image caption:

ਲਗਾਤਾਰ ਧਮਕੀਆਂ ਮਿਲਣ 'ਤੇ ਸਲਮਾਨ ਖਾਨ ਨੇ ਕਿਹਾ , 'ਜੋ ਜਦੋਂ ਹੋਣਾ ਹੈ, ਉਦੋਂ ਹੋਵੇਗਾ'

 ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਜੇਲ੍ਹ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਵਾਰ ਅਦਾਕਾਰ ਨੂੰ ਧਮਕੀ ਭਰੀ ਈਮੇਲ ਮਿਲੀ ਸੀ। ਦੂਜੇ ਪਾਸੇ, ਸਲਮਾਨ ਦੀਆਂ ਲਗਾਤਾਰ ਧਮਕੀਆਂ ਨੇ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਤਣਾਅ ਵਿੱਚ ਪਾ ਦਿੱਤਾ ਹੈ। ਹਾਲਾਂਕਿ ਸਲਮਾਨ ਖਾਨ ਇਨ੍ਹਾਂ ਧਮਕੀਆਂ ਤੋਂ ਬਿਲਕੁਲ ਵੀ ਚਿੰਤਤ ਨਹੀਂ ਹਨ।

ਰਿਪੋਰਟ ਦੇ ਅਨੁਸਾਰ, ਇੱਕ ਨਜ਼ਦੀਕੀ ਪਰਿਵਾਰ ਦੇ ਮੈਂਬਰ ਨੇ ਖੁਲਾਸਾ ਕੀਤਾ, 'ਸਲਮਾਨ ਧਮਕੀ ਨੂੰ ਜ਼ਿਆਦਾ ਸੀਰੀਅਸ ਨਹੀਂ ਲੈ ਰਹੇ ਹਨ। ਜਾਂ ਹੋ ਸਕਦਾ ਹੈ ਕਿ ਉਹ ਜਾਣ ਬੁੱਝ ਕੇ ਅਜਿਹਾ ਦਿਖਾ ਰਹੇ ਹਨ ਕਿ ਉਨ੍ਹਾਂ ਨੂੰ ਫਰਕ ਨਹੀਂ ਪੈਂਦਾ, ਤਾਂ ਜੋ ਉਨ੍ਹਾਂ ਦੇ ਮਾਤਾ-ਪਿਤਾ ਪਰੇਸ਼ਾਨ ਨਾ ਹੋਣ। ਇਸ ਪਰਿਵਾਰ ਦੇ 'ਹਮ ਸਾਥ ਸਾਥ ਹੈ' ਨਿਯਮ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਕੋਈ ਵੀ ਆਪਣੇ ਚਿਹਰੇ 'ਤੇ ਡਰ ਨਹੀਂ ਦਿਖਾਉਂਦਾ ਹੈ। ਸਲੀਮ ਸਾਹਬ (ਸਲਮਾਨ ਦੇ ਪਿਤਾ ਸਲੀਮ ਖਾਨ) ਬਾਹਰੋਂ ਬਹੁਤ ਸ਼ਾਂਤ ਰਹਿੰਦੇ ਹਨ ਪਰ ਸਾਰਾ ਪਰਿਵਾਰ ਜਾਣਦਾ ਹੈ ਕਿ ਇਸ ਧਮਕੀ ਨੇ ਸਲੀਮ ਸਾਹਬ ਦੀ ਦੀਆਂ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ।

ਸਲਮਾਨ ਦੇ ਪਰਿਵਾਰਕ ਦੋਸਤ ਦਾ ਕਹਿਣਾ ਹੈ ਕਿ ਧਮਕੀ ਤੋਂ ਬਾਅਦ ਸਲਮਾਨ ਖਾਨ ਸਖਤ ਸੁਰੱਖਿਆ ਦੇ ਖਿਲਾਫ ਸਨ। ਸਲਮਾਨ ਨੂੰ ਲੱਗਦਾ ਹੈ ਕਿ ਉਹ ਧਮਕੀ 'ਤੇ ਜਿੰਨਾ ਜ਼ਿਆਦਾ ਧਿਆਨ ਦੇਵੇਗਾ, ਬਦਮਾਸ਼ਾਂ ਨੂੰ ਉਨ੍ਹਾਂ ਹੀ ਲਾਈਮਲਾਈਟ ਮਿਲੇਗੀ। ਧਮਕੀ ਦੇਣ ਵਾਲੇ ਨੂੰ ਇਹ ਮਹਿਸੂਸ ਹੋਵੇਗਾ ਕਿ ਉਹ ਜੋ ਚਾਹੁੰਦਾ ਸੀ, ਉਹ ਕਰਨ 'ਚ ਸਫਲ ਰਿਹਾ ਹੈ। ਇਸ ਤੋਂ ਇਲਾਵਾ ਸਲਮਾਨ ਦੀ ਸੋਚ ਇਹ ਹੈ ਕਿ ਜਦੋਂ ਜਦੋਂ ਜੋ ਹੋਣਾ ਹੈ, ਉਹ ਤਾਂ ਹੋ ਕੇ ਰਹਿੰਦਾ ਹੈ। ਹਾਲਾਂਕਿ, ਪਰਿਵਾਰਕ ਦਬਾਅ ਦੇ ਕਾਰਨ, ਸਲਮਾਨ ਨੇ ਆਪਣੀ ਈਦ 'ਤੇ ਰਿਲੀਜ਼ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੇ ਪੋਸਟ-ਪ੍ਰੋਡਕਸ਼ਨ ਦੇ ਕੰਮ ਨੂੰ ਛੱਡ ਕੇ ਬਾਕੀ ਸਾਰੀਆਂ ਆਊਟਿੰਗਾਂ 'ਤੇ ਕਟੌਤੀ ਕਰ ਦਿੱਤੀ ਹੈ।

ਤੁਹਾਨੂੰ ਦੱਸ ਦਈਏ ਕਿ ਕਾਲਾ ਹਿਰਨ ਮਾਮਲੇ ਨੂੰ ਲੈ ਕੇ ਸਲਮਾਨ ਖਾਨ ਨੂੰ ਬਿਸ਼ਨੋਈ ਗੈਂਗ ਤੋਂ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਹਨ। ਹਾਲ ਹੀ 'ਚ ਜੇਲ ਤੋਂ ਦਿੱਤੇ ਇੰਟਰਵਿਊ 'ਚ ਲਾਰੇਂਸ ਬਿਸ਼ਨੋਈ ਨੇ ਸਾਫ ਕਿਹਾ ਸੀ ਕਿ ਉਸ ਦਾ ਮਕਸਦ ਸਲਮਾਨ ਖਾਨ ਨੂੰ ਮਾਰਨਾ ਹੈ। ਬਿਸ਼ਨੋਈ ਨੇ ਕਿਹਾ ਸੀ ਕਿ ਉਸ ਦਾ ਮਨ ਬਚਪਨ ਤੋਂ ਹੀ ਸਲਮਾਨ ਖਾਨ ਲਈ ਗੁੱਸੇ ਨਾਲ ਭਰਿਆ ਹੋਇਆ ਹੈ। ਬਿਸ਼ਨੋਈ ਨੇ ਇਹ ਵੀ ਕਿਹਾ ਸੀ ਕਿ ਸਲਮਾਨ ਨੂੰ ਬੀਕਾਨੇਰ ਸਥਿਤ ਆਪਣੇ ਮੰਦਰ 'ਚ ਜਾ ਕੇ ਆਪਣੇ ਭਾਈਚਾਰੇ ਤੋਂ ਮੁਆਫੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ।