image caption:

ਅਮਰੀਕਾ ’ਚ ਪੰਜਾਬੀ ਕਲਰਕ ਦਾ ਕਤਲ

 ਨਿਊਯਾਰਕ (ਰਾਜ ਗੋਗਨਾ) : ਅਮਰੀਕਾ ਤੋਂ ਪੰਜਾਬੀਆਂ ਲਈ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮਿਸੀਸਿੱਪੀ ਸੂਬੇ ਵਿੱਚ ਪੰਜਾਬੀ ਮੂਲ ਦੇ ਪਰਮਵੀਰ ਸਿੰਘ ਦਾ ਲੁਟੇਰੇ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਉਹ ਟੁਪੇਲੋ ਸ਼ਹਿਰ ਦੇ ਇੱਕ ਗੈਸ ਸਟੇਸ਼ਨ ਦੇ ਨੇੜੇ ਸਥਿਤ ਇੱਕ ਸਟੋਰ &rsquoਤੇ ਕਲਰਕ ਵਜੋਂ ਕੰਮ ਕਰਦਾ ਸੀ।
33 ਸਾਲਾ ਪਰਮਵੀਰ ਸਿੰਘ ਆਪਣੇ ਸਟੋਰ &rsquoਤੇ ਬੈਠਾ ਸੀ। ਇਸੇ ਦੌਰਾਨ ਇੱਕ ਲੁਟੇਰਾ ਆਇਆ, ਜਿਸ ਨੇ ਬੰਦੂਕ ਦੀ ਨੋਕ &rsquoਤੇ ਸਟੋਰ ਲੁੱਟਣ ਦਾ ਯਤਨ ਕੀਤਾ ਤੇ ਇਸੇ ਦੌਰਾਨ ਪਰਮਵੀਰ ਸਿੰਘ &rsquoਤੇ ਗੋਲੀ ਚਲਾ ਦਿੱਤੀ। ਹਾਲਾਂਕਿ ਪਰਮਵੀਰ ਸਿੰਘ ਨੇ ਲੁਟੇਰੇ ਦਾ ਕੋਈ ਵਿਰੋਧ ਨਹੀਂ ਕੀਤਾ, ਫਿਰ ਵੀ ਉਸ ਨੇ ਉਸ &rsquoਤੇ ਫਾਇਰ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।