image caption:

ਅਮਰੀਕਾ ‘ਚ ਸਿੱਖ ਸਟੂਡੈਂਟ ਕਾਲਜ ‘ਚ ਪਹਿਨ ਸਕਣਗੇ ਕਿਰਪਾਨ, US ਯੂਨੀਵਰਸਿਟੀ ਨੇ ਬਦਲੀ ਪਾਲਿਸੀ

ਅਮਰੀਕਾ ਵਿੱਚ ਪੜ੍ਹ ਰਹੇ ਸਿੱਖ ਸਟੂਡੈਂਟਸ ਹੁਣ ਐਜੂਕੇਸ਼ ਇੰਸਟੀਚਿਊਟ ਵਿੱਚ ਕਿਰਪਾਨ (ਸਿਰੀ ਸਾਹਿਬ-ਧਰਮ ਦੀ ਇੱਕ ਨਿਸ਼ਾਨੀ) ਪਹਿਨ ਸਕਣਗੇ। ਯੂਨੀਵਰਸਿਟੀ ਨੇ ਆਪਣੀ ਵੈਪਨਸ ਆਨ ਕੈਂਪਸ ਪਾਲਿਸੀ ਨੂੰ ਅਪਡੇਟ ਕੀਤੀ ਹੈ। ਇਹ ਫੈਸਲਾ ਦੋ ਮਹੀਨੇ ਪਹਿਲਾਂ ਹੋਈ ਇੱਕ ਸਿੱਖ ਸਟੂਡੈਂਟ ਦੀ ਗ੍ਰਿਫਤਾਰੀ ਮਗਰੋਂ ਲਿਆ ਗਿਆ ਹੈ।

ਸਤੰਬਰ &lsquoਚ ਨਾਰਥ ਕੈਰੋਲਿਨਾ ਯੂਨੀਵਰਸਿਟੀ ਵਿੱਚ ਇੱਕ ਸਿੱਖ ਵਿਦਿਆਰਥੀ ਸਿਰੀ ਸਾਹਿਬ ਪਾ ਕੇ ਪਹੁੰਚਿਆ ਸੀ, ਪਰ ਉਥੇ ਉਸ ਨੂੰ ਸਿਰੀ ਸਾਹਿਬ ਲਾਹੁਣ ਲਈ ਕਿਹਾ ਗਿਆ। ਅਜਿਹਾ ਨਹੀਂ ਕਰਨ &lsquoਤੇ ਉਸ ਨੂੰ ਗ੍ਰਫਤਾਰ ਕਰ ਲਿਆ ਗਿਆ ਸੀ।