image caption:

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਦੇ ਕਲੱਬ ਤੇ ਘਰ ਉਪਰ ਛਾਪਮਾਰੀ ਲਈ ਮੈ ਨਿਰਨਾ ਲਿਆ- ਅਟਾਰਨੀ ਜਨਰਲ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਾਮ ਬੀਚ, ਫਲੋਰਿਡਾ ਵਿਚਲੀ ਨਿੱਜੀ ਕਲੱਬ ਤੇ ਘਰ 'ਤੇ ਮਾਰੇ ਗਏ ਛਾਪੇ ਬਾਰੇ ਨਿਰਨਾ ਮੈ ਨਿੱਜੀ ਤੌਰ 'ਤੇ ਲਿਆ ਸੀ। ਇਹ ਪ੍ਰਗਟਾਵਾ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਕੀਤਾ ਹੈ। ਉਨਾਂ ਕਿਹਾ ਕਿ ਤਲਾਸ਼ੀ ਵਾਰੰਟ ਲੈਣ ਦੇ ਨਿਰਨੇ ਨੂੰ ਮੈ ਪ੍ਰਵਾਨਗੀ ਦਿੱਤੀ ਸੀ ਕਿਉਂਕਿ ਇਸ ਦੇ ਸੰਭਾਵੀ ਕਾਰਨ ਸਨ। ਉਨਾਂ ਕਿਹਾ ਕਿ ਅਪਰਾਧ ਹੋਇਆ ਹੈ। ਇਸ ਸਮੇ ਟਰੰਪ ਆਪਣੇ ਆਪ ਨੂੰ ਫੱਸਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨਾਂ ਉਪਰ ਦੋਸ਼ ਹੈ ਕਿ ਵਾਈਟ ਹਾਊਸ ਛੱਡਣ ਸਮੇ ਉਹ ਆਪਣੇ ਨਾਲ ਕਈ ਅਹਿਮ ਗੁਪਤ ਦਸਤਾਵੇਜ ਲੈ ਗਏ ਸਨ ਜਿਨਾਂ ਦੀ ਬਰਾਮਦਗੀ ਲਈ ਐਫ ਬੀ ਆਈ ਨੇ ਲੰਘੇ ਸੋਮਵਾਰ ਛਾਪੇਮਾਰੀ ਕੀਤੀ ਸੀ। ਇਸ ਛਾਪੇਮਾਰੀ ਉਪਰੰਤ ਸਾਬਕਾ ਰਾਸ਼ਟਰਪਤੀ ਨੂੰ ਸਰਕਾਰੀ ਹਲਕਿਆਂ ਵਿਚ ਹਰ ਪੱਧਰ ਉਪਰ ਸ਼ੱਕ ਦੀ ਨਜਰ ਨਾਲ ਵੇਖਿਆ ਜਾ ਰਿਹਾ ਹੈ। ਐਫ ਬੀ ਆਈ ਦੇ ਡਾਇਰੈਕਟਰ ਕ੍ਰਿਸਟੋਫਰ ਵਰੇਅ ਜਿਸ ਦੀ ਅਗਵਾਈ ਵਿਚ ਛਾਪੇਮਾਰੀ ਹੋਈ ਉਸ ਦੀ ਨਿਯੁਕਤੀ ਟਰੰਪ ਨੇ ਆਪਣੇ ਕਾਰਜਕਾਲ ਸਮੇ ਕੀਤੀ ਸੀ। ਇਸ ਛਾਪੇਮਾਰੀ ਉਪਰੰਤ ਕ੍ਰਿਸਟੋਫਰ ਵਰੇਅ ਨੂੰ ਧਮਕੀਆਂ ਮਿਲ ਰਹੀਆਂ ਹਨ ਹਾਲਾਂ ਕਿ ਉਨਾਂ ਨੇ ਧਮਕੀਆਂ ਮਿਲਣ ਬਾਰੇ ਜਨਤਿਕ ਤੌਰ 'ਤੇ ਅਜੇ ਕੁਝ ਨਹੀਂ ਕਿਹਾ ਹੈ।