image caption:

ਬਾਲੀਵੁੱਡ ਐਕਟਰ ਤੇ ਨਿਰਦੇਸ਼ਕ Deepak Tijori ਕਰੋੜਾਂ ਦੀ ਠੱਗੀ ਦਾ ਹੋਏ ਸ਼ਿਕਾਰ

 ਬਾਲੀਵੁੱਡ ਐਕਟਰ ਤੇ ਨਿਰਦੇਸ਼ਕ ਦੀਪਕ ਤਿਜੋਰੀ 90 ਦੇ ਦਹਾਕੇ ਦੇ ਮਸ਼ਹੂਰ ਐਕਟਰ ਹਨ। ਫਿਲਮਾਂ &lsquoਚ ਉਨ੍ਹਾਂ ਨੂੰ ਅਕਸਰ ਹੀਰੋ ਦੇ ਦੋਸਤ ਜਾਂ ਕਿਸੇ ਦੇ ਭਰਾ ਦੀ ਭੂਮਿਕਾ &lsquoਚ ਦੇਖਿਆ ਗਿਆ ਹੈ। ਉਹ ਸ਼ਾਹਰੁਖ ਖ਼ਾਨ ਨਾਲ ਫਿਲਮ &lsquoਕਭੀ ਹਾਂ ਕਭੀ ਨਾ&rsquo &lsquoਚ ਵੀ ਨਜ਼ਰ ਆਏ ਸੀ।

ਦੀਪਕ ਤਿਜੋਰੀ ਬਾਲੀਵੁੱਡ ਇੰਡਸਟਰੀ ਦੇ ਅਜਿਹੇ ਕਲਾਕਾਰਾਂ ਦਾ ਨਾਂ ਹੈ, ਜਿਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਸ਼ਾਨਦਾਰ ਫਿਲਮਾਂ &lsquoਚ ਕੰਮ ਕੀਤਾ। ਹਾਲਾਂਕਿ ਹੁਣ ਦੀਪਕ ਤਿਜੋਰੀ ਨੇ ਮੁੰਬਈ ਪੁਲਿਸ ਨੂੰ ਸ਼ਿਕਾਇਤ ਕਰਦੇ ਹੋਏ ਸਹਿ-ਨਿਰਮਾਤਾ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ।

ਮੀਡੀਆ ਰਿਪੋਰਟਸ ਮੁਤਾਬਕ ਦੋਵੇਂ ਇਕੱਠੇ ਇੱਕ ਥ੍ਰਿਲਰ ਫਿਲਮ ਬਣਾਉਣ ਜਾ ਰਹੇ ਹਨ। ਨਾਦਰ ਨੇ ਸ਼ੂਟਿੰਗ ਲੋਕੇਸ਼ਨ &lsquoਤੇ ਖਰਚ ਕਰਨ ਦੇ ਬਹਾਨੇ ਦੀਪਕ ਤੋਂ ਪੈਸੇ ਲਏ, ਜਦੋਂ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਦੀਪਕ ਨੂੰ ਪੈਸੇ ਨਹੀਂ ਮਿਲੇ ਤਾਂ ਉਨ੍ਹਾਂ ਨੇ ਰਿਪੋਰਟ ਦਰਜ ਕਰਵਾਈ। ਅੰਬੋਲੀ ਪੁਲਿਸ ਨੇ ਦੱਸਿਆ ਕਿ ਦੀਪਕ ਅਤੇ ਨਾਦਰ ਨੇ ਫਿਲਮ &lsquoਟਿੱਪਸੀ&rsquo ਲਈ 2019 &lsquoਚ ਕਾਨਟ੍ਰੈਕਟ ਕੀਤਾ ਸੀ। ਹਾਲਾਂਕਿ ਨਾਦਰ ਨੇ ਪੈਸੇ ਨਹੀਂ ਦਿੱਤੇ ਅਤੇ ਸਾਰੇ ਚੈੱਕ ਬਾਊਂਸ ਹੁੰਦੇ ਰਹੇ।

ਦੀਪਕ ਤਿਜੋਰੀ ਨੇ ਅੰਬੋਲੀ ਥਾਣੇ &lsquoਚ ਆਪਣੇ ਸਹਿ-ਨਿਰਮਾਤਾ ਮੋਹਨ ਨਾਦਰ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਅਦਾਕਾਰ ਦਾ ਦੋਸ਼ ਹੈ ਕਿ ਮੋਹਨ ਨੇ ਥ੍ਰਿਲਰ ਫਿਲਮ ਬਣਾਉਣ ਦੇ ਨਾਂ &lsquoਤੇ ਉਸ ਤੋਂ 2.6 ਕਰੋੜ ਰੁਪਏ ਲਏ ਅਤੇ ਉਸ ਨਾਲ ਧੋਖਾ ਕੀਤਾ। ਇਸ ਮਾਮਲੇ ਵਿੱਚ ਪੁਲਿਸ ਨੇ ਆਈਪੀਸੀ ਦੀ ਧਾਰਾ 420 ਅਤੇ 406 ਤਹਿਤ ਕੇਸ ਦਰਜ ਕਰ ਲਿਆ ਹੈ।

ਐਕਟਰ ਨੇ ਪੁਲਿਸ ਨੂੰ ਦੱਸਿਆ ਕਿ ਨਾਦਰ ਨੇ ਲੰਡਨ ਵਿਚ ਸ਼ੂਟ ਲੋਕੇਸ਼ਨ ਲਈ ਵਰਤਣ ਦੇ ਬਹਾਨੇ ਉਸ ਤੋਂ ਪੈਸੇ ਲਏ, ਜੋ ਉਸ ਨੇ ਅਜੇ ਤੱਕ ਵਾਪਸ ਨਹੀਂ ਕੀਤੇ। ਅੰਬੋਲੀ ਪੁਲਿਸ ਦੇ ਸੀਨੀਅਰ ਇੰਸਪੈਕਟਰ ਬੰਦੋਪੰਤ ਬੰਸੋਡੇ ਤੋਂ ਮਿਲੀ ਜਾਣਕਾਰੀ ਮੁਤਾਬਕ ਐਕਟਰ ਨੇ ਦੋਸ਼ ਲਗਾਇਆ ਕਿ ਸਾਲ 2019 ਵਿੱਚ, ਉਸਨੇ ਤੇ ਨਾਦਰ ਨੇ ਟਿੱਪਸੀ ਨਾਂ ਦੀ ਇੱਕ ਫਿਲਮ ਲਈ ਇੱਕ ਕਾਮਟ੍ਰੈਕਟ ਸਾਈਨ ਕੀਤਾ ਸੀ। ਇਸ ਦੇ ਨਾਲ ਹੀ ਹੁਣ ਪੁਲਿਸ ਅਦਾਕਾਰ ਦੇ ਬਿਆਨ ਦੀ ਜਾਂਚ ਕਰ ਰਹੀ ਹੈ।