image caption:

ਚੀਨ 'ਚ ਕੋਰੋਨਾ ਦਾ ਕਹਿਰ , 24 ਘੰਟਿਆਂ 'ਚ 31709 ਪਾਜ਼ੇਟਿਵ ਕੇਸ

ਚੀਨ ਵਿੱਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਨਿਊਜ਼ ਏਜੰਸੀ ਰਾਇਟਰਜ਼ ਅਨੁਸਾਰ, 26 ਨਵੰਬਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਚੀਨ ਵਿੱਚ 24 ਘੰਟਿਆਂ ਵਿੱਚ ਇੱਕ ਵਾਰ ਫਿਰ ਰਿਕਾਰਡ 31,709 ਮਾਮਲੇ ਸਾਹਮਣੇ ਆਏ ਹਨ। ਚੀਨ ਵਿੱਚ ਲਗਾਤਾਰ ਤੀਜੇ ਦਿਨ ਕੋਵਿਡ ਦੇ ਮਾਮਲੇ 30 ਹਜ਼ਾਰ ਤੋਂ ਪਾਰ ਹੋ ਗਏ ਹਨ।

ਇੱਕ ਦਿਨ ਪਹਿਲਾਂ, ਕੋਰੋਨਾ ਦੇ 32,943 ਮਾਮਲੇ ਦਰਜ ਕੀਤੇ ਗਏ ਸਨ, ਜਿਸਦਾ ਮਤਲਬ ਹੈ ਕਿ ਕੱਲ੍ਹ ਦੇ ਮੁਕਾਬਲੇ ਅੱਜ 1234 ਘੱਟ ਲੋਕ ਪਾਜ਼ੇਟਿਵ ਪਾਏ ਗਏ ਹਨ। ਚੀਨ ਵਿੱਚ ਇਨਫੈਕਸ਼ਨ ਨੂੰ ਲੈ ਕੇ ਸਥਿਤੀ ਬਹੁਤ ਗੰਭੀਰ ਹੋ ਗਈ ਹੈ।

ਇਸ ਦੌਰਾਨ, ਕੋਰੋਨਾ ਦੇ ਮਾਮਲਿਆਂ ਵਿੱਚ ਵਾਧੇ ਦੇ ਨਾਲ, ਚੀਨੀ ਸਰਕਾਰ ਨੇ ਟੈਸਟਾਂ ਵਿੱਚ ਵਾਧਾ ਕੀਤਾ ਹੈ। ਇਸ ਦੇ ਨਾਲ ਹੀ, ਵੱਧਦੇ ਮਾਮਲਿਆਂ ਦੇ ਮੱਦੇਨਜ਼ਰ, ਦੇਸ਼ ਵਿੱਚ ਜ਼ੀਰੋ ਕੋਵਿਡ ਨੀਤੀ ਦੇ ਤਹਿਤ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਹਨ ਅਤੇ ਬੀਜਿੰਗ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ।

ਨਿਊਜ਼ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਕ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ 25 ਨਵੰਬਰ ਨੂੰ ਚੀਨ ਵਿੱਚ ਕੋਵਿਡ-19 ਦੇ ਕੁੱਲ 34,909 ਮਾਮਲੇ ਦਰਜ ਕੀਤੇ ਗਏ ਸਨ। ਇਨ੍ਹਾਂ ਵਿੱਚੋਂ 3,405 ਕੇਸ ਲੱਛਣ ਵਾਲੇ ਸਨ, ਜਦੋਂ ਕਿ 31,504 ਅਜਿਹੇ ਸਨ। ਕੋਰੋਨਾ ਦੇ ਤਾਜ਼ਾ ਮਾਮਲਿਆਂ ਨੇ 13 ਅਪ੍ਰੈਲ ਦਾ ਪਿਛਲਾ ਰਿਕਾਰਡ ਤੋੜ ਦਿੱਤਾ ਹੈ। ਉਸ ਸਮੇਂ ਕੋਰੋਨਾ ਦੇ 32,695 ਮਾਮਲੇ ਦਰਜ ਕੀਤੇ ਗਏ ਸਨ।