image caption:

ਗ੍ਰਿਫਤਾਰੀ ਤੋਂ ਬਚਣ ਲਈ ਅੰਮ੍ਰਿਤਪਾਲ ਸਿੰਘ ਨੇ ਬਦਲਿਆ ਰੂਪ? ਪੁਲਿਸ ਨੇ ਜਾਰੀ ਕੀਤੀਆਂ ਤਸਵੀਰਾਂ

 ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੰਜਾਬ ਪੁਲਿਸ ਉਸ ਨੂੰ ਫੜਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਆਪਣਾ ਭੇਸ ਬਦਲ ਕੇ ਫਰਾਰ ਹੋ ਸਕਦਾ ਹੈ। ਇਸ ਕਾਰਨ ਪੁਲਿਸ ਨੇ ਅੰਮ੍ਰਿਤਪਾਲ ਦੀਆਂ ਵੱਖ-ਵੱਖ ਤਸਵੀਰਾਂ ਜਾਰੀ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਉਸ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਉਹ ਤੁਰੰਤ ਸੂਚਿਤ ਕਰੇ।

ਇਸ ਮਾਮਲੇ &lsquoਤੇ ਅੱਜ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਫਟਕਾਰ ਲਗਾਈ ਹੈ। ਅਜਿਹੇ &lsquoਚ ਪੰਜਾਬ ਪੁਲਸ ਹੈੱਡਕੁਆਰਟਰ ਦੇ ਇੰਸਪੈਕਟਰ ਜਨਰਲ (ਆਈ.ਜੀ.) ਸੁਖਚੈਨ ਸਿੰਘ ਗਿੱਲ ਨੇ ਮੰਗਲਵਾਰ ਸ਼ਾਮ ਨੂੰ ਅੰਮ੍ਰਿਤਪਾਲ ਮਾਮਲੇ &lsquoਤੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਤਸਵੀਰਾਂ ਜਾਰੀ ਕੀਤੀਆਂ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ। ਸੂਬੇ ਵਿੱਚ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਹੈ।

ਪੁਲਿਸ ਨੂੰ ਚਕਮਾ ਦੇ ਕੇ ਅੰਮ੍ਰਿਤਪਾਲ ਸਿੰਘ ਦੇ ਫਰਾਰ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ &lsquoਬ੍ਰਿਜ ਕਾਰ ਜਿਸ ਵਿਚ ਅੰਮ੍ਰਿਤਪਾਲ ਭੱਜ ਗਿਆ ਸੀ, ਮਿਲ ਗਿਆ ਹੈ। ਉਸ ਨੇ ਨੰਗਲ ਗੁਰਦੁਆਰੇ &lsquoਚ ਕੱਪੜੇ ਬਦਲ ਕੇ ਜੀਨਸ ਦੀ ਪੈਂਟ ਪਾਈ ਅਤੇ ਫਿਰ ਉਥੋਂ ਮੋਟਰਸਾਈਕਲ &lsquoਤੇ ਫਰਾਰ ਹੋ ਗਿਆ।

ਉਸ ਨੇ ਦੱਸਿਆ, &lsquoਅੰਮ੍ਰਿਤਪਾਲ ਅਤੇ ਤਿੰਨ ਹੋਰ ਵਿਅਕਤੀ ਬਾਈਕ &lsquoਤੇ ਫਰਾਰ ਹੋ ਗਏ। ਬ੍ਰੀਜ਼ਾ ਕਾਰ &lsquoਚ ਅੰਮ੍ਰਿਤਪਾਲ ਦੇ ਨਾਲ ਗੁਰਦੁਆਰੇ ਜਾਣ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਉਸ ਦੇ ਨਾਲ ਬਾਈਕ &lsquoਤੇ ਫਰਾਰ ਹੋਣ ਵਾਲੇ ਵਿਅਕਤੀਆਂ ਦੀ ਗ੍ਰਿਫਤਾਰੀ ਬਾਕੀ ਹੈ।