image caption:

ਇਕਵਾਡੋਰ ਵਿਚ 6.8 ਤੀਬਰਤਾ ਦਾ ਆਇਆ ਭੂਚਾਲ, 16 ਦੀ ਮੌਤ , 381 ਜ਼ਖਮੀ

 ਕੁਈਟੋ  : ਦੱਖਣੀ ਅਮਰੀਕੀ ਦੇਸ਼ ਇਕਵਾਡੋਰ &rsquoਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ &rsquoਤੇ ਇਸ ਦੀ ਤੀਬਰਤਾ 6.8 ਸੀ। ਇਸ ਭੂਚਾਲ ਕਾਰਨ 16 ਲੋਕਾਂ ਦੀ ਮੌਤ ਹੋ ਗਈ, ਜਦਕਿ 381 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਸਭ ਤੋਂ ਵੱਧ ਅਸਰ ਗੁਯਾਸ &rsquoਚ ਹੋਇਆ। ਇਹ ਤੱਟਵਰਤੀ ਖੇਤਰ ਹੈ। ਭੂਚਾਲ ਦਾ ਕੇਂਦਰ ਇੱਥੋਂ 80 ਕਿਲੋਮੀਟਰ ਦੂਰ ਗੁਆਯਾਕਿਲ ਸ਼ਹਿਰ ਵਿੱਚ ਸੀ

ਰਿਪੋਰਟਾਂ ਮੁਤਾਬਕ ਇਮਾਰਤਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਹਨ। ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਭੂਚਾਲ ਇੰਨਾ ਜ਼ਬਰਦਸਤ ਸੀ ਕਿ ਇਸ ਦੇ ਝਟਕੇ ਗੁਆਂਢੀ ਦੇਸ਼ ਪੇਰੂ &rsquoਚ ਵੀ ਮਹਿਸੂਸ ਕੀਤੇ ਗਏ। ਇਸ ਦੌਰਾਨ ਕਈ ਘਰ ਵੀ ਤਬਾਹ ਹੋ ਗਏ।

ਲੋਕਾਂ ਨੇ ਸੋਸ਼ਲ ਮੀਡੀਆ &rsquoਤੇ ਭੂਚਾਲ ਤੋਂ ਬਾਅਦ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਇਨ੍ਹਾਂ &rsquoਚ ਭਾਰੀ ਨੁਕਸਾਨ ਦੇਖਿਆ ਜਾ ਸਕਦਾ ਹੈ।