image caption:

ਸਾਈਡ ਨਾ ਦੇਣ ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਸਕਿਉਰਿਟੀ ਗਾਰਡ ਨੇ ਟਰੱਕ ਡਰਾਈਵਰ ਨਾਲ ਕੀਤੀ ਕੁੱਟਮਾਰ

 ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ &lsquoਤੇ ਵੀਰਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਕਾਫਲੇ ਨਾਲ ਇਕ ਟਰੱਕ ਦੀ ਟੱਕਰ ਹੋ ਗਈ। ਇਸ ਹਾਦਸੇ ਤੋਂ ਬਾਅਦ ਸਪੀਕਰ ਨਾਲ ਤਾਇਨਾਤ ਸੁਰੱਖਿਆ ਗਾਰਡ ਅਤੇ ਟਰੱਕ ਡਰਾਈਵਰ ਵਿਚਾਲੇ ਬਹਿਸ ਹੋ ਗਈ। ਇਸ ਨਾਲ ਸਬੰਧਤ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਪੀਕਰ ਨੇ ਆਪਣੇ ਸੁਰੱਖਿਆ ਗਾਰਡ ਦੇ ਰਵੱਈਏ ਲਈ ਮੁਆਫੀ ਮੰਗੀ। ਉਨ੍ਹਾਂ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਵੀ ਕਹੀ।
ਇਹ ਘਟਨਾ ਵੀਰਵਾਰ ਸ਼ਾਮ ਨੂੰ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ &lsquoਤੇ ਮਾਨਾਵਾਲਾ ਨੇੜੇ ਵਾਪਰੀ। ਇੱਥੇ ਸੜਕ ਬਣਾਉਣ ਕਾਰਨ ਨੈਸ਼ਨਲ ਹਾਈਵੇ ਦੀ ਇੱਕ ਲੇਨ ਵਿੱਚ ਲੰਮਾ ਜਾਮ ਲੱਗ ਗਿਆ। ਉਸੇ ਸਮੇਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਕਾਫਲਾ ਉਥੇ ਪਹੁੰਚ ਗਿਆ। ਸਪੀਕਰ ਦੇ ਕਾਫ਼ਲੇ ਵਿੱਚ ਚੱਲ ਰਹੀ ਪਾਇਲਟ ਗੱਡੀ ਹੂਟਰ ਵਜਾਉਂਦੀ ਰਹੀ ਪਰ ਰਸਤਾ ਨਹੀਂ ਮਿਲਿਆ। ਇਸ &lsquoਤੇ ਸਪੀਕਰ ਦਾ ਸੁਰੱਖਿਆ ਗਾਰਡ ਹੇਠਾਂ ਉਤਰ ਗਿਆ ਅਤੇ ਕਾਫਲੇ ਦੇ ਸਾਹਮਣੇ ਖੜ੍ਹੇ ਟਰੱਕ ਡਰਾਈਵਰ ਨਾਲ ਝਗੜਾ ਹੋ ਗਿਆ। ਟਰੱਕ ਡਰਾਈਵਰ ਨਾਲ ਬਹਿਸ ਤੋਂ ਬਾਅਦ ਸੁਰੱਖਿਆ ਗਾਰਡਾਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਆਸ-ਪਾਸ ਦੇ ਲੋਕਾਂ ਨੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।