image caption:

ਪੰਜਾਬ ਸਰਕਾਰ ਨੇ ਮਨਜੂਰ ਕੀਤਾ ਵੀਸੀ ਡਾ. ਬਹਾਦਰ ਦਾ ਅਸਤੀਫਾ

 ਚੰਡੀਗੜ੍ਹ:  ਪੰਜਾਬ ਸਰਕਾਰ ਨੇ ਅਖੀਰ ਵੀਸੀ ਡਾ. ਰਾਜ ਬਹਾਦਰ ਦਾ ਅਸਤੀਫਾ ਮਨਜੂਰ ਕਰ ਲਿਆ ਹੈ।ਵੀਸੀ ਡਾ. ਬਹਾਦਰ ਨੇ ਪੰਜਾਬ ਕੈਬਨਿਟ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨਾਲ ਵਿਵਾਦ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ, ਜੋ ਕਿ ਅੱਜ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਨਜੂਰ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਮੁੱਖ ਮੰਤਰੀ ਦੇ ਸਲਾਹਕਾਰ ਬਲਤੇਜ ਪਨੂੰ ਨੇ ਟਵੀਟ ਰਾਹੀਂ ਸਾਂਝੀ ਕੀਤੀ ਹੈ।

ਦੱਸ ਦੇਈਏ ਕਿ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਦੇ ਜਾਇਜ਼ੇ ਦੌਰਾਨ ਸਿਹਤ ਮੰਤਰੀ ਜੋੜੇਮਾਜਰਾ ਨੇ ਡਾH ਰਾਜ ਬਹਾਦਰ ਨੂੰ ਗੰਦੇ ਗੱਦੇ 'ਤੇ ਪੈਣ ਲਈ ਕਿਹਾ ਸੀ, ਜਿਸ ਦੀ ਵੀਡੀਓ ਵੀ ਲੋਕਾਂ ਵਿੱਚ ਬਹੁਤ ਹੀ ਜ਼ਿਆਦਾ ਵਾਇਰਲ ਹੋਈ। ਇਸ ਘਟਨਾ ਦੇ ਪਿਛੋਂ ਵੀਸੀ ਡਾ. ਬਹਾਦਰ ਨੇ ਆਪਣੀ ਬੇਇਜਤੀ ਮੰਨਦੇ ਹੋਏ ਅਸਤੀਫਾ ਸਰਕਾਰ ਨੂੰ ਭੇਜ ਦਿੱਤਾ ਸੀ ਪਰੰਤੂ ਸਰਕਾਰ ਨੇ ਮਨਜੂਰ ਨਹੀਂ ਕੀਤਾ ਸੀ।