image caption:

WC 2023 : ਵਿਸ਼ਵ ਕੱਪ ਦੀਆਂ ਤਰੀਕਾਂ ਦਾ ਐਲਾਨ, ਅਹਿਮਦਾਬਾਦ ‘ਚ ਹੋਵੇਗਾ ਫਾਈਨਲ ਮੈਚ !

 ਕ੍ਰਿਕਟ ਫੈਨਸ ਲਈ ਇੱਕ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤ ਵੱਲੋਂ ਇਸ ਸਾਲ ਹੋਣ ਵਾਲੇ ਵਨਡੇ ਵਿਸ਼ਵ ਕੱਪ 2023 ਦੀਆਂ ਤਰੀਕਾਂ ਦਾ ਖੁਲਾਸਾ ਹੋ ਗਿਆ ਹੈ।

ਇੰਨਾ ਹੀ ਨਹੀਂ 2023 ਵਨਡੇ ਵਿਸ਼ਵ ਕੱਪ ਦਾ ਫਾਈਨਲ ਮੈਚ ਕਿਸ ਦਿਨ ਅਤੇ ਕਿਸ ਮੈਦਾਨ &lsquoਤੇ ਹੋਵੇਗਾ, ਇਸ ਬਾਰੇ ਵੀ ਕਾਫੀ ਜਾਣਕਾਰੀਆਂ ਸਾਹਮਣੇ ਆਈਆਂ ਹਨ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗ ਗਿਆ ਹੈ ਕਿ 2023 ਵਨਡੇ ਵਿਸ਼ਵ ਕੱਪ ਦੇ ਮੈਚ ਕਿਹੜੇ ਸ਼ਹਿਰਾਂ &lsquoਚ ਖੇਡੇ ਜਾਣਗੇ। ਈਐਸਪੀਐਨ ਕ੍ਰਿਕਇੰਫੋ ਦੀ ਰਿਪੋਰਟ ਮੁਤਾਬਕ, ਇਸ ਸਾਲ ਭਾਰਤ ਵਿੱਚ ਹੋਣ ਵਾਲਾ 2023 ਵਿਸ਼ਵ ਕੱਪ 5 ਅਕਤੂਬਰ ਤੋਂ ਸ਼ੁਰੂ ਹੋ ਸਕਦਾ ਹੈ।

ਰਿਪੋਰਟ &lsquoਚ ਖੁਲਾਸਾ ਹੋਇਆ ਹੈ ਕਿ 2023 ਵਨਡੇ ਵਿਸ਼ਵ ਕੱਪ ਦਾ ਫਾਈਨਲ ਮੈਚ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ &lsquoਚ ਖੇਡਿਆ ਜਾਵੇਗਾ। ਰਿਪੋਰਟ ਮੁਤਾਬਕ 2023 ਵਿਸ਼ਵ ਕੱਪ &lsquoਚ ਤਿੰਨ ਨਾਕਆਊਟ ਮੈਚਾਂ ਸਮੇਤ ਕੁੱਲ 48 ਮੈਚ ਖੇਡੇ ਜਾਣਗੇ। ਸਾਰੇ ਮੈਚ ਭਾਰਤ ਦੇ 12 ਸ਼ਹਿਰਾਂ ਵਿੱਚ ਖੇਡੇ ਜਾਣਗੇ।

2023 ਵਿਸ਼ਵ ਕੱਪ ਦੇ ਮੈਚ ਹੈਦਰਾਬਾਦ, ਕੋਲਕਾਤਾ, ਲਖਨਊ, ਇੰਦੌਰ, ਦਿੱਲੀ, ਲਖਨਊ, ਚੇਨਈ, ਬੈਂਗਲੁਰੂ, ਧਰਮਸ਼ਾਲਾ, ਗੁਹਾਟੀ, ਰਾਜਕੋਟ ਅਤੇ ਮੁੰਬਈ ਵਿੱਚ ਖੇਡੇ ਜਾਣਗੇ। ਦੱਸ ਦੇਈਏ ਕਿ ਭਾਰਤ 10 ਸਾਲਾਂ ਤੋਂ ਕੋਈ ਵੀ ਆਈਸੀਸੀ ਟਰਾਫੀ ਨਹੀਂ ਜਿੱਤ ਸਕਿਆ ਹੈ।

ਹੁਣ ਟੀਮ ਇੰਡੀਆ ਦਾ ਇਸ ਸਾਲ ਦਾ ਸਭ ਤੋਂ ਵੱਡਾ ਟੀਚਾ 2023 ਵਨਡੇ ਵਿਸ਼ਵ ਕੱਪ ਆਪਣੇ ਨਾਂ ਕਰਨਾ ਹੈ। ਭਾਰਤ ਨੇ 12 ਸਾਲ ਪਹਿਲਾਂ ਘਰੇਲੂ ਮੈਦਾਨ &lsquoਤੇ ਖੇਡੇ ਗਏ 2011 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਅਜਿਹੇ &lsquoਚ ਇਸ ਵਾਰ ਵੀ ਉਹ 2023 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਦਾ ਮਜ਼ਬੂਤ ​​ਦਾਅਵੇਦਾਰ ਮੰਨਿਆ ਜਾ ਰਿਹਾ ਹੈ।

ਇਸ ਵਾਰ ਰੋਹਿਤ ਸ਼ਰਮਾ ਦੀ ਕਪਤਾਨੀ &lsquoਚ ਟੀਮ ਇੰਡੀਆ ICC ਟਰਾਫੀ ਦੇ ਸੋਕੇ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਭਾਰਤ &lsquoਚ ਹੋਣ ਵਾਲੇ ਇਸ ਵਿਸ਼ਵ ਕੱਪ ਮੁਕਾਬਲੇ &lsquoਚ ਅਜੇ 7 ਮਹੀਨੇ ਬਾਕੀ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦਾ ਫਾਈਨਲ ਮੈਚ ਇੰਗਲੈਂਡ ਦੇ ਕੇਨਿੰਗਟਨ ਓਵਲ (ਲੰਡਨ) ਦੇ ਮੈਦਾਨ &lsquoਤੇ 7 ਜੂਨ ਤੋਂ 11 ਜੂਨ ਤੱਕ ਖੇਡਿਆ ਜਾਵੇਗਾ।