image caption:

ਸ੍ਰੀ ਦਰਬਾਰ ਸਾਹਿਬ ਦੇ ਬਾਹਰ ਮਿਲੀ ਛੋਟੀ ਬੱਚੀ ਦੀ ਲਾਸ਼

 ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਲਾਜ਼ਾ ਘੰਟਾ ਘਰ ਦੇ ਨੇੜੇ ਹੱਥ ਧੋਣ ਵਾਲੇ ਨਲਕੇ ਦੇ ਕੋਲ ਇਕ ਛੋਟੀ ਬੱਚੀ ਦੀ ਲਾਸ਼ ਮਿਲੀ ਸੀ। ਇਸ ਸਬੰਧੀ ਸਥਾਨਕ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਚੌਕੀ ਘੰਟਾਘਰ ਦਰਬਾਰ ਸਾਹਿਬ ਦੀ ਪੁਲਿਸ ਬੱਚੀ ਨੂੰ ਜਾਂਚ ਲਈ ਸਿਵਲ ਹਸਪਤਾਲ ਅੰਮ੍ਰਿਤਸਰ ਲੈ ਗਏ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ।
ਪੁਲਿਸ ਚੌਕੀ ਗਲਾਇਰਾ ਘੰਟਾਘਰ ਨੇ ਇਸ ਸਬੰਧੀ ਰਿਪੋਰਟ ਦਰਜ ਕਰਕੇ ਲਾਸ਼ ਨੂੰ ਸਿਵਲ ਹਸਪਤਾਲ ਵਿਚ ਰਖਵਾ ਦਿੱਤੀ ਹੈ। ਪੁਲਿਸ ਮੁਤਾਬਕ ਲੜਕੀ ਢਾਈ ਫੁੱਟ ਲੰਬੀ ਹੈ, ਉਸ ਨੇ ਨੀਲੇ ਰੰਗ ਦੀ ਡ੍ਰੈੱਸ, ਨਾਰੰਗੀ ਰੰਗ ਦੀ ਨਿੱਕਰ ਤੇ ਗੁਲਾਬੀ ਰੰਗ ਦੀ ਸੈਂਡਲ ਪਾਈ ਹੋਈ ਸੀ। ਪੁਲਿਸ ਨੇ ਇਕ ਇਸ਼ਤਿਹਾਰ ਜਾਰੀ ਕਰਕੇ ਲੋਕਾਂ ਤੋਂ ਉਸ ਦੀ ਪਛਾਣ ਕਰਨ ਦੀ ਅਪੀਲ ਵੀ ਕੀਤੀ ਹੈ।ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਇਸ ਲੜਕੀ ਨੂੰ ਜਾਣਦਾ ਹੈ ਜਾਂ ਇਸ ਲੜਕੀ ਸਬੰਧੀ ਕੋਈ ਜਾਣਕਾਰੀ ਹੈ ਤਾਂ ਦਫਤਰ ਸ੍ਰੀ ਦਰਬਾਰ ਸਾਹਿਬ ਸੰਪਰਕ ਨੰਬਰ 9781130219 ਜਾਂ ਸਥਾਨਕ ਕੋਰੀਡਾਰ ਚੌਕੀ &lsquoਤੇ ਦੱਸਣ। ਸੀਸੀਟੀਵੀ ਫੁਟੇਜ ਵਿਚ ਇਸ ਲੜਕੀ ਨਾਲ ਇਕ ਸ਼ੱਕੀ ਔੌਰਤ ਦੇਖੀ ਗਈ ਹੈ, ਜੇਕਰ ਕਿਸੇ ਨੂੰ ਇਸ ਬਾਰੇ ਕੁਝ ਪਤਾ ਹੈ ਤਾਂ ਉਕਤ ਨੰਬਰ &lsquoਤੇ ਦੱਸਣ।