image caption:

ਐਫਬੀਆਈ ਦਫ਼ਤਰ ’ਚ ਵੜਨ ਦੀ ਕੋਸ਼ਿਸ਼ ਕਰ ਰਹੇ ਬੰਦੂਕਧਾਰੀ ਨੂੰ ਪੁਲਿਸ ਨੇ ਕੀਤਾ ਢੇਰ

ਉਹਾਇਓ- ਅਮਰੀਕਾ ਦੇ ਉਹਾਇਓ ਵਿਚ ਪੁਲਿਸ ਨੇ ਇੱਕ ਬੰਦੂਕਧਾਰੀ ਨੂੰ ਗੋਲੀ ਮਾਰ ਦਿੱਤੀ। ਜਿਸ ਵਿਚ ਉਸ ਦੀ ਮੌਤ ਹੋ ਗਈ। ਉਹਾਇਓ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਹਥਿਆਰ ਨਾਲ ਲੈਸ ਵਿਅਕਤੀ ਫੈਡਰਲ ਬਿਓਰੋ ਆਫ਼ ਇਨੈਵਸਟੀਗੇਸ਼ਨ (ਐਫਬੀਆਈ) ਦੇ ਸਿਨਸਿਨਾਟੀ ਫੀਲਡ ਆਫਿਸ ਵਿਚ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ।
ਹਾਲਾਂਕਿ ਪੁਲਿਸ ਨੇ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਲੇਕਿਨ ਗਤੀਰੋਧ ਵਿਚ ਉਸ ਦੀ ਮੌਤ ਹੋ ਗਈ। ਹੁਣ ਸੁਰੱਖਿਆ ਖੇਤਰ ਵਿਚ ਸੰਨ੍ਹ ਲਾਉਣ ਦੇ ਪਿੱਛੇ ਦੇ ਮਕਸਦ ਦਾ ਪਤਾ ਲਾਉਣ ਦੇ ਲਈ ਜਾਂਚ ਜਾਰੀ ਹੈ। ਮਾਮਲੇ ਦੀ ਜਾਂਚ ਕਰ ਰਹੇ ਜਾਂਚਕਰਤਾ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਉਸ ਹਥਿਆਰਬੰਦ ਵਿਅਕਤੀ ਦਾ ਸਬੰਧ ਕੱਟੜਪੰਥੀ ਸਮੂਹਾਂ ਨਾਲ ਸੀ।