image caption:

ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਅੰਮ੍ਰਿਤਪਾਲ ਬਾਰੇ ਕੀਤੇ ਵੱਡੇ ਖੁਲਾਸੇ

 ਅੰਮ੍ਰਿਤਸਰ  : ਇੱਕ ਪਾਸੇ ਪੁਲਿਸ ਦਾਅਵਾ ਕਰ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨਾਲ ਨੇੜਤਾ ਹੈ ਅਤੇ ਉਸ ਨੂੰ ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਲਈ ਵਿਦੇਸ਼ਾਂ ਤੋਂ ਫੰਡਿੰਗ ਮਿਲਦੀ ਹੈ। ਦੂਜੇ ਪਾਸੇ ਮੀਡੀਆ ਨਾਲ ਗੱਲਬਾਤ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਇਸ ਨੂੰ ਝੂਠਾ ਕਰਾਰ ਦਿੱਤਾ।

ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਪਾਲ ਸਿੰਘ ਆਮ ਆਦਮੀ ਸੀ, ਉਸ ਨੂੰ ਜਾਣ ਬੁੱਝ ਕੇ ਅਪਰਾਧੀ ਬਣਾਇਆ ਗਿਆ ਹੈ। ਉਸ ਨੂੰ ਯਕੀਨ ਹੈ ਕਿ ਉਸ ਦਾ ਪੁੱਤਰ ਪੁਲਿਸ ਨੇ ਫੜ ਲਿਆ ਹੈ। ਤਰਸੇਮ ਸਿੰਘ ਨੇ ਕਿਹਾ ਕਿ ਜੇਕਰ ਪੁਲਿਸ ਨੇ ਉਨ੍ਹਾਂ ਦੇ ਲੜਕੇ ਨੂੰ ਗ੍ਰਿਫ਼ਤਾਰ ਕਰਨਾ ਸੀ ਤਾਂ ਅਜਿਹਾ ਤਮਾਸ਼ਾ ਬਣਾਉਣ ਦੀ ਲੋੜ ਨਹੀਂ ਸੀ। ਪੁਲਿਸ ਉਸ ਨੂੰ ਘਰੋਂ ਵੀ ਅਸਾਨੀ ਨਾਲ ਗ੍ਰਿਫ਼ਤਾਰ ਕਰ ਸਕਦੀ ਸੀ। ਅੰਮ੍ਰਿਤਪਾਲ ਸਿੰਘ ਸ਼ਨੀਵਾਰ ਨੂੰ ਇਕ-ਦੋ ਥਾਵਾਂ &rsquoਤੇ ਆਪਣੇ ਪ੍ਰੋਗਰਾਮ &rsquoਚ ਹਿੱਸਾ ਲੈਣ ਗਿਆ ਸੀ ਤਾਂ ਪੁਲਸ ਨੇ ਡਰਾਮਾ ਕੀਤਾ।