image caption:

ਉਦਯੋਗਪਤੀ ਰਤਨ ਟਾਟਾ ਨੂੰ ਪੀਐੱਮ ਕੇਅਰਸ ਫੰਡ ਬੋਰਡ ਆਫ ਟਰੱਸਟੀਜ਼ ਵਿਚ ਕੀਤਾ ਗਿਆ ਸ਼ਾਮਲ

 ਪੀਐੱਮ ਕੇਅਰਸ ਫੰਡ ਬੋਰਡ ਆਫ ਟਰੱਸਟੀਜ਼ ਵਿਚ ਨਵੇਂ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਦਯੋਗਪਤੀ ਰਤਨ ਟਾਟਾ ਸਣੇ ਕਈ ਲੋਕਾਂ ਨੂੰ ਟਰੱਸਟੀ ਬਣਾਇਆ ਗਿਆ। ਸੂਧਾ ਮੂਰਤੀ ਨੂੰ ਸਲਾਹਕਾਰ ਸਮੂਹ ਵਿਚ ਸ਼ਾਮਲ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦਫਤਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਪੀਐੱਮ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਹੋਈ ਬੈਠਕ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਵਿੱਤੀ ਨਿਰਮਲਾ ਸੀਤਾਰਮਨ ਅਤੇ ਨਵੇਂ ਚੁਣੇ ਟਰੱਸਟੀ ਸ਼ਾਮਲ ਹੋਏ ਹਨ।

ਬੈਠਕ ਦੌਰਾਨ ਪੀਐੱਮ ਮੋਦੀ ਨੇ ਕੇਅਰਸ ਫੰਡ ਵਿਚ ਯੋਗਦਾਨ ਲਈ ਭਾਰਤੀਆਂ ਦੀ ਤਾਰੀਫ ਕੀਤੀ ਹੈ। ਬੈਠਕ ਦੌਰਾਨ ਫੰਡ ਦੀ ਮਦਦ ਨਾਲ ਚਲਾਏ ਗਏ ਪਹਿਲਾਂ ਦੀ ਜਾਣਕਾਰੀ ਦਿੱਤੀ ਗਈ। ਇਸ ਵਿਚ ਪੀਐੱਮ ਕੇਅਰਸ ਫਾਰ ਚਿਲਡਰਨ ਸਕੀਮ ਵੀ ਸ਼ਾਮਲ ਰਹੀ, ਜਿਸ ਜ਼ਰੀਏ 4 ਹਜ਼ਾਰ 345 ਬੱਚਿਆਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਪੀਐੱਮ ਦਾ ਕਹਿਣਾ ਹੈ ਕਿ ਨਵੀਂ ਟਰੱਸਟੀ ਤੇ ਸਲਾਹਕਾਰਾਂ ਦੇ ਆਉਣ ਨਾਲ ਪੀਐੱਮ ਕੇਅਰਸ ਫੰਡ ਦੇ ਕੰਮ ਨੂੰ ਨਵਾਂ ਨਜ਼ਰੀਆ ਮਿਲੇਗਾ।

ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਕੇਟੀ ਥਾਮਸ, ਸਾਬਕਾ ਡਿਪਟੀ ਸਪੀਕਰ ਕਰੀਆ ਮੁੰਡਾ ਤੇ ਉਦਯੋਗਪਤੀ ਰਤਨ ਟਾਟਾ ਟਰੱਸਟੀ ਵਜੋਂ ਪੀਐੱਮ ਕੇਅਰਸ ਫੰਡ ਵਿਚ ਸ਼ਾਮਲ ਹੋਏ ਹਨ। ਬੈਠਕ ਦੇ ਬਾਅਦ ਟਰੱਸਟ ਵੱਲੋਂ ਸਲਾਹਕਾਰ ਸਮੂਹ ਵਿਚ ਮੈਂਬਰਾਂ ਨੂੰ ਨਾਮਜ਼ਦ ਕੀਤਾ ਗਿਆ। ਇਨ੍ਹਾਂ ਵਿਚ ਸਾਬਕਾ ਕੈਗ ਰਾਜੀਵ ਮਹਾਰਿਸ਼ੀ, ਇਨਫੋਸਿਸ ਫਾਊਂਡੇਸ਼ਨ ਦੀ ਸਾਬਕਾ ਚੇਅਰਪਰਸਨ ਸੂਧਾ ਮੂਰਤੀ, ਇੰਡੀਕਾਰਪਸ ਤੇ ਪਿਰਾਮਲ ਫਾਊਂਡੇਸ਼ਨ ਦੇ ਸਾਬਕਾ ਸੀਈਓ ਆਨੰਦ ਸ਼ਾਹ ਦਾ ਨਾਂ ਸ਼ਾਮਲ ਹੈ।