ ਵਾਹਿਗੁਰੂ' ਦਾ ਜਾਪ ਕਰਨ ਲਈ ਅਗਵਾਈ ਕੀਤੀ ਜਦੋਂ ਕਿ ਮੋਮਬੱਤੀਆਂ ਦੀ ਰੌਸ਼ਨੀ ਦੇ ਨਾਲ ਸਾਰੇ ਹਾਜ਼ਰੀਨ ਨੇ ਉਹਨਾਂ ਨੂੰ ਯਾਦ ਕੀਤਾ।ਅਤੇ ਛੋਟੇ ਛੋਟੇ ਬੱਚਿਆਂ ਨੇ ਪੋਸਟਰ ਸੰਭਾਲ਼ੇ ।