image caption:

ਅੰਮ੍ਰਿਤਪਾਲ ਦੇ 4 ਹੋਰ ਸਾਥੀ ਲੁਧਿਆਣਾ ਤੋਂ ਗ੍ਰਿਫਤਾਰ

ਲੁਧਿਅਣਾ : ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਭਾਲ &rsquoਚ ਬੁੱਧਵਾਰ ਨੂੰ ਵੀ ਪੰਜਾਬ ਪੁਲਸ ਦਾ ਸਰਚ ਆਪਰੇਸ਼ਨ ਜਾਰੀ ਰਿਹਾ। ਪੰਜਵੇਂ ਦਿਨ ਵੀ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਦੇ ਨਾਲ ਹੀ ਪੰਜਾਬ ਪੁਲਿਸ ਨੂੰ ਚਕਮਾ ਦੇ ਕੇ ਅੰਮ੍ਰਿਤਪਾਲ ਜਿਸ ਬਾਈਕ &rsquoਤੇ ਸਵਾਰ ਹੋ ਕੇ ਫਰਾਰ ਹੋ ਗਿਆ ਸੀ, ਉਹ ਜਲੰਧਰ ਤੋਂ 45 ਕਿਲੋਮੀਟਰ ਦੂਰ ਦਾਰਾਪੁਰ ਇਲਾਕੇ &rsquoਚੋਂ ਬਰਾਮਦ ਕੀਤੀ ਗਈ ਹੈ। ਇਹ ਲਾਵਾਰਸ ਹਾਲਤ ਵਿੱਚ ਖੜ੍ਹਾ ਪਾਇਆ ਗਿਆ। ਪੁਲਸ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਦੂਜੇ ਪਾਸੇ ਅੰਮ੍ਰਿਤਪਾਲ ਦੇ ਕਰੀਬੀਆਂ &rsquoਤੇ ਸ਼ਿਕੰਜਾ ਕਸਣ ਦਾ ਸਿਲਸਿਲਾ ਜਾਰੀ ਹੈ। ਲੁਧਿਆਣਾ ਵਿੱਚ ਉਸ ਦੇ ਚਾਰ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਹਨੀ ਸਿੰਗਲਾ, ਗੁਰਨਾਮ ਸਿੰਘ, ਸਿਮਰਨਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਸ਼ਾਮਲ ਹਨ। ਹਨੀ ਸਿੰਗਲਾ ਉਹੀ ਵਿਅਕਤੀ ਹੈ ਜਿਸ ਨੇ ਅੰਮ੍ਰਿਤਪਾਲ ਸਿੰਘ ਦੇ ਖਾਲਸਾ ਵਹੀਰ ਵਿੱਚ ਫੁੱਲਾਂ ਦੀ ਵਰਖਾ ਕਰਨ ਦੀ ਗੱਲ ਕੀਤੀ ਸੀ। ਪੁਲਿਸ ਮੁਤਾਬਕ ਚਾਰੇ ਮੁਲਜ਼ਮ ਆਨਲਾਈਨ ਵੀਡੀਓ ਦੇਖ ਕੇ ਅੰਮ੍ਰਿਤਪਾਲ ਤੋਂ ਪ੍ਰਭਾਵਿਤ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਅਜਨਾਲਾ ਥਾਣੇ &rsquoਤੇ ਹਮਲੇ ਦੌਰਾਨ ਇਹ ਚਾਰੇ ਦੋਸ਼ੀ ਭੀੜ &rsquoਚ ਸ਼ਾਮਲ ਸਨ। ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਚਾਰਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਮਾਮਲੇ &rsquoਚ ਹੁਣ ਤੱਕ 158 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਕਈ ਹੋਰ ਲੋਕਾਂ ਨੂੰ ਹਿਰਾਸਤ &rsquoਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਮਰਥਕਾਂ &rsquoਤੇ ਸ਼ਿਕੰਜਾ ਕੱਸਣ ਤੋਂ ਬਾਅਦ ਹੁਣ ਉਸ ਦੇ ਸੰਗਠਨ &rsquoਤੇ ਵੀ ਪਾਬੰਦੀ ਲਗਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸਰਕਾਰ ਕਿਸੇ ਵੀ ਸਮੇਂ ਇਸ &rsquoਤੇ ਪਾਬੰਦੀ ਲਗਾ ਕੇ ਇਸ ਨੂੰ ਗੈਰ-ਕਾਨੂੰਨੀ ਐਲਾਨ ਸਕਦੀ ਹੈ।