image caption:

ਐਕਟਰਸ ਤੇ ਭਾਜਪਾ ਸਾਂਸਦ Kirron Kher ਹੋਈ ਕੋਰੋਨਾ ਪੌਜ਼ੇਟਿਵ

 ਚੰਡੀਗੜ੍ਹ  : ਚੰਡੀਗੜ੍ਹ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਕਿਰਨ ਖੇਰ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿਟਰ &rsquoਤੇ ਦਿੱਤੀ ਹੈ। ਖੇਰ ਨੇ ਕਿਹਾ ਹੈ ਕਿ ਜੋ ਵੀ ਉਨ੍ਹਾਂ ਦੇ ਸੰਪਰਕ &rsquoਚ ਆਇਆ ਹੈ, ਉਸ ਨੂੰ ਕੋਵਿਡ ਟੈਸਟ ਕਰਵਾਉਣਾ ਚਾਹੀਦਾ ਹੈ। ਦੱਸ ਦੇਈਏ ਕਿ ਖੇਰ ਹਾਲ ਹੀ ਵਿੱਚ ਰਾਮ ਦਰਬਾਰ ਵਿੱਚ ਇੱਕ ਪ੍ਰੋਗਰਾਮ ਵਿੱਚ ਗਏ ਸਨ। ਉੱਥੇ ਉਨ੍ਹਾਂ ਦੇ ਨਾਲ ਮੇਅਰ ਅਨੂਪ ਗੁਪਤਾ ਅਤੇ ਕਮਿਸ਼ਨਰ ਅਨਿੰਦਿਤਾ ਮਿੱਤਰਾ ਅਤੇ ਹੋਰ ਅਧਿਕਾਰੀ ਵੀ ਸਨ।

ਉਥੇ ਹੱਲੋਮਾਜਰਾ ਦੀਪ ਕੰਪਲੈਕਸ ਵਿੱਚ ਵੋਟ ਦੇਣ ਨੂੰ ਲੈ ਕੇ ਉਨ੍ਹਾਂ ਨੇ ਉਨ੍ਹਾਂ ਨੂੰ ਵੋਟ ਨਾ ਪਾਉਣ ਵਾਲਿਆਂ ਨੂੰ ਛਿੱਤਰ ਮਾਰਨ ਵਾਲੀ ਗੱਲ ਕਹੀ ਸੀ। ਜਿਸ ਤੋਂ ਬਾਅਦ ਕਿਰਨ ਖੇਰ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਉਨ੍ਹਾਂ ਦਾ ਪੁਤਲਾ ਫੂਕਿਆ ਗਿਆ ਸੀ।

ਚੰਡੀਗੜ੍ਹ ਪ੍ਰਸ਼ਾਸਨ ਦੇ ਬੀਤੇ 17 ਮਾਰਚ ਦੇ ਕੋਵਿਡ ਬੁਲੇਟਿਨ ਅਨੁਸਾਰ ਸ਼ਹਿਰ ਵਿੱਚ ਹੁਣ ਤੱਕ 1182 ਕੋਵਿਡ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕੋਵਿਡ ਦੇ ਮਰੀਜ਼ਾਂ ਦੀ ਗਿਣਤੀ 13 ਹੋ ਗਈ ਹੈ। ਪਹਿਲਾਂ ਸਰਗਰਮ ਮਰੀਜ਼ 2 ਤੋਂ 4 ਸਨ। ਅਚਾਨਕ ਉਨ੍ਹਾਂ ਦੀ ਗਿਣਤੀ ਵਧ ਗਈ ਹੈ। 17 ਮਾਰਚ ਨੂੰ, 4 ਨਵੇਂ ਕੋਵਿਡ ਮਰੀਜ਼ ਰਜਿਸਟਰ ਕੀਤੇ ਗਏ ਸਨ। 17 ਮਾਰਚ ਦੇ ਬੁਲੇਟਿਨ ਦੇ ਅਨੁਸਾਰ, ਸ਼ਹਿਰ ਵਿੱਚ ਹੁਣ ਤੱਕ 99,384 ਕੋਵਿਡ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 98,189 ਮਰੀਜ਼ ਠੀਕ ਹੋ ਚੁੱਕੇ ਹਨ।