image caption:

ਔਰਤ ਨੇ ਪਤੀ ਤੋਂ ਤਲਾਕ ਲੈ ਕੇ ਕੁੱਤੇ ਨਾਲ ਵਿਆਹ ਕਰਵਾਇਆ

 ਲੰਡਨ- ਕ੍ਰੋਏਸ਼ੀਆ ਵਿੱਚ ਇੱਕ ਦਿਲਚਸਪਕੇਸ ਸਾਹਮਣੇ ਆਇਆ ਹੈ। ਇੱਥੇ ਰਹਿਣ ਵਾਲੀ ਇੱਕ ਔਰਤ ਨੇ ਪਤੀ ਤੋਂ ਤਲਾਕ ਲੈ ਕੇ ਦੂਸਰਾ ਵਿਆਹ ਕਰ ਲਿਆ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਆਖਰ ਇਸ ਵਿੱਚ ਹੈਰਾਨੀ ਵਾਲੀ ਕੀ ਗੱਲ ਹੈ। ਗੱਲ ਇਹ ਹੈ ਕਿ ਔਰਤ ਨੇ ਤਲਾਕ ਤੋਂ ਬਾਅਦ ਵਿਆਹ ਕਿਸੇ ਇਨਸਾਨ ਨਾਲ ਨਹੀਂ, ਸਗੋਂ ਆਪਣੇ ਕੁੱਤੇ ਨਾਲ ਕੀਤਾ ਹੈ।ਇਸ ਅਜੀਬੋਗਰੀਬ ਵਿਆਹ ਨੂੰ ਧੂਮਧਾਮ ਨਾਲ ਨਿਭਾਇਆ ਕੀਤਾ ਗਿਆ ਅਤੇ ਖਾਸ ਗੱਲ ਇਹ ਹੈ ਕਿ ਇਸ ਵਿਆਹ ਵਿੱਚ ਲੱਗਭਗ 200 ਲੋਕਾਂ ਨੇ ਹਿੱਸਾ ਲਿਆ।
47 ਸਾਲ ਦੀ ਅਮਾਂਡਾ ਰੋਜਰਸ ਦਾ ਕਹਿਣਾ ਹੈ ਕਿ ਉਹ ਕੁੱਤੇ ਨਾਲ ਵਿਆਹ ਕਰ ਕੇ ਬੇਹੱਦ ਖੁਸ਼ ਹਨ। ਉਸ ਨੇ ਦੱਸਿਆ ਕਿ ਜੀਵਨਸਾਥੀ ਵਿੱਚ ਉਨ੍ਹਾਂ ਨੂੰ ਜੋ ਚਾਹੀਦਾ ਸੀ, ਉਹ ਸ਼ੀਬਾ (ਕੁੱਤੇ) ਵਿੱਚ ਮਿਲਿਆ ਹੈ।ਮੀਡੀਆ ਰਿਪੋਰਟਾਂ ਮੁਤਾਬਕ ਤਲਾਕ ਤੋਂ ਬਾਅਦ ਅਮਾਂਡਾ ਰੋਜਰਸ ਕਈ ਮਹੀਨੇ ਸਿੰਗਲ ਰਹੀ। ਅੱਜਕੱਲ੍ਹ ਉਹ ਨਵੇਂ ਪਾਰਟਨਰ ਸ਼ੀਬਾ ਨਾਲ ਬੇਹੱਦ ਖੁਸ਼ ਹੈ। ਅਮਾਂਡਾ ਨੇ ਕਿਹਾ ਕਿ ਉਹ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਹੇ। ਉਹ ਮੈਨੂੰ ਹਸਾਉਂਦਾ ਹੈ, ਮੈਨੂੰ ਖੁਸ਼ ਰੱਖਦਾ ਹੈ ਅਤੇ ਜਦੋਂ ਮੈਂ ਪ੍ਰੇਸ਼ਾਨ ਹੁੰਦੀ ਹਾਂ ਤਾਂ ਮੈਨੂੰ ਪਿਆਰ ਵੀ ਦਿੰਦਾ ਹੈ।