image caption: ਸ: ਰਾਜਿੰਦਰ ਸਿੰਘ ਪੁਰੇਵਾਲ, ਸ: ਇਕਬਾਲ ਸਿੰਘ ਚੀਮਾ

ਪੰਜਾਬ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੀ ਗ੍ਰਿਫਤਾਰੀਆਂ ਦੀ ਨਿਖੇਧੀ-ਡਰਬੀ ਗੁਰਦੁਆਰਾ ਸਾਹਿਬ ਆਪ ਸਰਕਾਰ ਪਹਿਲੀਆਂ ਆਈਆਂ ਸਰਕਾਰਾਂ ਤੋਂ ਨਿਕੰਮੀ, ਗੈਂਗਸਟਰ, ਕਰਾਈਮ, ਕੁਰੱਪਸ਼ਨ ਪਹਿਲਾਂ ਨਾਲੋਂ ਵਧੀ

ਡਰਬੀ-(ਪੰਜਾਬ ਟਾਈਮਜ਼)-ਡਰਬੀ ਦੇ ਸਮੂਹ ਗੁਰੂ  ਘਰਾਂ ਵੱਲੋਂ ਪੰਜਾਬ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਸਿੱਖ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਦੇ ਸਬੰਧ ਵਿੱਚ ਵਿਚਾਰਾਂ ਹੋਈਆਂ । ਸਮੂਹ ਹਾਜ਼ਰ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ  ਤੇ ਹੋਰ ਸੈਂਕੜੇ ਗ੍ਰਿਫਤਾਰੀਆਂ ਦੀ ਨਿੰਦਾ ਕੀਤੀ ਗਈ । 
ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਬਿਨਾਂ ਕਿਸੇ ਕੇਸ ਦਰਜ ਕਰਨ ਤੋਂ ਗ੍ਰਿਫਤਾਰ ਕੀਤਾ ਗਿਆ । ਜੇਕਰ ਕੇਸ ਦਰਜ ਸਨ ਤਾਂ ਉਨ੍ਹਾਂ ਨੂੰ ਨੋਟਿਸ ਭੇਜ ਕੇ ਪੁਲੀਸ ਸਟੇਸ਼ਨ ਬੁਲਾਇਆ ਜਾ ਸਕਦਾ ਹੈ। ਨਾ-ਹਾਜ਼ਰ ਹੋਣ ਤੇ ਘਰੋਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ । ਪਰ ਹੁਣ ਜੋ ਤਰੀਕਾ ਅਪਣਾਇਆ ਗਿਆ ਹੈ ਉਸ ਦਾ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਭਾਈਚਾਰੇ ਵੱਲੋਂ ਪੰਜਾਬ ਸਰਕਾਰ ਤੋਂ ਵਿਸ਼ਵਾਸ਼ ਉØੱਠ ਗਿਆ ਹੈ । ਵੱਖ-ਵੱਖ ਦੇਸ਼ਾਂ ਵਿੱਚ ਰੋਸ ਮੁਜ਼ਾਹਰੇ ਹੋ ਰਹੇ ਹਨ । ਸਿੰਘ ਸਭਾ ਗੁਰਦੁਆਰਾ ਡਰਬੀ ਦੇ ਜ: ਸੈਕਟਰੀ ਸ: ਰਾਜਿੰਦਰ ਸਿੰਘ ਪੁਰੇਵਾਲ ਤੇ ਗੁਰੂ ਅਰਜਨ ਦੇਵ ਗੁਰਦੁਆਰਾ ਡਰਬੀ ਦੇ ਜ: ਸਕੱਤਰ ਸ: ਇਕਬਾਲ ਸਿੰਘ ਚੀਮਾ ਵਲੋਂ ਸਮੂਹ ਪੰਜਾਬੀਆਂ ਨੂੰ ਰੋਸ ਮੁਜ਼ਾਹਿਰਆਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਅਤੇ ਨਾਲ ਇਹ ਵੀ ਕਿਹਾ ਕਿ ਰੋਸ ਮੁਜ਼ਾਹਰੇ ਸ਼ਾਂਤਮਈ ਹੋਣੇ ਚਾਹੀਦੇ ਹਨ । ਸਰਕਾਰਾਂ ਆਪਣੀਆਂ ਏਜੰਸੀਆਂ ਵੱਲੋਂ ਭੰਨਤੋੜ ਆਪ ਕਰਵਾ ਕੇ ਸਦਾ ਹੀ ਸਿੱਖਾਂ ਦੇ ਅਕਸ ਨੂੰ ਢਾਹ ਲਾਉਣ ਦੀ ਤਾਕ ਵਿੱਚ ਰਹਿੰਦੀਆਂ ਹਨ । 
ਉਨ੍ਹਾਂ ਵਲੋਂ ਆਪ ਦੀ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਦੇ ਨਵੇਂ ਬਿਆਨਾਂ ਵਿੱਚ ਪੰਜਾਬ ਵਿੱਚ ਪੁਲੀਸ ਦੀਆਂ ਜ਼ਿਆਦਤੀਆਂ ਦੀ ਸਲਾਹਣਾ ਕਰਨ ਦੀ ਨਿਖੇਧੀ ਕੀਤੀ ਕਿ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਦਿੱਲੀ ਅਤੇ ਪੰਜਾਬ ਵਿੱਚ ਇਹਨਾਂ ਦੇ ਲੀਡਰ ਰਿਸ਼ਵਤ ਦੇ ਕੇਸਾਂ ਵਿੱਚ ਜੇਲ੍ਹ ਵਿੱਚ ਬੈਠੇ ਹਨ । ਆਪ ਇਹ ਲੋਕਾਂ ਦੇ ਟੈਕਸ ਨਾਲ ਕਈ ਕਈ ਕਾਰਾਂ ਦੇ ਕਾਫ਼ਲੇ ਤੇ ਸੈਂਕੜੇ ਪੁਲੀਸ ਵਾਲਿਆਂ ਨੂੰ ਨਾਲ ਲੈ ਕੇ ਦੁਰਵਰਤੋਂ ਕਰ ਰਹੇ ਹਨ । ਜੇ ਪੰਜਾਬ ਵਿੱਚ ਹਾਲਾਤ ਠੀਕ ਹਨ ਤਾਂ ਇਹਨਾਂ ਨੇ ਹਜ਼ਾਰਾਂ ਪੁਲੀਸ ਮੁਲਾਜ਼ਮਾਂ ਦੀ ਸਕਿਊਰਿਟੀ ਕਿਉਂ ਲਈ ਹੋਈ ਹੈ । ਪੁਲੀਸ ਦੇ 4-5 ਕਰਮਚਾਰੀ ਕਿਉਂ ਨਹੀਂ ਨਾਲ ਰੱਖਦੇ । ਆਉਣ ਵਾਲੇ ਸਮੇਂ ਪੰਜਾਬ ਦੇ ਸਮੂਹ ਵੋਟਰ ਜ਼ਰੂਰ ਉਨ੍ਹਾਂ ਉਮੀਦਵਾਰਾਂ ਨੂੰ ਵੋਟਾਂ ਪਾਉਣ ਜਿਹੜੇ ਤੁਹਾਡੇ ਟੈਕਸ ਦੀ ਦੁਰਵਰਤੋਂ ਨਾ ਕਰਨ ਵਾਲੇ ਹੋਣ।