image caption:

ਯੂਕੇ ਵਿਚ ਖਾਲਿਸਤਾਨ ਹਮਾਇਤੀਆਂ ਨੇ ਭਾਰਤੀ ਹਾਈ ਕਮਿਸ਼ਨ ’ਚ ਕੀਤੀ ਭੰਨਤੋੜ , ਉਤਾਰਿਆ ਤਿਰੰਗਾ

 ਲੰਡਨ  : ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਦੇ ਵਿਰੋਧ &rsquoਚ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ &rsquoਚ ਭੰਨਤੋੜ ਕੀਤੀ ਗਈ। ਐਤਵਾਰ ਸ਼ਾਮ ਨੂੰ ਸੈਂਕੜੇ ਖਾਲਿਸਤਾਨ ਸਮਰਥਕ ਹਾਈ ਕਮਿਸ਼ਨ ਦੇ ਬਾਹਰ ਇਕੱਠੇ ਹੋਏ। ਉਨ੍ਹਾਂ ਨੇ ਇਮਾਰਤ ਵਿਚ ਦਾਖਲ ਹੋ ਕੇ ਤਿਰੰਗਾ ਉਤਾਰ ਦਿੱਤਾ।

ਖਾਲਿਸਤਾਨ ਸਮਰਥਕਾਂ ਦੇ ਹੱਥਾਂ ਵਿੱਚ ਖਾਲਿਸਤਾਨੀ ਝੰਡੇ ਅਤੇ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਸਨ। ਪੋਸਟਰਾਂ &rsquoਤੇ ਲਿਖਿਆ &lsquoਫਰੀ ਅੰਮ੍ਰਿਤਪਾਲ ਸਿੰਘ&rsquo &lsquoਵੀ ਵਾਂਟ ਜਸਟਿਸ ਅਤੇ &lsquoਵੀ ਸਟੈਂਡ ਵਿਦ ਅੰਮ੍ਰਿਤਪਾਲ ਸਿੰਘ&rsquo ਸੀ। ਇੱਕ ਸ਼ਖ਼ਸ ਨੂੰ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਹੋਏ ਵੀ ਸੁਣਿਆ ਗਿਆ। ਉਧਰ, ਭਾਰਤ ਨੇ ਇਸ ਘਟਨਾ &rsquoਤੇ ਸਖ਼ਤ ਇਤਰਾਜ਼ ਜਤਾਇਆ ਅਤੇ ਦਿੱਲੀ ਵਿਚ ਬ੍ਰਿਟਿਸ਼ ਹਾਈ ਕਮਿਸ਼ਨਰ ਨੂੰ ਤਲਬ ਕੀਤਾ।

ਦਰਅਸਲ, ਅਜਨਾਲਾ ਥਾਣੇ &rsquoਤੇ ਹਮਲੇ ਦੇ ਮੁਲਜ਼ਮ ਅੰਮ੍ਰਿਤਪਾਲ ਨੂੰ ਫੜਨ ਲਈ ਪੰਜਾਬ ਪੁਲਿਸ ਪਿਛਲੇ ਤਿੰਨ ਦਿਨਾਂ ਤੋਂ ਸੂਬੇ ਦੇ ਵੱਖ-ਵੱਖ ਹਿੱਸਿਆਂ &rsquoਚ ਮੁਹਿੰਮ ਚਲਾ ਰਹੀ ਹੈ। ਪੁਲਸ ਨੇ ਐਤਵਾਰ ਨੂੰ ਅੰਮ੍ਰਿਤਪਾਲ ਦੇ 34 ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਹੁਣ ਤੱਕ 114 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਸੂਬੇ ਭਰ ਵਿੱਚ ਫਲੈਗ ਮਾਰਚ ਕੱਢੇ ਜਾ ਰਹੇ ਹਨ। ਦੂਜੇ ਪਾਸੇ ਅੰਮ੍ਰਿਤਪਾਲ ਦੇ ਸਮਰਥਕਾਂ ਨੇ ਦਾਅਵਾ ਕੀਤਾ ਕਿ ਉਸ ਨੂੰ ਪੁਲਸ ਨੇ ਦੇਰ ਰਾਤ ਹਿਰਾਸਤ ਵਿੱਚ ਲੈ ਲਿਆ ਹੈ। ਹਾਲਾਂਕਿ ਪੁਲਿਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ।