image caption:

ਪ੍ਰਧਾਨ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ: ਨਿਤੀਸ਼ ਕੁਮਾਰ

 ਪਟਨਾ (ਬਿਹਾਰ),- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ ਹੈ ਪਰ ਉਹ ਕੇਂਦਰ ਵਿੱਚ ਸੱਤਾਧਾਰੀ ਐੱਨਡੀਏ ਵਿਰੁੱਧ &lsquoਵਿਰੋਧੀ ਏਕਤਾ ਬਣਾਉਣ ਵਿੱਚ &lsquoਸਕਾਰਾਤਮਕ&rsquo ਭੂਮਿਕਾ ਨਿਭਾਅ ਸਕਦੇ ਹਨ। ਕੁਮਾਰ ਨੇ ਬਿਹਾਰ ਵਿੱਚ ਨਵੇਂ ਪ੍ਰਬੰਧ ਖ਼ਿਲਾਫ਼ ਕੇਂਦਰੀ ਜਾਂਚ ਬਿਊਰੋ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਦੀ &lsquoਦੁਰਵਰਤੋਂ&rsquo ਦੇ ਖਦਸ਼ੇ ਵੀ ਜਾਹਿਰ ਕੀਤੇਆਂ ਬਾਰੇ ਵੀ ਵੀ ਚਾਨਣਾ ਪਾਇਆ, ਜਿਸ ਨੇ ਭਾਜਪਾ ਨੂੰ ਬੇਦਖਲ ਕਰਨ ਤੋਂ ਬਾਅਦ ਸੱਤਾ ਹਾਸਿਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀਆਂ ਦੀ &lsquoਦੁਰਵਰਤੋਂ ਦੀ ਆਦਤ ਪਾਉਣ ਵਾਲਿਆਂ ਨੂੰ ਜਨਤਕ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ।&rsquo&rsquo ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਕਿ ਕੀ ਬਿਹਾਰ ਦੇ ਲੋਕ ਇੱਕ ਦਿਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵਜੋਂ ਦੇਖ ਸਕਦੇ ਹਨ?, ਦੇ ਜਵਾਬ ਵਿੱਚ ਨਿਤੀਸ਼ ਕੁਮਾਰ ਨੇ ਜ਼ੋਰ ਦੇ ਕੇ ਆਖਿਆ, &lsquo&lsquoਕਿਰਪਾ ਕਰਕੇ ਮੈਨੂੰ ਅਜਿਹੇ ਸਵਾਲ ਨਾ ਪੁੱਛੋ, ਮੈਂ ਕਈ ਵਾਰ ਕਿਹਾ ਹੈ ਕਿ ਮੇਰੀ ਅਜਿਹੀ ਕੋਈ ਇੱਛਾ ਨਹੀਂ ਹੈ। ਮੈਂ ਆਪਣੇ ਰਾਜ ਦੀ ਸੇਵਾ ਕਰਨਾ ਚਾਹੁੰਦਾ ਹਾਂ।&rsquo&rsquo ਹਾਲਾਂਕਿ ਉਹ ਵੱਖ-ਵੱਖ ਵਿਰੋਧੀ ਪਾਰਟੀਆਂ ਵਿੱਚ ਏਕਤਾ ਬਣਾਉਣ ਵਿੱਚ ਆਪਣੇ ਭੂਮਿਕਾ ਬਾਰੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਕੁਮਾਰ ਨੇ ਕਿਹਾ, &lsquo&lsquoਸਾਡੀ ਭੂਮਿਕਾ ਸਕਾਰਾਤਮਕ ਹੋਵੇਗੀ। ਮੈਨੂੰ ਕਈ ਟੈਲੀਫੋਨ ਆ ਰਹੇ ਹਨ। ਇਹ ਮੇਰੀ ਇੱਛਾ ਹੈ ਕਿ ਸਾਰੇ ਇਕੱਠੇ (ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਦੇ ਵਿਰੁੱਧ) ਹੋਣ। ਤੁਸੀਂ ਆਉਣ ਵਾਲੇ ਦਿਨਾਂ ਵਿੱਚ ਕੁਝ ਕਾਰਵਾਈ ਦੇਖੋਗੇ।&rdquo