image caption: ਕੈਪਸ਼ਨ-ਸਾਊਥਾਲ ਵਿਖੇ ਪ੍ਰਸਿੱਧ ਪੱਤਰਕਾਰ ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਨਾਲ ਰੂਬਰੂ ਪ੍ਰੋਗਰਾਮ ਸੰਸਦ ਮੈਂਬਰ ਵਰਿੰਦਰ ਸ਼ਰਮਾ, ਜਗਜੀਤ ਸਿੰਘ ਢਿੱਲੋਂ, ਰਾਜਵੀਰ ਸਮਰਾ,ਗੁਰਚਰਨ ਸਿੰਘ ਸੂਜਾਪੁਰ , ਜਸਪਾਲ ਸਿੰਘ ਤੇ ਹੋਰ

ਸਾਊਥਾਲ ਵਿਖੇ ਪ੍ਰਸਿੱਧ ਪੱਤਰਕਾਰ ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਨਾਲ ਰੂਬਰੂ ਪ੍ਰੋਗਰਾਮ ਆਯੋਜਿਤ ਠੇਠ ਪੰਜਾਬੀ ਦੇ ਸ਼ਬਦਾਂ ਵਿੱਚ ਖ਼ਬਰਾਂ ਨੂੰ ਗੱਲਾਂ ਬਾਤਾਂ ਰਾਹੀਂ ਪੇਸ਼ ਕਰਨ ਦੀ ਕਲਾ ਪੰਜਾਬੀਆਂ ਦੇ ਦਿਲਾਂ ਨੂੰ ਟੁੰਬਦੀ -ਜਗਜੀਤ ਸਿੰਘ ਢਿੱਲੋਂ

 ਲੰਡਨ , 30 ਨਵੰਬਰ (ਰਾਜਵੀਰ ਸਮਰਾ)- ਲੰਡਨ ਦੇ ਸ਼ਹਿਰ ਸਾਊਥਾਲ ਵਿਖੇ ਉਘੇ ਕਾਰੋਬਾਰੀ ਜਗਜੀਤ ਸਿੰਘ ਢਿੱਲੋਂ, ਗੁਰਚਰਨ ਸਿੰਘ ਸੂਜਾਪੁਰ ਤੇ ਜਸਪਾਲ ਸਿੰਘ ਦੀ ਅਗਵਾਈ ਵਿਚ ਇਕ ਸ਼ਾਨਦਾਰ  ਰੂਬਰੂ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਪੰਜਾਬ ਤੋਂ ਆਏ ਪ੍ਰਸਿੱਧ ਪੱਤਰਕਾਰ ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਨੂੰ ਸਮੂਹ ਪੰਜਾਬੀ ਭਾਈਚਾਰੇ ਦੇ ਰੂਬਰੂ ਕਰਵਾਇਆ ਗਿਆ।  ਇਸ ਸਮਾਰੋਹ ਦੌਰਾਨ  ਜਿੱਥੇ ਸਾਊਥਾਲ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਪੰਜਾਬੀ ਦੇ ਪ੍ਰਸਿੱਧ ਡਾਕਟਰ ਸਿੰਘ ਟਹਿਣਾ ਅਤੇ ਹਰਮਨ ਥਿੰਦ ਨੂੰ ਜਿਥੇ ਜੀ ਆਇਆਂ ਕਿਹਾ ਉੱਥੇ ਹੀ ਉਨ੍ਹਾਂ ਨੇ ਪੱਤਰਕਾਰ ਸਵਰਨ ਸਿੰਘ ਟਹਿਣਾ ਤੇ ਹਰਮਨ ਥਿੰਦ ਵੱਲੋਂ ਪ੍ਰਾਈਮ ਏਸ਼ੀਆ ਚੈਨਲ ਤੇ ਪੇਸ਼ ਕੀਤੇ ਜਾਂਦੇ ਪਰੋਗਰਾਮ ਵਿੱਚ ,"ਚੱਜ ਦਾ ਵਿਚਾਰ" ਦੀ ਭਰਪੂਰ ਸਲਾਘਾ  ਕੀਤੀ । ਇਸ ਦੌਰਾਨ ਜਗਜੀਤ ਸਿੰਘ ਢਿੱਲੋਂ ਨੇ ਪੱਤਰਕਾਰ ਸਵਰਨ ਸਿੰਘ ਟਹਿਣਾ ਤੇ ਹਰਮਨ ਥਿੰਦ ਨੂੰ ਪੰਜਾਬੀ ਭਾਈਚਾਰੇ ਨਾਲ ਰੂਬਰੂ ਕਰਵਾਉਂਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਜਿਸ ਢੰਗ ਨਾਲ ਪੱਤਰਕਾਰ ਸਵਰਨ ਟਹਿਣਾ ਤੇ ਹਰਮਨ ਥਿੰਦ ਵੱਲੋਂ ਕੀਤੀ ਜਾ ਰਹੀ ਹੈ । ਉਹ ਕਾਬਲੇ ਤਾਰੀਫ ਹੈ। ਉਹਨਾਂ ਕਿਹਾ ਕਿ "ਚੱਜ ਦਾ ਵਿਚਾਰ" ਪ੍ਰੋਗਰਾਮ ਖ਼ਬਰਾਂ ਦਾ ਇੱਕ ਅਜਿਹਾ ਪ੍ਰੋਗਰਾਮ ਹੈ। ਜਿਸ ਵਿਚ ਖ਼ਬਰਾਂ ਨੂੰ ਇੱਕ ਵੱਖਰੇ ਅੰਦਾਜ਼ ਵਿੱਚ ਪੇਸ਼ ਕਰਨਾ , ਦਿਲ ਨੂੰ ਟੁੰਬਦਾ ਹੈ। ਇਸੇ ਲਈ ਇਹ ਪ੍ਰੋਗਰਾਮ ਨੇ ਜਿੱਥੇ ਪ੍ਰਾਈਮ ਏਸ਼ੀਆ ਚੈਨਲ ਦੀ ਇੱਕ ਵੱਖਰੀ ਪਛਾਣ ਬਣਾਈ ਹੈ ।ਉੱਥੇ ਹੀ ਪੱਤਰਕਾਰ ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਵੱਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆਂ ਹੋਇਆਂ ਠੇਠ ਪੰਜਾਬੀ ਦੇ ਸ਼ਬਦ ਇਸ ਪ੍ਰੋਗਰਾਮ ਵਿੱਚ ਖ਼ਬਰਾਂ ਦੇ ਰੂਪ ਵਿੱਚ ਵਰਤ ਕੇ ਲੋਕਾਂ ਨੂੰ ਪੰਜਾਬੀ ਅਤੇ ਪੰਜਾਬੀਅਤ ਨਾਲ ਜੋੜਨ ਦਾ ਇਕ ਵੱਖਰਾ ਯਤਨ ਹੈ , ਉਸ ਨਾਲ ਪੱਤਰਕਾਰ ਜੋੜੀ ਦੀ ਮਕਬੂਲੀਅਤ ਵਧੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਵਰਨ ਸਿੰਘ ਟਹਿਣਾ ਦੇ ਹਰਮਨ ਥਿੰਦ ਵਧਾਈ ਦੇ ਪਾਤਰ ਹਨ।  ਇਸ ਰੂਬਰੂ ਪ੍ਰੋਗਰਾਮ ਦੌਰਾਨ ਪੱਤਰਕਾਰ ਸਵਰਨ ਸਿੰਘ ਟਹਿਣਾ ਤੇ ਹਰਮਨ ਥਿੰਦ ਨੇ ਹਾਜ਼ਰ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਥੇ ਹੀ ਪੱਤਰਕਾਰ ਜੋੜੀ  ਨੇ ਸਮੂਹ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਗਲੈਂਡ ਰਹਿ ਕੇ ਪੰਜਾਬੀ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਲਈ ਜੋ ਕੰਮ ਪ੍ਰਵਾਸੀ ਭਾਰਤੀਆਂ ਵੱਲੋਂ ਕੀਤਾ ਜਾ ਰਿਹਾ ਹੈ। ਇਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਹ ਥੋੜ੍ਹੀ ਹੈ । ਉਨ੍ਹਾਂ ਨੇ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਨੌਜਵਾਨੀ ਨੂੰ ਪੰਜਾਬੀ ਨਾਲ ਜੋੜਨ ਲਈ ਪ੍ਰਵਾਸੀ ਭਾਰਤੀਆਂ ਨੂੰ  ਵਿਸ਼ੇਸ਼ ਤੌਰ ਯਤਨ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਸਵਰਨ  ਸਿੰਘ ਟਹਿਣਾ ਦੇ ਹਰਮਨ ਥਿੰਦ ਦਾ ਸਿਰੋਪਾਓ ਅਤੇ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਦੇ ਅੰਤ ਵਿਚ ਜਗਜੀਤ ਸਿੰਘ ਢਿੱਲੋਂ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।  ਇਸ ਮੌਕੇ ਤੇ ਰਣਜੀਤ ਸਿੰਘ ਢੰਡਾ, ਬਲਜੀਤ ਮੱਲ੍ਹੀ, ਜਸਕਰਨ ਜੋਹਲ, ਕੇ ਐੱਸ ਕੰਗ , ਸ਼ਮਸ਼ੇਰ ਸਿੰਘ ਬੱਲ, ਤਲਵਿੰਦਰ ਸਿੰਘ ਢਿੱਲੋਂ, ਸੋਨੂੰ ਥਿੰਦ ਅਤੇ ਬਹੁਤ ਸਾਰੇ ਪੰਜਾਬੀ ਭਾਈਚਾਰੇ ਦੇ ਲੋਕ ਹਾਜ਼ਰ ਸਨ ।