image caption:

ਅੰਮ੍ਰਿਤਪਾਲ ਦੇ ਘਰ ਪਹੁੰਚੀ ਪੁਲਿਸ, ਮਾਂ-ਪਤਨੀ ਤੋਂ ਕੀਤੀ ਜਾ ਰਹੀ ਪੁੱਛਗਿੱਛ

 ਪੰਜਾਬ &lsquoਚ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਦੱਸ ਦਈਏ ਕਿ ਇਸ ਮਾਮਲੇ ਨੂੰ ਪੰਜ ਦਿਨ ਹੋ ਗਏ ਹਨ। ਹੁਣ ਤਾਜ਼ਾ ਜਾਣਕਾਰੀ ਮੁਤਾਬਕ ਪੁਲਿਸ ਟੀਮ ਨੇ ਉਸ ਬਾਈਕ ਨੂੰ ਬਰਾਮਦ ਕਰ ਲਿਆ ਹੈ, ਜਿਸ &lsquoਤੇ ਅੰਮ੍ਰਿਤਪਾਲ ਫਰਾਰ ਹੋਇਆ ਸੀ।

ਦੱਸ ਦਈਏ ਕਿ ਇਹ ਪਲੈਟੀਨਾ ਬਾਈਕ ਪੁਲਿਸ ਕਬਜ਼ੇ &lsquoਚ ਹੈ। ਪੁਲਿਸ ਨੂੰ ਇਹ ਬਾਈਕ ਜਲੰਧਰ ਤੋਂ ਕਰੀਬ 45 ਕਿਲੋਮੀਟਰ ਦੂਰ ਦਾਰਾਪੁਰ ਇਲਾਕੇ &lsquoਚ ਇੱਕ ਨਹਿਰ ਨੇੜੇ ਮਿਲੀ। ਹੁਣ ਪੁਲਿਸ ਪਰਿਵਾਰ &lsquoਤੇ ਉਸ ਦੀ ਜਾਂਚ ਲਈ ਦਬਾਅ ਪਾ ਰਹੀ ਹੈ।

ਬੁੱਧਵਾਰ ਨੂੰ ਡੀਐਸਪੀ ਰੈਂਕ ਦੇ ਦੋ ਸੀਨੀਅਰ ਅਧਿਕਾਰੀ ਅੰਮ੍ਰਿਤਪਾਲ ਸਿੰਘ ਦੇ ਘਰ ਪੁੱਜੇ। ਪੁਲਿਸ ਉਸ ਦੀ ਮਾਤਾ ਤੇ ਉਸ ਦੀ ਪਤਨੀ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਉਸ &lsquoਤੇ ਵਿਦੇਸ਼ੀ ਫੰਡਿੰਗ ਦੇ ਸਬੰਧ ਦੀ ਜਾਂਚ ਲਈ ਉਨ੍ਹਾਂ &lsquoਤੇ ਦਬਾਅ ਪਾ ਰਹੀ ਹੈ। ਪਹਿਲਾਂ ਵੀ ਜਾਂਚ ਏਜੰਸੀਆਂ ਉਨ੍ਹਾਂ &lsquoਤੇ ਆਈਐਸਆਈ ਫੰਡਿੰਗ ਤੇ ਵਿਦੇਸ਼ੀ ਸਬੰਧਾਂ ਦੇ ਦੋਸ਼ ਲਗਾ ਰਹੀਆਂ ਹਨ।

ਪੰਜਾਬ ਪੁਲਿਸ ਅੰਮ੍ਰਿਤਪਾਲ ਦੀ ਭਾਲ ਲਈ ਵੱਖ-ਵੱਖ ਥਾਵਾਂ &lsquoਤੇ ਛਾਪੇਮਾਰੀ ਕਰ ਰਹੀ ਹੈ। ਅੰਮ੍ਰਿਤਪਾਲ ਸਿੰਘ ਵਾਰ-ਵਾਰ ਆਪਣਾ ਗੈਟਅੱਪ ਬਦਲ ਰਿਹਾ ਹੈ, ਉਸ ਨੂੰ ਲੱਭਣਾ ਮੁਸ਼ਕਲ ਹੋ ਰਿਹਾ ਹੈ।

ਪੰਜਾਬ ਪੁਲਿਸ ਨੇ &lsquoਵਾਰਿਸ ਪੰਜਾਬ ਦੇ&rsquo ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪੰਜਾਬ ਦੇ ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦੀਆਂ ਵੱਖ-ਵੱਖ ਰੂਪਾਂ ਵਿੱਚ ਕਈ ਤਸਵੀਰਾਂ ਹਨ। ਅਸੀਂ ਇਹ ਸਾਰੀਆਂ ਤਸਵੀਰਾਂ ਜਾਰੀ ਕਰ ਰਹੇ ਹਾਂ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਤਸਵੀਰਾਂ ਵੇਖੋ ਤਾਂ ਜੋ ਅਸੀਂਂ ਇਸਨੂੰ ਗ੍ਰਿਫਤਾਰ ਕਰ ਸਕੀਏ।&rsquo