image caption:

ਤਾਜ ਕਲੱਬ ਵੱਲੋਂ ਕਰਵਾਇਆ 'ਤੀਆਂ ਦਾ ਮੇਲਾ ਯਾਦਗਾਰੀ ਹੋ ਨਿੱਬੜਿਆ

 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)"" ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਹੋਇਆ ਤੀਆਂ ਦੇ ਤਿਉਹਾਰ ਦੁਨੀਆ ਦੇ ਕੋਨੇ ਕੋਨੇ ਵਿੱਚ ਰਹਿਣ ਵਸੇਰਾ ਕਰ ਰਹੀਆਂ ਪੰਜਾਬੀ ਮੁਟਿਆਰਾਂ ਵਲੋਂ ਬੜੇ ਹੀ ਚਾਵਾਂ ਅਤੇ ਰੀਝਾਂ ਨਾਲ ਮਨਾਇਆ ਜਾਂਦਾ ਹੈ, ਜਿਸ ਵਿੱਚ ਮੁਟਿਆਰਾਂ ਗਿੱਧਾ, ਭੰਗੜਾ, ਬੋਲੀਆਂ ਅਤੇ ਪੀਂਘਾਂ ਝੂਟ ਕੇ ਤੀਆਂ ਮਨਾਉਂਦੀਆਂ ਹਨ,ਉੱਥੇ ਵਿਦੇਸ਼ਾਂ ਵਿੱਚ ਵੀ ਇਹ ਤਿਉਹਾਰ ਪੰਜਾਬਣ ਮੁਟਿਆਰਾਂ ਵੱਲੋਂ ਬੜੀ ਧੂਮਧਾਮ ਅਤੇ ਰੀਝਾਂ ਨਾਲ ਮਨਾਇਆ ਜਾਂਦਾ ਹੈ, ਇਟਲੀ ਦੇ ਜ਼ਿਲ੍ਹਾ ਲਾਤੀਨਾ ਦੇ ਕਸਬਾ ਕੰਪੋਂ ਦੀ ਕਾਰਨੇ ਵਿਖੇ ਸਥਿਤ ਪ੍ਰਸਿੱਧ ਪੰਜਾਬੀ ਤਾਜ ਕਲੱਬ ਵਲੋਂ ਸਾਂਝੇ ਤੌਰ ਤੀਆਂ ਦਾ ਤਿਉਹਾਰ ਮਨਾਇਆ ਗਿਆ,ਇਲਾਕੇ ਦੀਆਂ ਸਮੂਹ ਪੰਜਾਬਣ ਮੁਟਿਆਰਾਂ ਵਲੋਂ ਇੱਕਠੀਆਂ ਹੋਈਆਂ ਅਤੇ ਖੂਬ ਰੌਣਕਾਂ ਦੇਖਣ ਨੂੰ ਮਿਲੀਆਂ,ਜਿਸ ਵਿੱਚ ਪੰਜਾਬੀ ਮੁਟਿਆਰਾਂ ਦੁਆਰਾ ਵੱਧ ਚੜ ਕੇ ਹਿੱਸਾ ਲਿਆ,ਇਸ ਪ੍ਰੋਗਰਾਮ ਵਿੱਚ ਪੰਜ਼ਾਬਣਾਂ ਵਲੋ ਵੱਖ ਵੱਖ ਸੱਭਿਆਚਾਰਕ ਵੰਨਗੀਆ ਪੇਸ਼ ਕੀਤੀਆ ਗਈਆ ਜਿਸ ਵਿੱਚ ਗਿੱਧਾ,ਭੰਗੜਾ ਤੇ ਬੋਲੀਆਂ ਪ੍ਰਮੁੱਖ ਸੀ, ਮੁਟਿਆਰਾਂ ਨੇ ਪੰਜਾਬੀ ਗੀਤਾ ਤੇ ਖੂਬ ਰੰਗ ਹੀ ਨਹੀ ਬੰਨਿ੍ਹਆਂ ਸਗੋ ਫੁੱਲਕਾਰੀ,ਪੱਖੀਆਂ ਤੇ ਮੁਟਿਆਰਾਂ ਵਲੋ ਪਹਿਨੇ ਰੰਗ-ਬਰੰਗੇ ਪੰਜਾਬੀ ਸੂਟ ਇਸ ਤਿਉਹਾਰ ਦੀ ਸ਼ਾਨ ਨੂੰ ਚਾਰ ਚੰਨ ਲਗਾ ਕੇ ਰੌਣਕ ਨੂੰ ਵਧਾ ਰਹੇ ਸਨ, ਇਸ ਮੇਲੇ ਵਿੱਚ ਇਲਾਕੇ ਬੱਚਿਆਂ ਵਲੋਂ ਦਿਲ ਖਿੱਚਵੇਂ ਰੰਗਾਂ ਰੰਗ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ, ਅਤੇ ਬਾਅਦ ਵਿੱਚ ਇਸ ਮੇਲੇ ਵਿੱਚ ਪੇਸ਼ਕਾਰੀ ਕਰਨ ਵਾਲੇ ਬੱਚਿਆਂ ਸਮੇਤ ਮੁਟਿਆਰਾਂ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ, ਇਸ ਮੌਕੇ ਮੁਟਿਆਰਾਂ ਲਈ ਸੂਟਾਂ ਅਤੇ ਹਾਰ ਸ਼ਿੰਗਾਰ ਦੇ ਸਾਮਾਨ ਦੀਆਂ ਦੁਕਾਨਾਂ ਵੀ ਲਗਾਈਆਂ ਗਈਆਂ ਸਨ,ਦੱਸਣਯੋਗ ਹੈ ਕਿ ਸੂਬਾ ਲਾਸੀਓ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਅਤੇ ਜ਼ਿਆਦਾ ਰੌਣਕ ਵਾਲਾ ਤੀਆਂ ਦਾ ਮੇਲਾ ਯਾਦਗਾਰੀ ਹੋ ਨਿੱਬੜਿਆ