image caption:

ਸੋਨਾਲੀ ਫੋਗਾਟ ਕੇਸ : ਦਿੱਲੀ ਤੋਂ ਗੋਆ ਪੁੱਜੀ ਸੀਬੀਆਈ ਟੀਮ

 ਪਣਜੀ  : ਹਰਿਆਣਾ ਦੀ ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਪਿਛਲੇ ਮਹੀਨੇ ਗੋਆ ਵਿੱਚ ਭੇਤਭਰੀ ਹਾਲਾਤ ਵਿੱਚ ਮੌਤ ਹੋ ਗਈ ਸੀ। ਇਸ ਕੇਸ ਦੀ ਜਾਂਚ ਹੁਣ ਸੀਬੀਆਈ ਵੱਲੋਂ ਕੀਤੀ ਜਾਵੇਗੀ। ਇਸ ਦੇ ਲਈ ਸੀਬੀਆਈ ਟੀਮ ਦਿੱਲੀ ਤੋਂ ਗੋਆ ਪਹੁੰਚ ਗਈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਸ਼ੁਰੂ ਤੋਂ ਹੀ ਸੋਨਾਲੀ ਦਾ ਪਰਿਵਾਰ ਗੋਆ ਪੁਲਿਸ ਦੀ ਜਾਂਚ ਤੋਂ ਸੰਤੁਸ਼ਟ ਨਹੀਂ ਸੀ ਅਤੇ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਸੀ। ਇਸ ਦੇ ਚਲਦਿਆਂ ਹੁਣ ਸੀਬੀਆਈ ਟੀਮ ਦਿੱਲੀ ਤੋਂ ਗੋਆ ਪੁੱਜ ਗਈ ਤੇ ਇਸ ਕੇਸ ਦੀ ਛਾਣਬੀਣ ਸ਼ੁਰੂ ਕਰ ਦਿੱਤੀ। ਫਿਲਹਾਲ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਕਿ ਸੀਬੀਆਈ ਵੱਲੋਂ ਕੀਤੀ ਜਾ ਰਹੀ ਜਾਂਚ ਵਿੱਚ ਕੀ ਨਵੇਂ ਖੁਲਾਸੇ ਹੁੰਦੇ ਨੇ।