image caption:

ਭਾਰਤ ਤੋਂ ਪੁੱਤਰਾ ਨੂੰ ਮਿਲਣ  ਆਏ ਤੇਲਗੂ ਮੂਲ ਦੇ ਮਾਂ- ਪਿਉ ਸਮੇਤ ਅਰੀਜ਼ੋਨਾ ਰਾਜ ਦੇ   ਫਲੈਗਸਟਾਫ ਦੇ ਕੋਲ ਵਾਪਰੇ  ਟਰਾਲੇ ਦੀ ਟੱਕਰ ਨਾਲ ਕਾਰ ਚ’ ਸਵਾਰ ਦੋ ਪੁੱਤਰਾਂ ਸਮੇਤ ਇਕੋ ਹੀ ਪਰਿਵਾਰ ਦੇ 4 ਜੀਆਂ ਦੀ ਮੌਤ

 ਨਿਊਯਾਰਕ (ਰਾਜ ਗੋਗਨਾ )&mdashਬੀਤੇਂ ਦਿਨ  ਅਮਰੀਕਾ ਦੇ ਸੂਬੇ ਅਰੀਜ਼ੌਨਾ ਵਿੱਚ ਆਪਣੇ ਦੋ ਪੁੱਤਰਾਂ ਕੋਲ ਅਮਰੀਕਾ ਮਿਲਣ ਆਏ ਆਧਰਾ ਪ੍ਰਦੇਸ਼ ਨਾਲ ਸਬੰਧਤ  ਇਕ ਮਾਂ- ਪਿਉ -ਸਮੇਤ ਕਾਰ ਵਿੱਚ ਸਫਰ ਕਰ ਰਹੇ ਉਹਨਾਂ ਦੇ ਦੋ ਪੁੱਤਰਾਂ ਸਮੇਤ ਇਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੋਤ ਹੋ ਗਈ। ਜਿੰਨਾਂ ਦੀ ਪਹਿਚਾਣ ਧਨੇਸ਼  ਨਾਗਾਰਾਜਨ ਅਤੇ ਅਹਤੀਸ਼ ਨਾਗਾਰਾਜਨ ਦੱਸਿਆ ਜਾਂਦਾ ਹੈ ਜੋ ਟੈਂਪੇ ਵਿੱਚ ਰਹਿੰਦੇ ਸਨ। ਜਿੰਨਾਂ ਦੀ ਕਾਰ ਨੂੰ ਇਕ ਟਰੈਕਟਰ ਟਰਾਲੇ ਨੇ ਟੱਕਰ ਮਾਰ ਦਿੱਤੀ ਜਿਸ ਵਿੱਚ ਉਹਨਾਂ ਦੇ ਮਾਤਾ ਪਿਤਾ ਸਮੇਤ ਇੱਕੋ ਹੀ ਪਰਿਵਾਰ ਦੇ 4 ਮੈਂਬਰਾਂ ਦੀ ਮੋਕੇ ਤੇ ਹੀ ਮੋਤ ਹੋ ਗਈ ਹੈ।ਪਰਿਵਾਰ ਦਾ ਇਕ ਨੋਜਵਾਨ ਜਿਸ ਦਾ ਨਾਂ ਧਨੇਸ਼ ਨਾਗਾਰਾਜਨ ਅਮਰੀਕਾ ਵਿੱਚ  ਇੱਕ ਗਾਇਕ, ਅਤੇ ਸੰਗੀਤਕਾਰ ਸੀ।ਉਹਨਾ ਨਾਲ ਕਾਰ ਚ&rsquo ਸਵਾਰ ਭਾਰਤ ਤੋ ਅਰੀਜ਼ੋਨਾ ਅਮਰੀਕਾ ਵਿੱਚ ਆਪਣੇ ਦੋ ਪੁੱਤਰਾਂ ਨੂੰ ਉਹ ਮਿਲਣ ਆਏ ਸਨ। ਇਸ ਦੁਖਦਾਈ ਹਾਦਸੇ ਵਿੱਚ ਇੱਕੋ ਹੀ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ।ਦੱਸਿਆ ਜਾਂਦਾ ਹੈ ਕਿ ਇਹ ਪਰਿਵਾਰ ਅਰੀਜ਼ੋਨਾ ਦੇ  ਸਿਟੀ  ਸੇਡੋਨਾ ਵਿਖੇਂ ਕਿਸੇ ਨੂੰ ਮਿਲਣ ਜਾ ਰਹੇ ਸਨ। ਜਦੋਂ ਉਹ ਜਿਸ ਕਾਰ ਵਿੱਚ ਸਨ ਉਸ ਨੂੰ ਇੱਕ ਟਰੈਕਟਰ ਟਰੇਲਰ ਨੇ ਸਿੱਧੀ ਟੱਕਰ ਮਾਰ ਦਿੱਤੀ।  ਟਰੱਕ ਦੇ ਡਰਾਈਵਰ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਦੀ ਬ੍ਰੇਕ ਫੇਲ ਹੋ ਜਾਣ ਦੇ ਕਾਰਨ ਇੰਨਾਂ ਵੱਡਾ ਹਾਦਸਾ ਵਾਪਰਿਆ । ਇਹ ਹਾਦਸਾ  ਅਰੀਜ਼ੋਨਾ ਦੇ ਫਲੈਗਸਟਾਫ ਦੇ ਨੇੜੇ ਰੂਟ I17 'ਤੇ ਵਾਪਰਿਆ।  ਜਨਤਕ ਸੁਰੱਖਿਆ ਵਿਭਾਗ ਨੇ ਮਾਰੇ ਗਏ ਲੋਕਾਂ ਦੀ ਪਹਿਚਾਣ 54 ਸਾਲਾ ਗਿਆਨੱਪਨ ਨਾਗਾਰਾਜਨ, 45 ਸਾਲਾ ਵਿਜੇ ਲਕਸ਼ਮੀ, ਜੋ ਕੁਝ ਦਿਨ ਪਹਿਲੇ ਭਾਰਤ ਤੋ ਆਏ ਉਹਨਾਂ ਦੇ ( ਮਾਤਾ-ਪਿਤਾ) ਅਤੇ ਉਨ੍ਹਾਂ ਦੇ ਦੋ ਪੁੱਤਰ ਜਿੰਨਾਂ ਵਿੱਚ ਇਕ  24 ਸਾਲਾ ਅਤੀਸ਼ ਨਾਗਾਰਾਜਨ ਅਤੇ ਦੂਸਰਾ 23 ਸਾਲਾ ਦਿਨੇਸ਼ ਨਾਗਾਰਾਜਨ ਵਜੋਂ ਕੀਤੀ ਗਈ ਹੈ। ਮਰਨ ਵਾਲਿਆਂ ਵਿੱਚੋਂ ਮਾਰੇ ਗਏ ਦੋ ਨੌਜਵਾਨਾਂ ਸਮੇਤ ਉਹਨਾਂ ਦੇ ਮਾਤਾ-ਪਿਤਾ ਸਨ।