image caption:

ਇਰਫਾਨ ਪਠਾਨ ਤੇ ਸੁਰੇਸ਼ ਰੈਨਾ ਨੇ ਨਟੂ-ਨਾਟੂ ਗੀਤ ‘ਚ ਕੀਤਾ ਜ਼ਬਰਦਸਤ ਡਾਂਸ

 ਜਦੋਂ ਤੋਂ ਸਾਊਥ ਦੇ ਸੁਪਰ ਨਿਰਦੇਸ਼ਕ ਐਸਐਸ ਰਾਜਾਮੌਲੀ ਦੀ ਫਿਲਮ RRR ਦੇ ਗੀਤ ਨਟੂ-ਨਟੂ ਨੂੰ ਆਸਕਰ ਮਿਲਿਆ ਹੈ, ਹਰ ਕੋਈ ਇਸ ਗੀਤ &lsquoਤੇ ਨੱਚਦਾ ਨਜ਼ਰ ਆ ਰਿਹਾ ਹੈ। ਇਸ ਗੀਤ ਦਾ ਆਨੰਦ ਕ੍ਰਿਕਟ ਦੇ ਮੈਦਾਨ &lsquoਚ ਬੱਲਾ ਸਵਿੰਗ ਕਰਨ ਵਾਲੇ ਸਿਤਾਰਿਆਂ &lsquoਤੇ ਵੀ ਦੇਖਣ ਨੂੰ ਮਿਲ ਰਿਹਾ ਹੈ।

ਸੋਸ਼ਲ ਮੀਡੀਆ &lsquoਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ &lsquoਚ ਦੇਖਿਆ ਜਾ ਸਕਦਾ ਹੈ ਕਿ ਇਰਫਾਨ ਪਠਾਨ ਅਤੇ ਸੁਰੇਸ਼ ਰੈਨਾ ਨਟੂ-ਨਾਟੂ &lsquoਤੇ ਜ਼ਬਰਦਸਤ ਡਾਂਸ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਦਾ ਡਾਂਸ ਵੀਡੀਓ ਵਾਇਰਲ ਹੁੰਦਾ ਦੇਖ ਕੇ ਲੋਕਾਂ ਨੇ ਉਨ੍ਹਾਂ ਨੂੰ ਆਸਕਰ ਵੀ ਦੇਣ ਦੀ ਮੰਗ ਕੀਤੀ। ਇੱਕ ਨੇ ਕਿਹਾ &ndash ਆਸਕਰ ਜੇਤੂ ਡਾਂਸ। ਇੱਕ ਹੋਰ ਨੇ ਲਿਖਿਆ- ਰੈਨਾ ਭਾਈ ਅੰਦਰੋਂ ਪੰਜਾਬੀ ਡਾਂਸ ਨਿਕਲਿਆ। ਇਕ ਨੇ ਲਿਖਿਆ- ਰੁਕੋ ਇਰਫਾਨ ਸਰ ਰੈਨਾ ਭਾਈ, ਐਸ ਐਸ ਰਾਜਾਮੌਲੀ ਨੂੰ ਖ਼ਬਰ ਮਿਲੇਗੀ। ਇੱਕ ਨੇ ਕਿਹਾ- ਇਰਫਾਨ ਪਠਾਨ ਅਤੇ ਸੁਰੇਸ਼ ਰੈਨਾ ਵੀ ਆਸਕਰ ਅਵਾਰਡ ਦੇ ਹੱਕਦਾਰ ਹਨ।