image caption:

ਕੰਗਨਾ ਰਣੌਤ ਨੇ ਦਿਲਜੀਤ ਦੋਸਾਂਝ ਨੂੰ ਦਿੱਤੀ ਚੇਤਾਵਨੀ , ਖਾਲਿਸਤਾਨੀਆਂ ਦਾ ਸਮਰਥਨ ਮਹਿੰਗਾ ਪਵੇਗਾ

 ਹਿੰਦੀ ਫਿਲਮ ਅਦਾਕਾਰਾ ਕੰਗਨਾ ਰਣੌਤ ਨੇ ਇੱਕ ਵਾਰ ਮੁੜ ਦਿਲਜੀਤ ਦੋਸਾਂਝ 'ਤੇ ਨਿਸ਼ਾਨਾ ਲਾਇਆ ਹੈ। ਕੱਟੜਪੰਥੀ ਸਿੱਖ ਪ੍ਰਚਾਰਕ ਅਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ 'ਤੇ ਪੰਜਾਬ ਪੁਲੀਸ ਕਾਰਵਾਈ ਦੇ ਮੱਦਨੇਜ਼ਰ ਕੰਗਨਾ ਨੇ ਅਦਾਕਾਰ ਅਤੇ ਗਾਇਕ ਦਿਲਜੀਤ ਲਈ ਸੋਸ਼ਲ ਮੀਡੀਆ 'ਤੇ ਚੇਤਾਵਨੀ ਵੀ ਪੋਸਟ ਕੀਤੀ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਚੱਲ ਰਹੇ ਮਸ਼ਹੂਰ ਮੀਮ ਦੀ ਮਿਸਾਲ ਦਿੰਦੇ ਹੋਏ ਉਸ ਨੇ ਲਿਖਿਆ, ਦਿਲਜੀਤ ਜੀ 'ਪੁਲਸ ਆ ਗਈ ਪੁਲਸ।&rsquo ਕੰਗਨਾ ਨੇ ਟਵਿੱਟਰ ਅਤੇ ਇੰਸਟਾਗ੍ਰਾਮ &rsquoਤੇ ਪੋਸਟ ਸ਼ੇਅਰ ਕੀਤੀ ਹੈ।

ਇਸ ਵਿੱਚ ਕਈ ਤਰ੍ਹਾਂ ਦੀਆਂ ਦਾਲਾਂ ਦਿਖਾਈਆਂ ਗਈਆਂ ਸਨ, ਜਿਨ੍ਹਾਂ ਉੱਤੇ &lsquoਪਲਸ ਆਈ ਪਲਸ&rsquo ਲਿਖਿਆ ਹੋਇਆ ਸੀ। ਉਸ ਨੇ ਆਪਣੇ ਟਵੀਟ 'ਚ ਦਿਲਜੀਤ ਨੂੰ ਟੈਗ ਕਰਦੇ ਹੋਏ ਲਿਖਿਆ 'ਬਸ ਕਹਿ ਰਹੀ ਹਾਂ'। ਉਸ ਨੇ ਇੰਸਟਾਗ੍ਰਾਮ ਸਟੋਰੀਜ਼ ਵਿੱਚ ਇੱਕ ਖਾਲਿਸਤਾਨੀ ਸਟਿੱਕਰ ਵੀ ਜੋੜਿਆ, ਜਿਸ ਵਿੱਚ ਸਲੀਬ ਲੱਗੀ ਹੋਈ ਸੀ। ਇਸ ਪੋਸਟ 'ਚ ਕੰਗਨਾ ਨੇ ਲਿਖਿਆ, ਦਿਲਜੀਤ ਦੋਸਾਂਝ ਜੀ ਪੁਲਸ ਆ ਗਈ ਪੁਲਸ।&rsquoਇਕ ਹੋਰ 'ਚ ਕੰਗਨਾ ਨੇ ਲਿਖਿਆ, &lsquoਖਾਲਿਸਤਾਨੀਆਂ ਦਾ ਸਮਰਥਨ ਕਰਨ ਵਾਲੇ ਸਾਰੇ ਯਾਦ ਹੈ ਅਗਲਾ ਨੰਬਰ ਤੁਹਾਡਾ ਹੈ, ਪੋਲ ਆ ਚੁੱਕੀ, ਇਹ ਉਹ ਸਮਾਂ ਨਹੀਂ ਹੈ, ਜਦੋਂ ਕੋਈ ਕੁਝ ਵੀ ਕਰਦਾ ਸੀ, ਦੇਸ਼ ਨਾਲ ਗੱਦਾਰੀ ਕਰਦਾ ਸੀ ਜਾਂ ਦੇਸ਼ ਨੂੰ ਟੁਕੜੇ-ਟੁਕੜੇ ਕਰਨ ਦੀ ਕੋਸ਼ਿਸ਼ ਕਰਦਾ ਸੀ। ਹੁਣ ਇਹ ਮਹਿੰਗਾ ਪਵੇਗਾ। ਪੋਲ ਆ ਚੁੱਕੀ ਹੈ।&rsquo

ਕਾਬਿਲੇਗ਼ੌਰ ਹੈ ਕਿ ਕੰਗਨਾ ਰਣੌਤ ਪਹਿਲਾਂ ਵੀ ਦਿਲਜੀਤ ਦੋਸਾਂਝ 'ਤੇ ਤਿੱਖੇ ਤੰਜ ਕੱਸ ਚੁੱਕੀ ਹੈ। ਕੰਗਨਾ ਨੇ ਦਿਲਜੀਤ ਦੀ ਐਕਟਿੰਗ 'ਤੇ ਕਈ ਸਵਾਲ ਖੜੇ ਕੀਤੇ ਸੀ। ਇਸ ਦੇ ਨਾਲ ਨਾਲ ਉਸ ਨੇ ਰਿਿਤਿਕ ਰੌਸ਼ਨ ਦੀ ਐਕਟਿੰਗ ਨੂੰ ਮਾੜਾ ਦੱਸਿਆ ਸੀ। ਉਸ ਨੇ ਕਿਹਾ ਸੀ ਕਿ 'ਇੱਕ ਐਕਸ਼ਨ ਕਰਦਾ ਹੈ ਤੇ ਦੂਜਾ ਗਾਣੇ ਗਾਉਂਦਾ ਹੈ।' ਖੈਰ ਹੁਣ ਤੱਕ ਕੰਗਨਾ ਦੀਆਂ ਇਨ੍ਹਾਂ ਗੱਲਾਂ 'ਤੇ ਦਿਲਜੀਤ ਦੋਸਾਂਝ ਦਾ ਕੋਈ ਵੀ ਰਿਐਕਸ਼ਨ ਸਾਹਮਣੇ ਨਹੀਂ ਆਇਆ ਹੈ।