image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਵਿੱਦਿਆ ਅਕਲ ਨਹੀਂ ਜਾਣਕਾਰੀ ਦਿੰਦੀ ਹੈ

ਅਸੀਂ ਪੜ੍ਹੇ ਲਿਖੇ ਬੜੇ ਘੁਮੰਡ ਵਿੱਚ ਫਿਰਦੇ ਹਾਂ ਅਤੇ ਲੋਕਾਈ ਨੂੰ ਸਮਝਾ ਰਹੇ ਹਾਂ ਕਿ ਅਕਲ ਦੀ ਗੱਠੜੀ ਸਾਡੇ ਸਿਰ ਵਿੱਚ ਹੈ ਅਤੇ ਜੋ ਭੀ ਉਹਦੇ ਵਿੱਚੋਂ ਬਾਹਰ ਕੱਢਦੇ ਹਾਂ ਉਹ ਦੁਨੀਆਂ ਨੂੰ ਸੱਚ, ਇਤਿਹਾਸ ਅਤੇ ਸਭ ਤੱਥ ਸਮਝਣੇ ਚਾਹੀਦੇ ਹਨ, ਪਰ ਇਹ ਭਰਮ ਤੇ ਭੁਲੇਖਾ ਹੈ, ਸੁਣੋ ਪੁਰਾਤਨ ਸਮਿਆਂ ਵਿੱਚ ਵਿੱਦਿਆ ਤਾਂ ਸੌ ਕੋਹੀ ਭੀ ਨਹੀਂ ਸੀ ਹੁੰਦੀ, ਪਰ ਅਕਲਮੰਦ ਬੰਦੇ ਕੀ ਕੀ ਨਹੀਂ ਸੀ ਜਾਣਦੇ, ਸਾਰੀ ਸ੍ਰਿਸ਼ਟੀ ਤੇ ਉਸ ਵੇਲੇ ਦੇ ਜੀਵਨ ਜਾਚ, ਢੰਗ ਤੌਰ ਤਰੀਕੇ ਬੁਲੰਦ ਸਨ, ਕੀ ਨਹੀਂ ਸੀ ਕਰਦੇ ਉਹ ਵਿਅਕਤੀ, ਇਥੋਂ ਤੱਕ ਕਿ ਘੜੀਆਂ ਨਹੀਂ ਸਨ ਪਰ ਉਹ ਵਕਤ, ਟਾਈਮ, ਸਮਾਂ ਦੱਸਦੇ ਸਨ, ਉਹਦੇ ਅਨੁਸਾਰ ਕਾਰੋਬਾਰ ਚੱਲਦੇ ਸਨ, ਬਦਲਾਅ ਭੀ ਮਨੱੁਖੀ ਕਾਢ ਨਾਲ ਹੀ ਆਏ, ਵਿੱਦਿਆ ਦਾ ਪਸਾਰਾ ਤਾਂ ਬੜੇ ਚਿਰਾਂ ਮਗਰੋਂ ਹੋਇਆ, ਇਸ ਲਈ ਸਾਨੂੰ ਧਰਤੀ ਤੇ ਪੈਰ ਧਰਕੇ ਹੀ ਜੀਊਣਾ, ਪ੍ਰਮਾਤਮਾਂ ਦੀ ਕਿਰਪਾ ਤੇ ਰਹਿਮਤ ਮੰਨਣੀ ਚਾਹੀਦੀ ਹੈ, ਜੀਵਨ ਦਾ ਮਨੋਰਥ ਸੰਸਾਰ ਤੇ ਵਿਚਰ ਰਹੇ ਪ੍ਰਾਨੀਆਂ ਨੂੰ ਜੋੜਨਾ, ਤਣਾਅ ਰਹਿਤ ਕਰਨਾ ਤੇ ਨਵੀਨ ਵਿਧੀਆਂ ਸਾਂਝੀਆਂ ਕਰਨੀਆਂ, ਇਕ ਦੂਜੇ ਤੋਂ ਕੁਝ ਸਿੱਖਣਾ ਫੇਰ ਵੰਡਣਾ, ਹਰ ਵਿਅਕਤੀ ਕੋਲ ਕੋਈ ਨਾ ਕੋਈ ਦੂਜੇ ਪੱਖ ਦਾ ਨੁਕਤਾ ਹੁੰਦਾ ਹੈ, ਗ੍ਰਹਿਣ ਕਰ ਲੈਣਾ ਸਿਆਣਪ ਹੈ, ਪਹਿਲੇ ਯੁੱਗ ਇਸ ਤਰਤੀਵ ਕਰਕੇ ਉੱਨਤੀ ਕਰਦੇ ਰਹੇ ਹਨ, ਹੁਣ ਅਸੀਂ ਪਦਾਰਥਵਾਦ ਵੱਲ ਤੌਖਲੇ ਹਾਂ, ਹਾਣ ਲਾਭ ਭਾਈਚਾਰੇ ਨੂੰ ਤੇ ਸਮਾਜ ਨੂੰ ਕੀ ਹੈ ਦਾ ਸਾਡਾ ਟੀਚਾ ਹੀ ਨਹੀਂ, ਜੀਹਦੇ ਕਰਕੇ ਹੁਣ ਆਪਸੀ ਭਰਾਤਰੀ ਭਾਵ, ਕੌਮੀ ਏਕਤਾ, ਲੋਕ ਭਲਾਈ ਵਰਗੇ ਕਾਰਜ ਵਿਸਰ ਗਏ ਤੇ ਔਕੜਾਂ ਭਰੀਆਂ, ਮੁਸੀਬਤਾਂ ਤੇ ਅਲਾਮਤਾਂ ਨੇ ਘੇਰ ਲਿਆ ਹੈ, ਇਸ ਅਨੋਖੇ ਵਰਤਾਰੇ ਨੂੰ ਕਿਵੇਂ ਸੁਚੱਜਾ, ਵਧੀਆ ਅਤੇ ਸਾਰਥਕ ਬਣਾ ਸਕਦੇ ਹਾਂ, ਵੱਲ ਕਦਮ ਪੱਟਣੇ ਪੈਣਗੇ, ਵਿਚਾਰ ਵਟਾਂਦਰੇ, ਮੀਡੀਆ, ਅਖ਼ਬਾਰ, ਲੇਖਕ, ਪਾਠਕ (ਪਾਠਕ ਤਾਂ) ਹੀ ਹੋਣਗੇ ਜੇਕਰ ਅਖ਼ਬਾਰ ਮਿਲਣਗੇ, ਅਖ਼ਬਾਰ ਤਾਂ ਹੀ ਮਿਲਣਗੇ ਜੇਕਰ ਹਰ ਅਦਾਰਾ ਆਪਣਾ ਫਰਜ਼ ਪਛਾਣੇ, ਵਪਾਰਕ ਸੰਸਥਾ ਕਿਸੇ ਭੀ ਖੇਤਰ ਵਿੱਚ ਹੋਵੇ, ਲੋਕਾਂ ਨੂੰ ਆਪਣੇ ਭੰਡਾਰੇ ਦੀ ਜਾਣਕਾਰੀ ਦੇਵੇ, ਨਾਲੇ ਵਪਾਰ ਵਧੇ ਨਾਲੇ ਲੋਕੀ ਆਪਣੇ ਪੈਸੇ ਦਾ ਸਹੀ ਢੰਗ ਨਾਲ ਖਰਚਣ ਤੇ ਲਾਹਾ ਲੈਣ, ਵਿਚਾਰ ਸਾਂਝੇ ਹੋਣ, ਪਾਠਕ ਦਲੀਲਾਂ ਦੇਣ । ਮੈਂ ਦੁਹਾਈ ਦੇ ਰਹੀ ਹਾਂ ਕਿ ਸਾਡਾ ਸਮਾਜ ਲੀਹਾਂ ਤੋਂ ਥਿੜਕ ਰਿਹਾ ਹੈ, ਅੰਗ੍ਰੇਜ਼ ਲੋਕ ਤਾਂ ਕਾਮਯਾਬ ਸਨ ਕਿ ਇਨ੍ਹਾਂ ਦਾ ਹਰ ਕਾਮਾ ਸਵੇਰੇ ਹੀ ਕੰਮ &lsquoਤੇ ਜਾਣ ਵੇਲੇ ਅਖ਼ਬਾਰ ਖਰੀਦ ਕੇ ਪੜ੍ਹਦਾ ਸੀ, ਅਸੀਂ ਭੀ ਨੇੜੇ ਤੇੜੇ ਪਹੁੰਚ ਗਏ ਸੀ, ਜਦੋਂ ਸਾਡੇ ਭਰਾਵਾਂ ਨੇ ਅਖ਼ਬਾਰ ਕੱਢ ਕੇ ਮਾਰਕਿਟ ਬਣਾਈ, ਭਾਵੇਂ ਸਾਰੇ ਖਰੀਦਣ ਜਾਂ ਨਾ, ਇਕ ਦੂਜੇ ਤੋਂ ਲੈ ਲੈਣੇ, ਬੜੇ ਹੀ ਅਦਾਰੇ, ਲਾਇਬਰੇਰੀਆਂ, ਸੈਂਟਰ ਫੇਰ ਗੁਰੂ ਘਰ ਇਸ ਦੀ ਮਹੱਤਤਾ ਸਮਝਣ ਲੱਗ ਪਏ ਸਨ ਬੜੇ ਹੀ ਗੁਣ ਸਨ ਜਾਣਕਾਰੀ, ਆਪਸੀ ਤਾਲਮੇਲ ਤੇ ਵਧੀਆ ਲੇਖ, ਸਮਾਜ ਦੀ ਚੰਗੀ ਮਾੜੀ ਹਾਲਤ ਤੋਂ ਜਾਣੂ ਹੋਣਾ, ਅਫਸੋਸ 10 ਕੁ ਸਾਲ ਤੋਂ ਚੈਨਲਾਂ ਨੇ ਪਸਾਰਾ ਤਾਂ ਕਰ ਲਿਆ, ਪਰ ਇਕ ਪਾਸਾ ਅਧਰੰਗ ਨਾਲ ਮਾਰ ਦਿੱਤਾ, ਪੈਸਾ ਮੰਗਣਾ ਤੇ ਮਸ਼ਹੂਰੀਆਂ ਲਈ ਦੌੜ ਵਪਾਰਕ ਸਾਧਨ ਤੇ ਇਥੋਂ ਤੱਕ ਕਿ ਪੰਜਾਬੀ ਅਭਿਲਾਸ਼ੀ ਭੀ ਇਸ ਲਕਬੇ ਤੋਂ ਸੁਚੇਤ ਨਾ ਹੋਏ ਕਿ ਇਹ ਤਾਂ ਪੰਜਾਬੀ ਭਾਸ਼ਾ ਨੂੰ ਖੋਰਾ ਲਾਉਣਗੇ, ਸਗੋਂ ਪੰਜਾਬੀ ਬੋਲੀ ਨੂੰ ਭੀ ਧੱਕਾ ਲੱਗਾ, ਹਿੰਦੀ ਦੇ ਇਲਾਕੇ ਵਿੱਚੋਂ ਆ ਕੇ ਪੰਜਾਬੀ ਵਿੱਚ ਅੱਖਰ ਘਸੋੜਨ ਲੱਗ ਗਏ, ਮੈਂ ਮਸਾਲ ਦੇਵਾਂ, ਕੁਝ ਵਰੇ੍ਹ ਪਹਿਲਾਂ ਨੱਤਮਸਤਕ ਅੱਖਰ ਪ੍ਰਚੱਲਤ ਹੋਇਆ, ਮੈਂ ਕੋਰੀ ਸੀ ਅਤੇ ਹਾਂ ਸਿੱਖ ਸਾਹਿਤ ਤੋਂ, ਪਰ ਮੈਂ ਪਰ ਬੋਲਦਿਆਂ ਤਾਂ ਦਹਾਕੇ ਹੋ ਕੇ ਗਏ ਤੇ ਸੁਣਦੇ ਭੀ ਖੈਰ ਅਖ਼ਬਾਰ ਨੇ ਭੀ ਮੈਨੂੰ ਨਿਕਾਰ ਹੀ ਦਿੱਤਾ, ਹਾਂ ਜੀ ਪੰਜਾਬੀ ਹੀ ਹੈ ਮੈਂ ਭੰਬਲਭੂਸੇ ਵਿੱਚ ਸੀ ਹਿੰਦੀ ਵਾਲਿਆਂ ਤੋਂ ਪੁੱਛਿਆ ਤਾਂ ਤਸਦੀਕ ਹੋਈ ਕਿ ਹਿੰਦੀ ਹੈ ਇਹ ਮੈਂ ਸਥਾਪਤ ਕਰ ਦੇਵਾਂ ਕਿ ਪੰਜਾਬੀ ਭਾਵੇਂ ਫਾਰਸੀ ਸੰਸਕ੍ਰਿਤ ਆਦਿ ਵਿੱਚੋਂ ਹੀ ਨਿਕਲੀ ਹੈ ਪਰ ਹੁਣ ਤਾਂ ਵੱਖਰੀ ਭਾਸ਼ਾ ਹੈ, ਅਜੋਕੇ ਅਦਾਰੇ ਪੰਜਾਬ ਦੀ ਕਾਂਗਰਸ ਨੇ ਕੀਤੀ ਵੰਡ, ਪੰਜਾਬ ਦੇ ਤਿੰਨ ਟੁੱਕੜੇ, ਜੋ ਹਰਿਆਣਾ, ਹਿਮਾਚਲ ਵਿੱਚੋਂ ਆਵਾਜਾਈ ਕਰਕੇ ਉਹ ਕਰਮਚਾਰੀ ਆਪਣੀ ਬੋਲੀ ਬੋਲਦੇ ਹਨ ਤੇ ਪੰਜਾਬ ਬਹੁਤਾ ਸਖੀ ਬਣ ਕੇ ਸਮਝਦਾ ਹੈ ਕਿ ਇਹ ਮਿਲਗੋਭਾ ਜਿਮੇ ਵਲਾਇਤੀ ਹੋਵੇ ਤੇ ਨਿਹਾਲ ਹੋ ਜਾਂਦੇ ਹਨ ਜੀ ਦੇਖੋ ਅਸੀਂ ਨਵੇਂ ਅੱਖਰ ਵਿੱਚ ਲਿਆ ਰਹੇ ਹਾਂ, ਨਾਲੇ ਵਿਰਸੇ ਦੇ ਗੀਤ, ਦੂਜੇ ਪੰਜਾਬੀ ਭਾਸ਼ਾ ਲਈ ਚੇਤਨਾ ਪਰ ਵਿਗੜ ਵੱਲ ਧਿਆਨ ਨਹੀਂ ਬਸ ਬੋਰਡ ਬਣਾਉ ਨਾਮਣਾ ਖੱਟੋ, ਹੁਣ ਆਖੋ ਜੀ ਵਿੱਦਿਆਰਥੀ ਘੱਟ ਗਏ, ਕਸੂਰ ਕੀਹਦਾ ? ਵਿੱਦਿਆਰਥੀ ਭੀ ਕੰਪਿਊਟਰਾਂ ਤੇ ਸਿਖਲਾਈ ਲੈਂਦੇ ਹਨ, ਅਸਲ ਕਿਤਾਬਾਂ ਤਾਂ ਪੜ੍ਹਦੇ ਨਹੀਂ ਕਿਸੇ ਏ ਲੈਵਲ ਪਾਸ ਤੋਂ ਭੀ ਚਿੱਠੀ ਲਿਖਾ ਦਿਉ ਇਨਾਮ ਦੇ ਪਾਤਰ ਹੋਣਗੇ, ਅੱਜ ਬੱਸ ਇਕ ਦੂਜੇ ਨੂੰ ਨਿੰਦਣ-ਭੰਡਣ ਤੇ ਜੋਰ ਹੈ ਪਰ ਸਧਾਰੂ ਨੀਤੀਆਂ ਵੱਲ ਵਿਦਵਾਨ ਭੀ ਅਵੇਸਲੇ । ਪੜ੍ਹੀ ਲਿਖੀ ਲੇਮੇ ਦੀ ਸਖ ਟੈਲੀਫੂਨ &lsquoਤੇ ਕਹਿੰਦੀ, ਮੈਂ ਸੋਚਦੀ ਹਾਂ ਕਿ ਤੈਨੂੰ ਤਾਂ ਬਹੁਤ ਨਫਰਤ ਕਰਦੇ ਹੋਣਗੇ, ਮੈਂ ਹੱਸ ਕੇ ਕਿਹਾ ਤੂੰ ਫਿਕਰ ਕਰਦੀ ਹੈ ਕਿਉਂ ਸਧਾਰ ਦਾ ਨਉਂ ਧਰਨ ਵਾਲਿਆਂ ਨੂੰ ਇੱਟਾਂ ਵੱਟੇ ਪੈਂਦੇ ਸੀ, ਸੁਣ ਗੱਲ ਨਫਰਤ ਤਾਂ ਕੇਵਲ ਉਹ ਕਰਦੇ ਹੋਣਗੇ, ਜਿਨ੍ਹਾਂ ਦੇ ਮਾਲ੍ਹਪੂੜੇ ਬੰਦ ਹੋਣ, ਪਰ ਇਕ ਖੋਜੀ ਨੌਜਵਾਨ ਪਿਛਲੇ ਹਫਤੇ ਕਹਿੰਦਾ ਜੀ ਤੁਹਾਡੀਆਂ ਲਿਖਤਾਂ ਤਾਂ ਇੰਟਰਨੈੱਟ &lsquoਤੇ ਹਨ, ਸਮਾਂ ਪੈਣ ਤੇ ਨੀਤੀ ਘਾੜੇ ਬਹਿਸਾਂ ਵਿੱਚ ਪੇਸ਼ ਕਰਨਗੇ, ਹਰ ਚੀਜ਼ ਦੀ ਜਵਾਨੀ ਹੁੰਦੀ ਹੈ, ਗਮ ਨਾ ਕਰਨ ਸਹੇਲੀ, ਮੈਂ ਨਾ ਤਾਂ ਲਾਲਚ ਲਈ ਅਤੇ ਨਾ ਹੀ ਇਨਾਮ ਲਈ ਕਰ ਰਹੀ ਹਾਂ, ਮੈਂ ਤਾਂ ਆਪਣੇ ਜੀਵਨ ਆਦੇਸ਼ ਦੀ ਪੂਰਤੀ ਕਰਦੀ ਹਾਂ, ਲੋਕੀ ਲੰਗਰ, ਭਾਂਡੇ ਮਾਂਜਣ, ਜੋੜੇ ਤੇ ਸਫਾਈ ਆਦਿ ਦੀ ਸੇਵਾ ਕਰਦੇ ਹਨ, ਪਾਠ-ਰੌਲ੍ਹਾ ਦੀ ਮੈਂ ਬੜੇ ਵਰੇ੍ਹ ਕਰ ਚੁੱਕੀ ਹਾਂ, ਸੋ ਮਨ ਦੀ ਤ੍ਰਿਪਤੀ ਨਫਰਤ ਨੂੰ ਮਾਤ ਪਾ ਜਾਂਦੀ ਹੈ, ਮੈਂ ਅੱਜ ਇਕ ਸਿੱਖ ਧਰਮ ਦੀ ਜਾਣਕਾਰੀ ਸੁਣ ਕੇ ਪ੍ਰੇਸ਼ਾਨ ਹੋਈ, ਕਹਿੰਦੇ ਜੀ 418ਵਾਂ ਪ੍ਰਕਾਸ਼ ਪੁਰਬ ਹੈ, ਮੈਂ ਇਤਿਹਾਸ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਦੀ ਅਵਸਥਾ ਪੜ੍ਹੀ ਨਹੀਂ, ਪਰ ਅੱਜ ਨਵੇਂ ਨਵੇਂ ਸਿੱਖ ਪ੍ਰਧਾਨ ਹਨ ਕੋਈ ਰੁਕਾਵਟ ਨਹੀਂ ਜੋ ਬੋਲੋ ਉਹ ਹੀ ਸੱਚ ਤੇ ਇਤਿਹਾਸ ਕੋਈ ਸਮਾਂ ਹੁੰਦਾ ਸੀ ਬੜਾ ਡਰਦੇ ਸੀ ਅਗਲੇ ਧਾਰਮਿਕ ਪ੍ਰਸਤਾਵ &lsquoਤੇ ਕੁਝ ਬੋਲਣ ਲੱਗੇ ਲਿਖਣ ਦੀ ਤਾਂ ਜੁਅਰਤ ਹੀ ਕਿਥੇ, ਅੱਜ ਅਜ਼ਾਦੀ ਨੇ ਭਾਂਡੇ ਮੂਧੇ ਮਾਰ ਤੇ 84 ਦਾ ਦੌਰ ਜਣੇ ਕਣੇ ਨੂੰ ਵਿਦਵਾਨ ਬਣਾ ਗਿਆ, ਖਾਸ ਕਰਕੇ ਵਿਦੇਸ਼ਾਂ ਵਿੱਚ ਵਸੇਬੇ ਗੁਰਦੁਆਰੇ ਖੋਲ੍ਹੋ ਤੇ ਤਾਕਤ ਹਥਿਆਉ ਕਮਾਈ ਦੇ ਸਾਧਨ ਤੇ ਪੰਜਾਬ ਵਿੱਚੋਂ ਸਦਾਈ ਬਣ ਗਏ ਅਗਲੇ ਰਹੀਸ਼ ਹੁਣ ਪੁਰਾਣਿਆਂ ਨੂੰ ਤਾਂ ਹਿਸ਼ਤ ਹੈ ਪਰ ਸਮਾਂ ਭੀ ਆਪਣੀ ਗਰਦਸ਼ ਕਰੂ ਤੇ ਕੱਢੂ ਰੜਕਾਂ, ਸਮਾਂ ਸਮਾਂ ਹੁੰਦਾ ਹੈ, ਰਹੀ ਵਾਸਤੇ ਘੱਤ ਸਮੇਂ ਨੇ ਇਕ ਨਾ ਮੰਨੀ, ਪਰ ਸੰਸਾਰੀ ਮਨੁੱਖ ਹੰਕਾਰੀ ਹੈ, ਬੜੀ ਪ੍ਰੇਸ਼ਾਨ ਹੁੰਦੀ ਹਾਂ ਜਦੋਂ ਮੈਂ ਸਿੱਖਾਂ ਨੂੰ ਫੂੰ ਫੂੰ ਕਰਦੇ ਦੇਖਦੀ ਸੁਣਦੀ ਹਾਂ, ਯੂ।ਕੇ। ਵਿੱਚ ਭਾਜਪਾ ਪੱਖੀ ਇਕ ਚੈਨਲ ਹਫ਼ਤੇ ਵਿੱਚ ਦੋ ਵਾਰ ਦੋ ਸਿੱਖ ਉਥੇ ਘੰਟੇ ਘੰਟੇ ਦਾ ਪ੍ਰੋਗਰਾਮ ਦਿੰਦੇ ਹਨ, ਭੂਮਿਕਾ ਵਿੱਚ ਆਖਣਗੇ ਇਹ ਚੈਨਲ ਪੰਥ ਦੀ ਚੜ੍ਹਦੀ ਕਲਾ ਲਈ ਤੱਤਪਰ ਰਹਿੰਦਾ ਹੈ ਪਰ ਪ੍ਰੋਗਰਾਮ ਕਦੀ ਕੋਈ ਸਿੱਖੀ ਦਾ ਨਹੀਂ ਸੁਣਿਆ ਇਸ ਤੋਂ ਸਿਵਾ, ਸਿੰਘ ਜੋੜੀ ਦਾ ਸਾਰਾ ਤਾਣਾ ਬਾਣਾ, ਬਾਦਲ ਹਟਾਉ, ਪੰਜਾਬ ਬਚਾਉ, ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰੋ, ਅਕਾਲ ਤਖ਼ਤ ਦੇ ਜਥੇਦਾਰ ਨੂੰ ਨਿਕਾਰੋ, ਇਕ ਦੋ ਬੁਲਾਰੇ ਭੀ ਜੋ ਪੰਥ ਵਿਰੋਧੀ, ਇਕ ਤਾਂ ਦੁਨੀਜੀਤ ਸਿੰਘ ਜੀ ਪ੍ਰੋਗਰਾਮ ਬੜਾ ਵਧੀਆ, ਮੁੱਦੇ ਵਧੀਆ, ਬੱਸ ਬਾਦਲਾਂ ਚੱਲਦਾ ਕਰੋ, ਮੋਦੀ ਸਾਹਬ ਤੋਂ ਛੇਤੀ ਕਰਵਾਉ ਇਹ ਸ਼ੁੱਭ ਕੰਮ ਸਾਫ ਸਾਬਤ ਹੋ ਜਾਂਦਾ ਹੈ ਕਿ ਇਹ ਪਹਿਲਾਂ ਤਾਂ ਕਾਂਗਰਸੀ ਸਨ, ਹੁਣ ਕਾਂਗਰਸ ਦਾ ਦਾਅ ਤਾਂ ਲੱਗਾ ਨਹੀਂ ਚਲੋ ਆਪ ਨੇ ਅਕਾਲੀ ਲਾਂਭੇ ਕਰ ਦਿੱਤੇ ਇਹ ਹੀ ਧਰਵਾਸ ਹੈ ਇਨ੍ਹਾਂ ਨੂੰ ਪਰ ਹਾਲੇ ਸਿਹਤ ਤੰਦਰੁਸਤ ਨਹੀਂ ਜਿੰਨੀ ਦੇਰ ਸਭ ਸਫਾਇਆ ਨਹੀਂ ਹੁੰਦਾ, ਪਰ ਇਨ੍ਹਾਂ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਤੱਕੀਏ ਪਰ ਨੂੰ ਪੈ ਜਾਂਦੀ ਘਰ ਨੂੰ ਅਤੇ ਹੁਣ ਭਾਜਪਾ ਦਾ ਦੀਵਾ ਭੀ ਮੱਧਮ ਪੈ ਰਿਹਾ ਹੈ, ਹਰ ਥਾਂ ਘਸਮਾਣ ਪਾ ਕੇ ਆਪਣੀ ਛਵੀ ਗੁਆ ਰਹੇ ਹਨ, ਮੋਦੀ ਸਾਹਬ ਦੀ ਭੀ ਪਤ ਲੁਹਾਉਣਗੇ । ਅਮਿਤ ਸ਼ਾਹ, ਦੂਜਾ ਜੇ।ਪੀ। ਨੱਢਾ ਤੇ ਨਾਲ ਪਲੇਥਣ ਲਾ ਗਿਆ ਰਾਜਨਾਥ ਸਿੰਘ, ਨਿਤਿਨ ਗਡਕਰੀ ਨੂੰ ਲਾਂਭੇ ਕਰਕੇ ਖੋਰਾ ਲੁਆਉਣਗੇ ਤਰੇੜਾਂ ਪੈ ਰਹੀਆਂ ਹਨ ਜਰੂਰੀ ਨਹੀਂ ਕਿ ਅੱਗੋਂ ਰਾਜ ਭਾਗ ਮਾਨਣ, ਗਰੰਟੀਆਂ ਤੇ ਏਜੰਡਾ ਤਾਂ ਪੂਰਾ ਨਹੀਂ ਕੀਤਾ । 
ਯੂ।ਕੇ। ਦਾ ਪੰਥ ਸੁਣੋ : ਫੈਡਰੇਸ਼ਨ, ਗੁਰੂ ਪੰਥ, ਖਾਲਿਸਤਾਨ ਪੰਥ, ਭਾਜਪਾ ਦਾ ਚੈਨਲ ਪੱਖੀ ਪੰਥ, ਗੱਲ ਕੀ ਸਭ ਦਾ ਮੁੱਖ ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ ਚੇਤੇ ਰੱਖੋ ਜੇਕਰ ਪੰਜਾਬ ਵਿੱਚ ਅਕਾਲੀ ਦਲ ਨਿਕਾਰਾ ਹੁੰਦਾ ਹੈ ਤਾਂ ਸਮਝੋ ਹਿੰਦੂ ਰਾਸ਼ਟਰੀ ਨੇ ਕੀ ਕੀ ਬਹਾਦਰੀਆਂ ਵਾੜ ਤੁਹਾਡਾ ਪੰਜਾਬ ਵਿੱਚੋਂ ਨਮੂਜ ਹੀ ਚੱਕ ਦੇਣਾ ਹੈ, ਖਾਲਿਸਤਾਨ ਵਿਦੇਸ਼ੀ ਹੀ ਵੱਸੂ, ਪਰ ਮੇਰਾ ਨਿਰਣਾ ਹੈ ਕਿ ਜਿੰਨਾ ਮਰਜ਼ੀ ਜੋਰ ਤਾਣ ਲਾ ਲਵੇ ਬੀ।ਜੇ।ਪੀ। ਜਾਂ ਆਹ ਦੁਹਾਈ ਦੇਣੇ ਉਥੇ ਹੋਰ ਪਾਰਟੀ ਤਾਂ ਰਾਜ ਕਰੂ ਪਰ ਹਿੰਦੂ ਏਜੰਡੇ ਵਾਲੀ ਨਹੀਂ ਕਿਉਂਕਿ ਉਸ ਖਿੱਤੇ ਵਿੱਚ ਮੁਸਲਿਮ, ਈਸਾਈ, ਸਿੱਖ, ਹਿੰਦੂ ਅਤੇ ਕਈ ਹੋਰ ਧਰਮ ਇਸ਼ਟ ਇਨ੍ਹਾਂ ਨੂੰ ਪਸੰਦ ਨਹੀਂ ਕਰਦੇ ਜੋ ਕੁਝ ਇਸ ਵੇਲੇ ਬੀ।ਜੇ।ਪੀ। ਕਰ ਰਹੀ ਹੈ, ਕਦੀ ਦਾਦੂਵਾਲ, ਸਿਰਸਾ, ਦਿੱਲੀ ਕਮੇਟੀ, ਇਹਨੂੰ ਆਮ ਸਿੱਖ ਜਾਂ ਦੂਜੇ ਭੀ ਭੈੜਾ ਸਮਝਦੇ ਹਨ, ਹੋਰ ਪੰਥ ਦਾ ਨਮੂਜ ਦੇਖੋ, ਸਦਭਾਵਨਾ ਵਾਲਾ ਵਡਾਲਾ ਕਦੀ ਐਥੇ ਕਦੀ ਔਥੇ ਧਰਨੇ ਤੇ ਹੁਣ ਸੰਗਰੂਰ ਬੈਠ ਗਿਆ ਅਗਲਿਆਂ ਛਛਕੇਰਿਆਂ ਤਾਂ ਲੱਗਾ ਦੁਹਾਈ ਪਾਉਣ ਕਹਿੰਦਾ ਕੀ ਮੋਦੀ ਜੀ ਸਾਡੇ ਨਾਲ ਸਿੱਧੀ ਗੱਲ ਕਰੋ, ਭਗਵੰਤ ਮਾਨ ਮਹੰਤ ਮਾਨ ਨੂੰ ਹਟਾਉ, ਰਾਜਪਾਲ ਰਾਜ ਲਾਗੂ ਕਰੋ, ਡੀ।ਸੀ। ਸਾਹਬ ਸਾਡਾ ਮਾਨ ਲਈ ਲਾਹਣਤ ਪੱਤਰ ਲਵੋ, ਸਾਬਤ ਕਰਤਾ ਕਿ ਮੈਂ ਤਾਂ ਵਿਕਾਊ ਫੱਟੇ ਲਾ ਕੇ ਫਿਰਦਾ ਹਾਂ ਫਿੱਟੇ ਮੂੰਹ ਐਸੀ ਸਦਭਾਵਨਾ ਦੇ ਸਿੱਖੀ ਨੂੰ ਕਲੰਕਤ ਕਰਦਾ ਫਿਰਦਾ ਹੈ ਨਾਲ ਕੁਝ ਉਹੋ ਜਿਹੇ ਹੀ ਤੋਰ ਲੈਂਦਾ ਹੈ, ਅਗਲੇ ਸੋਚਦੇ ਨੇ ਕਿ ਇਹ ਤਾਂ ਮੋਦੀ ਨਾਲ ਮਿਲਣੀ ਕਰੂ, ਮੰਨ ਲਉ ਚਾਰ ਟਊਏ ਦੇ ਭੀ ਦੇਣਗੇ ਤਾਂ ਕਿਹੜਾ ਇਹਨੂੰ ਡਿਪਟੀ ਲਾ ਦੇਣਗੇ, ਅਗਲੇ ਸੋਚਦੇ ਨੇ ਮੰਗਤੇ ਨੂੰ ਖੈਰ ਭਲੀ, ਕਦੀ ਸੋਚ ਸੋਚ ਕੇ ਕਿ ਪੰਜਾਬ ਤਾਂ ਛੱਡੋ ਸਿੱਖ ਮਾਨਸਿਕਤਾ ਕਿਥੇ ਘੜੀ ਹੈ ਬੱਸ ਜੀ ਆਪਣੀ ਹੋਂਦ ਬਨਾਉਣ ਲਈ ਕੋਈ ਕੌਮੀ ਭਾਵਨਾ ਅਤੇ ਨਾ ਹੀ ਭਾਈਚਾਰੇ ਦੀ ਹੇਠੀ ਨਿਖੇਧੀ ਅਤੇ ਬਦਨਾਮੀ ਦਾ ਖੌਫ ਹੈ, ਆਪੋਧਾਪੀ ਪਈ ਹੈ, ਸਿਆਸਤ ਵਿੱਚ ਕੀ ਧਰਮ ਵਿੱਚ ਕੀ ਸਮਾਜ ਵਿੱਚ ਕੀ ਇੰਨੀ ਹਫੜਾ ਦਫੜੀ ਹਿੰਦੂ ਜਾਂ ਕਿਸੇ ਹੋਰ ਧੜੇ ਵਿੱਚ ਨਹੀਂ ਜਿੰਨੀ ਸਾਡੇ ਵਿੱਚ ਹੈ ਕਿੰਨੀ ਅਪੱਤੀ ਹੈ ਕਿ ਹਰ ਵੇਲੇ ਧਾਰਮਿਕ ਬੇਅਦਬੀ ਨੂੰ ਹੀ ਢਕੌਂਸਲੇ ਬਣਾ ਰਹੇ ਹਨ, ਫਗਵਾੜੇ ਜੀ ਹੁਣ ਖਾਲੀ ਪਈ ਇਮਾਰਤ ਵਿੱਚੋਂ ਗੁਟਕੇ ਦੇ ਫਟੇ ਅੰਕ ਮਿਲੇ, ਨੰਬਰ ਇਕ ਲੱਭੇ ਕਿਵੇਂ ? ਕੀਹਨੂੰ ਲੱਭੇ ? ਕੀਹਨੇ ਰਿਪੋਰਟ ਕੀਤੀ, ਚੀਰ ਪਾੜ ਕਰਕੇ ਜੀਹਨੇ ਇਹ ਘਟਨਾ ਦੱਸੀ ਉਹਨੂੰ ਪੁੱਛ ਪੜਤਾਲ ਕੀਤੀ ਜਾਵੇ, ਜੇਕਰ ਸ਼ੱਕੀ ਹੋਵੇ ਤਾਂ ਰਿਮਾਂਡ ਲਿਆ ਜਾਵੇ ਤੇ ਭਾਵੇਂ ਸਿੱਖ ਭੀ ਹੋਵੇ ਕਿਸੇ ਭੀ ਦਬਾਅ ਹੇਠ ਛੱਡਿਆ ਨਾ ਜਾਵੇ ਜਿਮੇ ਪਹਿਲਾਂ ਬੇਅਦਬੀ ਵੇਲੇ ਕੀਤਾ, ਜੀਹਦੇ ਖ਼ਮਿਆਜੇ ਅੱਜ ਭੁਗਤੇ ਜਾ ਰਹੇ ਹਨ ।
ਚੁਗਿਰਦੇ ਵਾਪਰ ਰਹੀਆਂ ਘਟਨਾਵਾਂ ਕਈ ਵਾਰੀ ਬੜਾ ਡੂੰਘਾ ਪ੍ਰਭਾਵ ਮਨ &lsquoਤੇ ਪਾ ਧਰਦੀਆਂ ਹਨ । ਬੰਦੇ ਦੀ ਸੋਚ ਭੀ ਬਕਲ ਦਿੰਦੀਆਂ ਹਨ, ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਆਖੀ ਜਾਣਾ ਚੌਵੀ ਘੰਟੇ ਹਰਿਮੰਦਰ ਸਾਹਿਬ ਵਿੱਚ ਪਾਠ, ਕੀਰਤਨ, ਕਥਾ ਅਤੇ ਲੋਕੀ ਆਸਥਾ ਨਾਲ ਵਿਚਰੀ ਜਾਂਦੇ ਹਨ, ਪਰ ਜਦੋਂ ਸੱਚੇ ਜੀਵਨ ਵੱਲ ਝਾਤੀ ਮਾਰੀਏ ਤਾਂ ਸੱਚਾਈ ਕਿਧਰੇ ਬੰਨੇ ਤੇ ਭੀ ਨਹੀਂ ਦਿਸਦੀ, ਕੀ ਅਸੀਂ ਸੱਚੀ ਗੁਰੂ ਪੀਰਾਂ ਨੂੰ ਮੰਨਦੇ ਹਾਂ, ਨਹੀਂ ਧਰਮ ਦਾ ਅਸਰ ਤਾਂ ਮਨ ਰਹਿਮ ਸੁਹਿਰਦਤਾ ਅਤੇ ਚੰਗੀ ਸੋਚ ਦੇ ਧਾਰਨੀ ਬਣੀਏ, ਸਾਰੇ ਨਹੀਂ ਕੁਝ ਪ੍ਰਤੀਸ਼ਤ ਤਾਂ ਹੋਵੇ ਪਰ ਅਸੀਂ ਤਾਂ ਕਠੋਰ ਚਿੱਤ, ਬੇਰਹਿਮੀ ਵਿਰਤੀ ਦੇ ਹਾਂ ਕਿਵੇਂ ਅਸੀਂ ਆਪਣੀ ਹਠ ਧਰਮੀ ਨਾਲ ਕਿੰਨੀਆਂ ਜ਼ਿੰਦਗੀਆਂ ਬਰਬਾਦ ਕਰ ਦਿੰਦੇ ਹਾਂ, ਕੇਵਲ ਆਪਣੇ ਹਿੱਤ, ਲਾਲਚ ਅਤੇ ਸਿਆਸਤ ਖਾਤਰ ਕਿਵੇਂ ਉਪੱਧਰੀ ਬਣੇ ਹਾਂ, ਕਿੰਨੀਆਂ ਜ਼ਿੰਦਗੀਆਂ ਹੀ ਨਹੀਂ ਸਗੋਂ ਕਿੰਨਾ ਯੋਗਤਾ ਦਾ ਘਾਣ ਕੀਤਾ, ਕੇਵਲ ਝੂਠ ਦੇ ਸਹਾਰਿਆਂ ਕਰਕੇ ਕੀ ਬੇਅਦਬੀ ਵਾਸਤਵ ਵਿੱਚ ਇਹ ਕੋਈ ਸਾਜਿਸ਼ ਸੀ ਅਤੇ ਰੌਲਾ ਪਾਉਣ ਵਾਲੇ ਅਸਲੀਅਤ ਵਿੱਚ ਦੁਖੀ ਹਨ, ਨਹੀਂ ਜੀ ਇਹ ਤਾਂ ਘਤਿਤਾਂ ਦੇ ਘਾੜਤਾ ਹਨ ਕਿਉਂ 10-15 ਸਾਲ ਪਹਿਲਾਂ ਕਦੀ ਇਹ ਕੁੱਝ ਸੀ ਨਹੀਂ, ਕੇਵਲ ਅਕਾਲੀ ਸਰਕਾਰ ਨੂੰ ਡੇਗਣ ਤੇ ਫੇਰ ਉਨ੍ਹਾਂ ਨੂੰ ਬਦਨਾਮ ਕਰਨ ਲਈ ਕਰਵਾਇਆ ਗਿਆ, ਕੀ ਫੇਰ ਅਸੀਂ ਧਰਮੀ ਹਾਂ ? ਕੀ ਲੋਕਾਂ ਨੂੰ ਪਤਾ ਨਹੀਂ ਕਿ ਇਹ ਕੀਹਨੇ ਕੀਹਨੇ ਰਚੀ ? ਸਭ ਪਤਾ ਹੈ ਬਸ ਬੰਸਰੀ ਬਜਾ ਕੇ ਆਪਣੇ ਹੀ ਨਿਸ਼ਾਨੇ ਪੂਰੇ ਕਰ ਰਹੇ ਹਨ, ਪਸਾਰਾ ਹਰ ਥਾਂ ਜੀ ਪਾਠ ਰੱਖਾਂਗੇ, ਕੀ ਗੁਰੂ ਉਪਦੇਸ਼ ਅਦੇਸ਼ ਅਤੇ ਸਿੱਖਿਆ ਕਿਧਰੇ ਅਸਰਦਾਇਕ ਹੈ ? ਨਿੱਕੀ ਜਿਹੀ ਵਾਰਤਾ ਦਹਾਕਿਆਂ ਪਹਿਲਾਂ ਮੇਰੇ ਬੇਟੇ ਜੋ ਦੱਸ ਸਾਲਾ ਬੜਾ ਦਿਮਾਗੀ ਹੈ ਨੇ ਆਖੀ ਪਤੀ ਅਤੇ ਮਿੱਤਰ ਗੁਰਦੁਆਰੇ ਜਾ ਕੇ ਆਏ, ਬੇਟਾ ਪੁੱਛਦਾ ਹੈ ਅੰਕਲ ਜਾ ਆਏ ਤੇ ਕੀ ਸੁਣਕੇ ਆਏ, ਭਾਅ ਜੀ ਕਹਿੰਦੇ ਪੁੱਤ ਕੀਰਤਨ ਸੁਣਿਆ, ਬੇਟਾ ਹੱਸ ਕੇ ਕਹਿੰਦਾ ਅੰਕਲ ਮੱਥਾ ਟੇਕਿਆ, ਬਾਬੇ ਦੇ ਰੈਸਟੋਰੈਂਟ ਤੋਂ ਲੰਗਰ ਛਕਿਆ, ਅੰਕਲ ਤਾਂ ਹੱਸੇ ਪਰ ਬਾਪ ਕੁਝ ਗੁੱਸੇ ਵਿੱਚ ਕੁਝ ਸੋਚ ਵਿੱਚ ਡੁੱਬ ਗਏ, ਬਹਿਸ ਤਾਂ ਲੰਮੀ ਹੋ ਗਈ ਪਰ ਮੈਨੂੰ ਅੱਜ ਤੱਕ ਭੀ ਬੇਟੇ ਦੀ ਅਲੋਚਨਾ ਭੁੱਲੀ ਨਹੀਂ, ਉਹ ਕਹਿੰਦਾ ਤੁਸੀਂ ਕੇਵਲ, ਮੱਥਾ ਹੀ ਟੇਕਦੇ ਹੋ, ਗੁਰੂ ਨਾਨਕ ਦਾ ਸਬਕ ਨਹੀਂ ਦ੍ਰਿੜ ਕਰਦੇ, ਅੱਜ ਇਸ ਤੱਥ ਨਾਲ ਬਹੁਗਿਣਤੀ ਜੁੜੀ ਹੈ ਬਸ ਡਰਦੇ ਤੇ ਪ੍ਰਮੇਸ਼ਰ ਦੇ ਭਾਣੇ ਕਰਕੇ ਬੋਲਦੇ ਨਹੀਂ, ਭਾਵੇਂ ਸਭ ਧਰਮਾਂ ਦਾ ਹੀ ਇਹੀ ਹਾਲ ਹੈ, ਪਰ ਅਸੀਂ ਤਾਂ ਆਪਣੀ ਬੀਮਾਰੀ ਦੀ ਹੀ ਚਿੰਤਾ ਕਰਨੀ ਹੈ, ਚਾਰ ਚੁਫੇਰੇ ਗੁਰੂ ਗ੍ਰੰਥ ਸਾਹਿਬ ਨੂੰ ਮੂਹਰੇ ਰੱਖੋ ਧਨ ਇਕੱਠਾ ਕਰੋ, ਹੋਰ ਨਹੀਂ ਤਾਂ ਵਪਾਰਕ ਅਦਾਰਿਆਂ ਦੀ ਤਰ੍ਹਾਂ ਵੱਖਰੇ ਵੱਖਰੇ ਢੰਗ ਵਰਤੋ ਤੇ ਆਪਣੀ ਮਨਸ਼ਾ ਪੂਰਨ ਕਰੋ, ਦਿਖਾਵਾ ਵਧੀਆ ਕਰੋ, ਜਦੋਂ ਧਰਮ ਭਾਵਨਾ ਰਹਿਤ ਅਤੇ ਰੀਤਾਂ ਰਿਵਾਜ ਬਣ ਜਾਵੇ ਤਾਂ ਸ਼ਰਧਾ ਨਹੀਂ ਦਿਖਾਵਾ ਬਣ ਜਾਂਦਾ ਹੈ । ਕੁਝ ਵਰੇ੍ਹ ਪਹਿਲਾਂ ਸਤਿਕਾਰੀਆਂ ਨੇ ਲਹਿਰ ਚਲਾਈ, ਜੀ ਗੁਰੂ ਗ੍ਰੰਥ ਸਾਹਿਬ, ਘਰੀਂ, ਹਾਲ, ਹੋਟਲ ਵਿੱਚ ਨਹੀਂ ਜਾ ਸਕਦਾ ਸਤਿਕਾਰ ਨਹੀਂ, ਭਾਵੇਂ ਇਨ੍ਹਾਂ ਹਾਲਾਂ ਵਿੱਚੋਂ ਹੀ ਪ੍ਰਕਾਸ਼ ਕਰਕੇ ਗੁਰਦੁਆਰੇ ਬਣੇ ਪਰ ਗੁਰਮੁਖ ਬਹੁਤੇ ਜੰਮ ਪਏ, ਹੁਣ ਰਿਵਾਜ ਹਨ ਗੁਰੂ ਘਰ ਜਾ ਕੇ ਫੀਸ ਦਿਉ, ਬੁੱਕ ਕਰੋ ਖੁਸ਼ੀਆਂ ਪ੍ਰਾਪਤ ਕਰੋ, ਫੇਰ ਪਾਰਕਾਂ ਵਿੱਚ ਭੀ ਲਿਜਾਣ ਲੱਗ ਪਏ, ਹੁਣ ਪੰਜਾਬ ਧਰਨਿਆਂ ਤੇ ਭੀ ਪਾਠ ਰੱਖੋ, ਬੜੀਆਂ ਸਾਫ ਥਾਵਾਂ ਹਨ, ਘਰੀਂ ਤਾਂ ਫਰਿੱਜਾਂ ਵਿੱਚ ਗੈਰ ਵਾਜਵ ਸਮਾਨ ਹੁੰਦਾ ਸੀ, ਸ਼ਰਧਾ ਚੱਕ ਧਰੀ, ਆਹ ਅੱਜ ਕ੍ਰਿਸ਼ਨ ਭਗਵਾਨ ਦਾ ਪੁੱਤਰ ਦੋ ਹਫ਼ਤੇ ਪਿੱਛੋਂ ਪਾਠ ਦਾ ਭੋਗ ਪਾਵੇ, ਧਰਨੇ ਤੇ ਖੋਸੇ ਦੇ ਸੁਝਾਅ ਤੇ ਕਾਲੇ ਭੱਲ ਝਣੇ ਉਹ ਇਕੱਲਾ ਹੀ ਮੋਰਚੇ ਦਾ ਧਾਮੀ ਬਾਕੀ ਸਭ ਕਰਮਚਾਰੀ ਕਿਵੇਂ ਬੋਲਦਾ ਹੈ ਸਿੱਖ ਕੌਮ ਦੀ ਤਰਾਸਦੀ ਹੈ, ਕੌਮੀ ਸ਼ਕਤੀ ਨਸ਼ਟ ਕਰੋ, ਜਾਤੀ ਮੁਫਾਦ ਪਾਲੋ ਸਤਿਕਾਰ ਕਮੇਟੀ ਹਟਾਈ, ਅਕਾਲ ਤਖ਼ਤ ਤੋਂ ਤਾਂ ਇਹ ਹੁਣ ਹੋਰ ਸਕੀਮ ਲੈ ਆਏ, ਐਥੇ ਬੈਠੋ, ਔਥੇ ਬੈਠੋ, ਧਰਨੇ ਲਾ ਕੇ ਬੱਸ ਧੂੰਆਂ ਧਾੜ ਸਪੀਚਾਂ ਇਹ ਹਨ ਪੰਥ, ਹੁਣ ਈਸਾਈਆਂ ਨਾਲ ਯੁੱਧ ਫੇਰ ਜਾਉ ਕਚਿਹਰੀ ਉਥੇ ਆਖੋ ਅਸੀਂ ਤਾਂ ਇਵੇਂ ਹੀ ਕਰਨਾ ਹੈ, ਪਰਚੇ ਰੱਦ ਕਿਉਂ ਕਰਨ ਲਈ ਆਖੋ, ਅਕਾਲ ਤਖ਼ਤ ਦਾ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਬਲੱਗਈ ਪਈ ਹੈ, ਡਰਦੇ ਬਿਆਨ ਦੇਈ ਜਾਂਦੇ ਹਨ, ਸੋਚ ਤਾਂ ਹੈ ਕੋਈ ਨਹੀਂ, ਸਾਡੇ ਵੇਲੇ ਇਕ ਅਖੰਡ ਹੁੰਦਾ ਸੀ, ਸ਼ੁੱਕਰਵਾਰ, ਸ਼ਨਿੱਚਰਵਾਰ ਕੇਵਲ ਪਾਠ ਸੁਣਦੇ ਸੀ, ਨਾ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਆਂ ਡੋਰਾਂ ਬੰਦ, ਰਾਗੀ ਢਾਡੀਆਂ ਆਦਿ ਦਿਹਾੜੀ ਲਾਉਣਗੇ, ਇਕੋ ਹੀ ਗ੍ਰੰਥੀ ਹੁੰਦਾ ਸੀ, ਉਹ ਹਦਾਇਤਾਂ ਕਰਦਾ ਸੀ, ਅਰਦਾਸ ਵਿੱਚ ਤੁਰੋ ਫਿਰੋ ਨਾ, ਵਾਕ ਸੁਨਣ ਵੇਲੇ ਅਚਿੱਤ ਬੈਠੋ ਪਰ ਹੁਣ ਦੇਖ ਲਵੋ ਕਿਵੇਂ ਗਾਤਰੇ ਕਿਰਪਾਨਾਂ ਵਾਲੇ ਨੱਠੇ ਭੱਜੇ ਫਿਰਦੇ ਨੇ ਪਰ ਬੜੀ ਮਰਿਯਾਦਾ ਹੈ ਜੀ ਅਦਬ ਹੈ ਜੀ, ਕਿਉਂਕਿ ਕਮਾਈ ਲਈ ਲਿਹਾਜੀ ਬੰਦੇ ਚਾਕਰ ਹਨ, ਕੁਝ ਸਕਿਊਰਿਟੀਆਂ ਤੇ ਲਾ ਲਏ ਧੰਨ ਅੰਤਾਂ ਦਾ ਹੈ ਸੁਰਤ ਬੌਂਦਲੀ ਪਈ ਹੈ ਕਈਆਂ ਥਾਈਂ ਤਾਂ ਆਪਣੇ ਪੁੱਤ ਭਤੀਜਿਆਂ ਦੀ ਜਥੇਬੰਦੀ ਹੈ ਸਕਿਊਰਿਟੀ ਲਈ ਗੱਲ ਕੀ ਗੁਰੂ ਦੀ ਗੋਲ੍ਹਕ ਦਾ ਮੂੰਹ ਪ੍ਰਬੰਧਕਾਂ ਲਈ ਜਿਮੇ, ਜਿਥੇ ਮਰਜ਼ੀ ਵਰਤੋ ਇਕ ਦੂਜੇ ਨੂੰ ਨਿੰਦੋ ਭੰਡੋ ਤੇ ਕਾਬਜ਼ ਹੋਵੋ ਕੋਈ ਗੁਰਮਰਿਯਾਦਾ ਨਹੀਂ, ਜਦੋਂ ਕੋਈ ਵਵੇਲਾ ਮਚਾਉਣਾ ਹੋਵੇ ਤਾਂ ਬੇਅਦਬੀ, ਉਲੰਘਣਾ ਕਲੰਕ ਆਦਿ ਦੂਸ਼ਣਬਾਜੀ ਸੰਗਤਾਂ ਉਕਤਾਈਆਂ ਰਹਿਤ, ਉਧਰ ਚੈਨਲਾਂ ਤੇ ਪ੍ਰਚਾਰਕ ਪੈਸੇ ਨਾਲ ਖੁਸ਼ੀਆਂ ਵੰਡੀ ਜਾ ਰਹੇ ਹਨ, ਲਿਆਉ ਦਸਵੰਧ ਦਾ ਹੋਕਾ ਇਹ ਧਰਮ ਹੈ ।
ਜਿਹੋ ਜਿਹੀ ਨੂਰਾਂ, ਉਹੋ ਜਿਹੇ ਉਹਦੇ ਫਰਿਸ਼ਤੇ । ਲੇਖਕਾਂ, ਪੱਤਰਕਾਰਾਂ ਅਤੇ ਸਿਵਲ ਮਹਿਕਮਿਆਂ ਵਿੱਚ ਕਰਮਚਾਰੀ ਅਤੇ ਅੰਤ ਸਿਆਸੀ ਸਫਾਂ ਦੀ ਵਿਚਾਰਾਂ ਨਾਲ ਤੱਥਾਂ ਦੇ ਆਧਾਰਿਤ ਡਾਇਰੀ, ਹਾਂ ਇਹ ਭੀ ਸੱਚ ਹੈ ਕਿ ਵਿੱਚ ਨਿੱਜੀ ਵਿਸ਼ਲੇਸ਼ਣ ਹੈ :- ਮਨੁੱਖ ਬਨਣਾ ਔਖਾ ਪਰ ਸਿੱਖ ਬਨਣਾ ਤਾਂ ਉਸ ਤੋਂ ਭੀ ਵੱਧ ਸੰਭਵ ਨਹੀਂ, ਸੰਦਰਭ ਚੁਫੇਰੇ ਵਿਚਰ ਰਹੀ ਸਾਡੀ ਸਮਾਜੀ ਅਤੇ ਧਾਰਮਿਕ ਵਿਰਤੀ, ਲੇਖਕ ਐਧਰੋਂ ਔਧਰੋਂ ਪ੍ਰਸਿੱਧ ਲੇਖਕਾਂ ਦੀਆਂ ਲਿਖੀਆਂ ਚੁੱਕ ਕੇ ਇਕੱਤਰ ਕਰਕੇ ਕਿਤਾਬਾਂ ਛਾਪੋ, ਪੱਤਰਕਾਰ ਭੀ ਟਾਮੇ ਹੀ ਹਨ ਜੋ ਖੋਜਾਂ ਕਰਕੇ ਸਬੂਤ ਪੇਸ਼ ਕਰਨ, ਸਰਕਾਰੇ ਦਰਬਾਰੇ ਚੰਗੀਆਂ ਨੌਕਰੀਆਂ ਦਾ ਨਿੱਘ ਮਾਣ ਮੁੜ ਹਵਾ ਦੇ ਛੱਜ ਲਉਂਦੇ ਹਨ, ਸਿਆਸੀ ਰਾਜਨੀਤਕ ਤਾਂ ਮੁਆਫ ਕਰਨੇ ਬਣਦੇ ਹਨ, ਉਨ੍ਹਾਂ ਨੂੰ ਤਾਂ ਅਸੀਂ ਭੰਡਨ ਤੇ ਨਖਿੱਧ ਸਿੱਧ ਕਰਨ ਲਈ, ਆਪਣੀ ਪ੍ਰਸਿੱਧੀ ਲਈ ਧੇਲੇ ਦੇ ਹੀ ਬਣਾ ਦੇਈਦਾ ਹੈ, ਕਿਸੇ ਨਿਸ਼ਕਾਮ ਤੇ ਕਿਸੇ ਲਾਲਚ ਰਹਿਤ ਕਲਮ ਦੀ ਅਲੋਚਨਾ ਨੂੰ ਸਾਰਥਕ ਤੌਰ &lsquoਤੇ ਪੇਸ਼ ਕਰਨ ਦੀ ਥਾਂ, ਜੀ ਵਿਕਾਊ ਕਲਮਾਂ ਤਾਂ ਆਹ ਲਿਖਦੀਆਂ ਹਨ, ਭਲੇਮਾਣਸ ਤਾਂ ਚਲੋ ਮੈਨੂੰ ਭੀ ਅੱਖਰ ਵਰਤਣ ਤੋਂ ਅਲਰਜੀ ਹੈ, ਵਿਕਾਊ ਉਹ ਹੁੰਦੇ ਹਨ ਜੋ ਚਾਰ ਚੁਫੇਰ ਘੁੰਮਣ ਜਿਥੇ ਖੜਕੇ ਤਵਾ ਪਰਾਤ ਉਥੇ ਗਾਵਾਂ ਸਾਰੀ ਰਾਤ, ਵਿਕਾਊ ਕਲਮ ਤਾਂ ਅਖ਼ਬਾਰ ਭੀ ਮੁੱਲ ਲੈ ਕੇ ਪੜ੍ਹਨ ਕੌਮੀ ਵਿਰਾਸਤ ਨੂੰ ਜੀਊਂਦਾ ਰੱਖਣ ਲਈ, ਕਦੀ ਕਿਤਾਬ ਛਪੇ ਤਾਂ ਹਦਾਇਤਾਂ ਕਿ ਕਦੀ ਭੀ ਮੇਰੀ ਲਿਖਤ ਦਾ ਮੁੱਲ ਨਹੀਂ ਵੱਟਣਾ, ਮੁਫ਼ਤ ਤਫਰੀ ਜੇਕਰ ਕੋਈ ਨਾ ਖਰੀਦਣੀ ਤਾਂ ਕੀ ਡਾਕ ਭੀ ਨਾ ਖਰਚ ਸਕੇ ਤਾਂ ਮੁਫਤ ਭੇਜਣੀ ਛਪਾਈ ਤੇ ਖਰਚਾ ਮੇਰੀ ਪੂੰਜੀ ਵਿੱਚੋਂ ਹੋਵੇ, ਨਾਲੇ ਵਿਚਾਰ ਨਸ਼ਰ ਕਰਨ ਵਿੱਚ ਕਿਸੇ ਭੀ ਵਿਰੋਧੀ ਨੂੰ ਬੇਕਸੂਰ ਨੂੰ ਝੂਠਾ ਹੀ ਕਸੂਰ ਦੇਣਾ ਮੇਰਾ ਤਾਂ ਰਿਕਾਰਡ ਹੈ ਕਿ ਮੈਂ ਵਿਰੋਧੀਆਂ ਦੇ ਭੀ ਹੱਕ ਵਿੱਚ ਖੜਦੀ ਹਾਂ ਚਲੋ ਜੋ ਨੀਵੀਂ ਪੱਧਰ ਦੀ ਸੋਚ ਦੇ ਧਾਰਨੀ ਹਨ, ਕਈ ਡੇਰਿਆਂ ਦੇ ਪਾਣੀ ਧਾਣੀ ਪੀਤੇ ਹਨ, ਉਹੋ ਜਿਹੀ ਮਾਨਸਿਕਤਾ ਬਣ ਜਾਂਦੀ ਹੈ, ਕੌਣ ਰਾਜਾ ਸੀ, ਕੌਣ ਮਹਾਰਾਜਾ ਕੌਣ ਨਵਾਬ ਜੀ, ਕੌਣ ਕਦੀ ਸਰਕਾਰੀ ਚਾਕਰੀ ਵਿੱਚ ਜਦੋਂ ਕੋਈ ਗੜਬੜ ਹੋ ਗਈ ਤਾਂ ਢਕੌਂਸਲਾ ਸਿੱਖ ਵਿਰੋਧੀ ਜੀ ਇਹ ਤਾਂ ਜਰਾਇਮਪੇਸ਼ਾ ਹਨ, ਪਰ ਸਬੂਤ ਆਪਣੀ ਸੱਚੀ ਲਿਖਤ ਵਿੱਚ ਭੀ ਨਾ ਛਾਪੋ, ਉਹ ਸਮਾਂ ਵਿੱਚ ਸਿੱਖ ਮੂਰਖ ਬਣ ਜਾਂਦੇ ਸਨ ਖਾਸ ਕਰਕੇ ਪੇਂਡੂ ਜੱਟ, ਹੁਣ ਦੁਨੀਆਂ ਚੰਦਾਂ ਤੇ ਹੈ, ਬੱਸ ਗੁੰਮਰਾਹ ਕਰਨ ਲਈ ਪੁਰਾਤਨ ਹਵਾਲੇ ਦੇ ਕੇ ਆਪਣੇ ਸੋਦੇ ਵੇਚਣੇ ਰਿਵਾਜ਼ ਹੈ ।
ਤੇਰਾ ਜਾਦੂ ਨਾ ਚੱਲੇਗਾ, ਸਪੇਰੇ ਬੀ।ਜੇ।ਪੀ। ਤੇਰੀ ਮੇਰੀ ਨਹੀਂ ਨਿੱਭਣੀ, ਤੂੰ ਤੇਲਣ ਮੈਂ ਸੁਨਿਆਰਾ । ਭਾਜਪਾ ਪੰਜਾਬ ਵਿੱਚ ਲੱਗੀ ਡੋਰਾ ਸਿੱਟਣ, ਦਲਿਤਾਂ ਦੇ ਘਰੀਂ ਕਰੋ ਭੋਜਨ, ਸ਼ਰਾਧ ਆ ਰਹੇ ਹਨ, ਦੱਸ਼ਣਾ ਭੀ ਦੇਣਗੇ ਪਰ ਮੇਰੀ ਪਸ਼ੀਨਗੋਈ ਹੈ ਕਿ ਪੰਜਾਬ ਦੇ ਹਿੰਦੂ ਕੱਟੜਤਾ ਦਾ ਸਮਰਥਨ ਨਹੀਂ ਕਰੇਗੀ, ਭਾਵੇਂ ਸ਼ਹਿਰੀ ਹੋਣ ਪੇਂਡੂ ਤਾਂ ਭੀ ਇਕ ਦੂਜੇ ਤੇ ਨਿਰਭਰ ਹਨ, ਹਾਂ ਦਲਿਤਾਂ ਤੇ ਡੋਰਾਂ ਕੁਝ ਕੁ ਹੁੰਗਾਰਾ ਮਿਲ ਸਕਦਾ ਹੈ, ਕਾਂਗਰਸੀ ਸੋਚ ਦੇ ਜਾਤੀ ਪਾਤੀ ਵਰਗ ਦੀ ਕਾਰਗੁਜਾਰੀ ਦੀ ਮੈਂ ਸ਼ਾਹਦੀ ਨਹੀਂ ਭਰਦੀ, ਦੇਖ ਲਵੋ ਕਿਵੇਂ ਬਲਵੀਰ ਸਿੰਘ ਸਿੱਧੂ, ਮੰਤਰੀ ਸ਼ੇਖਾਵਤ ਦੇ ਨਾਲ ਸਜਿਆ, ਪਰ ਬਿਆਨ ਕਿ ਚੰਡੀਗੜ੍ਹ &lsquoਤੇ ਤਾਂ ਹੋਰਾਂ ਦਾ ਹੱਕ ਹੈ, ਜਾਖੜ ਸਾਹਬ ਭੀ ਬਣ ਕੇ ਦੇਖ ਲੈਣ ਪ੍ਰਧਾਨ ਤਾਂ ਪੰਜਾਬ ਦੇ ਭਾਜਪਾਈ ਕੀ ਰੁੱਖ ਅਪਨਾਉਣਗੇ ? ਸਮਾਂ ਹੀ ਦੱਸੂ, ਚਲੋ ਅਸੀਂ ਦੇਸ਼ ਲਈ ਭੀ ਕੁਝ ਪਲ ਕੱਢੀਏ, ਅਗਲੇ ਸੋਮਵਾਰ ਸਾਡੇ ਸੰਕਟ ਦਾ ਨਤੀਜਾ ਆਵੇਗਾ, ਭਾਵੇਂ ਕੁਝ ਭੀ ਹੋਵੇ ਪ੍ਰਧਾਨ ਮੰਤਰੀ ਦਾ ਪਦ ਤਾਂ ਮਿਲ ਜਾਊ ਦੇਸ਼ ਨੂੰ ਪ੍ਰਧਾਨ ਮੰਤਰੀ ਮਨ ਭਾਉਂਦਾ ਨਹੀਂ, ਬੌਰਿਸ ਜੋਹਨਸਨ ਨਹੀਂ ਪਰ ਆਸ ਤਾਂ ਚੰਗੀ ਕਰੀਏ, ਪਤਾ ਨੀ ਰੱਬ ਕਿਹੜੀਆਂ ਗੱਲਾਂ ਵਿੱਚ ਰਾਜ਼ੀ ਬੰਦਿਆਂ ਦੀ ਵਿਗਾੜੀ ਸੁਆਰ ਸਕਦਾ ਹੈ, ਕੁਝ ਸੁਹਿਰਦ ਲੋਕ ਪਟੀਸ਼ਨ ਪਾ ਰਹੇ ਹਨ ਕਿ ਟੋਰੀ ਪਾਰਟੀ ਵਿੱਚ ਭੀ ਸੁਧਾਰ ਲਿਆਂਦਾ ਜਾਵੇ, ਬੇਰ ਵਿਕਣੇ ਬੰਦ ਹੋਣ ਸੁਘੜਤਾ ਨਾਲ ਚੋਣ ਦੀ ਪ੍ਰਣਾਲੀ ਠਾਕੀ ਜਾਵੇ, ਵੈਸੇ ਤਾਂ ਲੇਬਰ ਪਾਰਟੀ ਵਿੱਚ ਭੀ ਮੈਂਬਰ ਬਣਾਉ ਤੇ ਮੋਹਰ ਲੁਆਉ (ਕੌਂਸਲਰਾਂ ਦੇ ਮੋਹਰਾਂ ਲਾਉਣ ਲਈ) ਸੁਧਾਰ ਦੀ ਲੋੜ ਹੈ, ਇੰਕਸ਼ਾਫ ਕਰਾਂ ਲੇਬਰ ਕੌਂਸਲਰਾਂ ਵਿੱਚ ਬੜੇ ਧੱਕੇਸ਼ਾਹੀ ਹੈ ਕਿ ਸ਼ਹਿਰਾਂ ਵਿੱਚ ਬੜੀਆਂ ਜਥੇਬੰਦੀਆਂ ਬਣਾ ਬਣਾ ਗਰਾਂਟਾਂ ਲੈਣੀਆਂ, ਕੰਮ ਹਰੇਕ ਛੋਟੀ ਮੋਟੀ ਜਥੇਬੰਦੀ ਭੀ ਇਕ ਦੂਜੇ ਦੀਆਂ ਸੇਵਾਵਾਂ ਦੇਖ ਦੇਖ ਕੇ ਕਾਗਜ਼ ਭਰੀ ਜਾਂਦੀਆਂ ਹਨ, ਵਿੱਚ ਲੋਕਲ ਸਰਕਾਰੀ ਅਦਾਰੇ ਤੇ ਹੋਰ ਪੁਲਸ ਕਮੇਟੀਆਂ ਭੀ ਭਾਰੀ ਹੋ ਜਾਂਦੀਆਂ ਹਨ, ਸਾਰਾ ਇਹ ਖਰਚਾ ਲੋਕਾਂ ਦੇ ਸਿਰਾਂ ਤੇ ਪੈਂਦਾ ਹੈ, ਪਰ ਲੁਕਿਆ ਹੈ ਕੋਈ ਬੋਲਦਾ ਨਹੀਂ, ਇੰਗਲਿਸਤਾਨ ਦੀ ਭ੍ਰਿਸ਼ਟਾਚਾਰ ਦੇ ਨੰਬਰਾਂ ਵਿੱਚੋਂ ਇਨਾਮ ਜੇਤੂ ਹੈ, ਚਿੰਤਕ ਲੋਕ ਆਪਣੇ ਭਾਗ ਤਾਂ ਰਹੇ ਹਨ ਪਰ ਸੁਣਵਾਈ ਘੱਟ ਹੈ ਕਿਉਂਕਿ ਉਨ੍ਹਾਂ ਦੀ ਗਿਣਤੀ ਵੱਧ ਜੇਕਰ ਅੰਗ੍ਰੇਜ਼ ਬੋਲਦੇ ਹਨ ਤਾਂ ਸਾਡੇ ਨਸਲਵਾਦ ਦਾ ਬਿੱਲ ਧਰਦੇ ਹਨ, ਹੌਲੀ ਹੌਲੀ ਮੱਧਮ ਪਵੇਗਾ ਜਦੋਂ ਹੋਰ ਯੂਰਪੀਅਨ ਵੱਸੋਂ ਭਾਰੂ ਹੋਈ, ਮੇਰੀ ਤਾਂ ਸਾਡੇ ਆਪਣੇ ਭਾਈਚਾਰੇ ਨੂੰ ਸਲਾਹ ਹੈ ਕਿ ਭਾਈ ਸਾਂਝਾਂ ਪਾਇਆ ਕਰੋ, ਸਾਡੇ ਬੱਚੇ ਸਾਡੀਆਂ ਸੁਚੱਜੀਆਂ ਰੀਤੀਆਂ ਨੀਤੀਆਂ ਤੇ ਕੀਤੀਆਂ ਤੇ ਮਾਣ ਕਰਨ, ਸਾਡੀ ਇੱਜ਼ਤ-ਮਾਣ ਦੀ ਸਹਾਈ ਹੋਣ, ਮੇਰੇ ਹਾਣੇ ਲੇਖਕ, ਖਾਸ ਕਰਕੇ ਪਾਠਕ ਥੋੜ੍ਹਾ ਸੱਚ ਨੂੰ ਵਧਣ ਅਵਸਥਾ ਦਾ ਨਿੱਘ ਮਾਨਣ, ਉੜਕ ਸੱਚ ਰਹੀ ਨੂੰ ਮੰਨਣ ਲੱਗ ਜਾਣ, ਸਿੱਖੀ ਸਰੂਪ ਵਿੱਚ ਸਾਡੇ ਪਾਂਡੇ, ਪ੍ਰੋਹਤ, ਬੁਲਾਰੇ, ਲੇਖਕਾਂ ਨੂੰ ਸੁਨਣ ਪੜ੍ਹਨ ਵੇਲੇ ਚੌਕੰਨੇ ਹੋਣ, ਗੁਰੂ ਭਲਾ ਕਰੂ ।
ਖਿਮਾਂ ਸਹਿਤ ਖਾਸ ਬੇਨਤੀ ਚੱਲਦੇ ਵਿਸ਼ੇ ਤੇ ਸੁਝਾਉ ਜਰੂਰੀ ਕਰਕੇ ਸਫਾ ਮੰਗਦੀ ਹਾਂ । ਵਿਸ਼ਾ : ਮਾਂ-ਬੋਲੀ ਪਰ ਸੀ ਭਾਸ਼ਾ ਪੜ੍ਹਾਈ ਦਾ ਪੜ੍ਹਕੇ ਕਿ ਜੀ।ਸੀ।ਐੱਸ।ਸੀ। ਅਗਾਹ ਡਿਗਰੀ : ਗਿਣਤੀ ਘੱਟ ਗਈ, ਸੁਭਾਵਕ ਹੀ ਹੈ ਪਰ ਮੇਰਾ ਵਿਸ਼ਲੇਸ਼ਣ ਹੈ ਕਿ ਦੋ ਅਦਾਰੇ, ਸੱਥ ਤੇ ਬੋਰਡ ਵੀਰ ਮੇਰਿਉ ਬੋਲੀ ਅੱਡ ਦਾ ਧੁਰਾ ਹੈ, ਭਾਸ਼ਾ, ਪੜ੍ਹਾਈ, ਅੱਡਰਾ ਤੁਸੀਂ ਰਲ੍ਹ ਗੱਡ ਹੀ ਕਰੀ ਜਾ ਰਹੇ ਹੋ, ਬੋਲੀ ਤਾਂ ਹੁਣ ਪੰਜਾਬੀ ਵਿੱਚ ਹਿੰਦੀ, ਉਰਦੂ, ਅੰਗ੍ਰੇਜ਼ੀ, ਸ਼ਾਇਦ ਹੋਰ ਭੀ ਆ ਵੜਨ ਤੇ ਹੋਰ ਵਰਗ ਭੀ ਬੋਲਦੇ ਹਨ, ਪਰ ਭਾਸ਼ਾ ਨਿਰੋਲ ਹੁੰਦੀ ਹੈ, ਚੈਨਲ ਤੇ ਮੈਂ ਦੁਖੀ ਹੋਈ ਪ੍ਰੋਗਰਾਮ ਦੇ ਤਾ ਮਾਂ ਬੋਲੀ, ਨਾਲ ਕੁਝ ਕੁ ਪੈਂਤੀ ਦੇ ਅੱਖਰ ਲਿਖੀ ਵਿਚਾਰਾਂ ਬੋਲੀ ਤੇ ਹੀ ਕਰੀ ਜਾਣ, ਬੁਲਾਰੇ ਤਾਂ ਬੱਸ ਬੋਲਣ ਨੂੰ ਕਾਹਲੇ ਪਰ ਸੱਥ ਵੀਰ ਭੀ ਨਿਖੇੜਾ ਨਾ ਕਰਨ ਤਾਂ ਦੁੱਖ ਦੀ ਗੱਲ ਹੈ, ਚੇਤਨਾ ਬੋਰਡ ਦੀ ਸਹੀ ਜਾਣਕਾਰੀ ਨਹੀਂ ਦਿੰਦਾ, ਆਪਣਾ ਪਾਸਾ ਭਾਰਾ ਨਾ ਕਰੋ, ਭਾਸ਼ਾ ਦੀ ਪੜ੍ਹਾਈ ਹੁੰਦੀ ਹੈ, ਬੋਲੀ ਤਾਂ ਆਪੇ ਹੀ ਤੁਰੀ ਜਾਂਦੀ ਹੈ, ਮੈਂ ਇਕ ਬਹੁਤ ਬੜਾ ਖੁਲਾਸਾ ਕਰਨ ਲੱਗੀ ਹਾਂ, ਮੈਨੂੰ ਤਾਂ ਭਾਸ਼ਾ ਦਾ ਗਿਆਨ ਯੂ।ਕੇ। ਦੇ ਪੰਜਾਬੀ ਦੇ ਪਰਚਿਆਂ ਨੇ ਦਿੱਤਾ ਹੈ, ਮੈਂ ਤਾਂ ਧੰਨਵਾਦ ਕਰਨ ਲਈ ਅੱਖਰ ਹੀ ਨਹੀਂ ਲੱਭ ਸਕਦੀ, ਮੈਨੂੰ 15% ਗਿਆਨ ਹੀ ਸੀ ਭਾਸ਼ਾ ਦਾ ਤੇ ਹੁਣ ਮੈਂ ਹੰਕਾਰ ਨਹੀਂ ਕਰਦੀ ਪਰ ਬਹੁਤ ਵਿਦਵਾਨਾਂ ਤੋਂ ਵੱਧ ਗਿਆਨ ਇਨ੍ਹਾਂ ਅਖ਼ਬਾਰਾਂ ਤੋਂ ਗ੍ਰਹਿਣ ਕਰ ਚੁੱਕੀ ਹਾਂ, ਉਨ੍ਹਾਂ ਦੇ ਮੁਕਾਬਲੇ ਤਾਂ ਮੈਂ ਆਖ ਸਕਦੀ ਹਾਂ ਕਿ ਇਨ੍ਹਾਂ ਨੇ ਮੈਨੂੰ ਪੀ।ਐੱਚ।ਡੀ। ਕਰਵਾ ਤੀ ਹੈ, ਤਾਂ ਹੀ ਤਾਂ ਮੈਂ ਤਰਲੇ ਕਰਦੀ ਰਹਿੰਦੀ ਹਾਂ ਕਿ ਭਾਈ ਇਨ੍ਹਾਂ ਨੂੰ ਹੀ ਜੀਊਂਦੇ ਰੱਖੋ, ਤੁਸੀਂ ਤਾਂ ਬੋਰਡ ਆਦਿ ਜਦੋਂ ਗਿਣਤੀ ਨਾ ਰਹੀ ਤੇ ਨਾ ਗਰਾਂਟਾਂ ਮਿਲੀਆਂ, ਬਸਤੇ ਬੰਨ ਲਵੋਗੇ, ਪਰ ਇਹ ਤਾਂ ਜੂਝਦੇ ਹਨ ਮੈਦਾਨ ਵਿੱਚ, ਮੈਂ ਤਾਂ ਗੁਰਦੁਆਰਿਆਂ ਦੀ ਅਲੋਚਕ ਹਾਂ ਕਿ ਦੱਸੋ ਕੌਣ ਗੁਰੂ ਗ੍ਰੰਥ ਸਾਹਿਬ ਪੜੂ ਜਾਂ ਪਾਠ ਕਰਿਆ ਕਰੂ ? ਕੀ ਭਵਿੱਖ ਦੀ ਚਿੰਤਾ ਹੈ ? ਨਹੀਂ, ਵਰਤਮਾਨ ਦੀ ਖੱਟੀ ਹੀ ਮਿੱਠੀ ਬਾਂਵਰੇ ਹੋਏ ਫਿਰਦੇ ਹਨ, ਚੈਨਲਾਂ ਤੇ ਮਸ਼ਹੂਰੀਆਂ ਲਈ ਕੋਈ ਭੀ ਗਮ ਨਹੀਂ ਕਿ ਸਾਡਾ ਵਿਰਸਾ ਹੁਣ ਤਾਂ ਤੁਸੀਂ ਪ੍ਰਚਾਰੀ ਜਾਂਦੇ ਹੋ, ਕੱਲ੍ਹ ਨੂੰ ਕੌਣ ? ਸਿਆਣੇ ਉਹ ਜੋ ਭਵਿੱਖ ਦੀ ਸੋਚਣ ਨਾ ਕਿ ਖਾਉ ਪੀਉ ਕਰੋ ਅਨੰਦ, ਖਸਮਾਂ ਨੂੰ ਖਾਵੇ ਪਰਮਾਨੰਦ, ਕਿਸੇ ਨੇ ਫੇਰ ਤੁਹਾਨੂੰ ਸਨਮਾਨਣਾ ਨਹੀਂ, ਚੰਗੀਆਂ ਪਿਰਤਾਂ ਪਾਉ ਬੋਲੀ ਨਹੀਂ ਭਾਸ਼ਾ ਦੀ ਚਿੰਤਾ ਹੈ, ਅੰਤਰ ਸਮਝਾਵੋ ਸਿੱਖ ਵਿਰਾਸਤ ਨੂੰ ।
-ਬਲਵਿੰਦਰ ਕੌਰ ਚਾਹਲ ਸਾਊਥਾਲ