image caption:

ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ, ਮਾਣਹਾਨੀ ਕੇਸ ‘ਚ ਸੂਰਤ ਕੋਰਟ ਨੇ ਸੁਣਾਇਆ ਫੈਸਲਾ

 ਮੋਦੀ ਸਰਨੇਮ &lsquoਤੇ ਵਿਵਾਦਿਤ ਟਿੱਪਣੀ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ &lsquoਤੇ ਦਰਜ ਮਾਣਹਾਨੀ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਗੁਜਰਾਤ ਦੀ ਸੂਰਤ ਸੈਸ਼ਨ ਕੋਰਟ ਨੇ 2 ਸਾਲ ਦੀ ਸਜ਼ਾ ਸੁਣਾਈ ਹੈ। ਰਾਹੁਲ ਗਾਂਧੀ ਨੂੰ ਕੋਰਟ ਤੋਂ ਤੁਰੰਤ 30 ਦਿਨ ਦੀ ਜਮਾਨਤ ਵੀ ਮਿਲ ਗਈ। ਕੋਰਟ ਨੇ ਰਾਹੁਲ ਨੂੰ ਇਸ ਸਮੇਂ ਵਿੱਚ ਉੱਪਰਲੀ ਅਦਾਲਤ ਨੇ ਅਰਜ਼ੀ ਦਾਖਲ ਕਰਨ ਦਾ ਸਮਾਂ ਦਿੱਤਾ ਹੈ। ਉਹ ਇਸ ਦੌਰਾਨ ਪੱਕੀ ਜਮਾਨਤ ਲਈ ਵੀ ਬੇਨਤੀ ਕਰ ਸਕਦੇ ਹਨ।
ਸਜ਼ਾ ਦਾ ਐਲਾਨ ਹੋਣ ਤੋਂ ਬਾਅਦ ਰਾਹੁਲ ਗਾਂਧੀ ਨੇ ਟਵਿੱਟਰ &lsquoਤੇ ਇੱਕ ਪੋਸਟ ਸਾਂਝੀ ਕੀਤੀ। ਉਨ੍ਹਾਂ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ, &ldquoਮੇਰਾ ਧਰਮ ਸੱਚ ਤੇ ਅਹਿੰਸਾ &lsquoਤੇ ਅਧਾਰਿਤ ਹੈ। ਸੱਚ ਮੇਰਾ ਰੱਬ ਹੈ, ਅਹਿੰਸਾ ਉਸਨੂੰ ਪਾਉਣ ਦਾ ਸਾਧਨ।&rdquo ਦੱਸ ਦੇਈਏ ਕਿ ਰਾਹੁਲ ਨੇ 2019 ਵਿੱਚ ਕਰਨਾਟਕ ਵਿੱਚ ਇੱਕ ਰੈਲੀ ਵਿੱਚ ਬਿਆਨ ਦਿੱਤਾ ਸੀ। ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਪੂਰੇ ਮੋਦੀ ਸਮਾਜ ਦਾ ਅਪਮਾਨ ਦੱਸਦਿਆਂ ਭਾਜਪਾ ਵਿਧਾਇਕ ਨੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰਵਾਇਆ ਸੀ। ਗੁਜਰਾਤ ਦੀ ਸੂਰਤ ਕੋਰਟ ਨੇ ਚਾਰ ਸਾਲ ਪੁਰਾਣੇ ਇਸ ਮਾਮਲੇ ਵਿੱਚ ਵੀਰਵਾਰ ਨੂੰ ਰਾਹੁਲ ਨੂੰ ਦੋਸ਼ੀ ਠਹਿਰਾਇਆ। ਕਾਰਵਾਈ ਦੇ ਦੌਰਾਨ ਰਾਹੁਲ ਗਾਂਧੀ ਕੋਰਟ ਵਿੱਚ ਮੌਜੂਦ ਰਹੇ। ਇਸ ਦੌਰਾਨ ਗੁਜਰਾਤ ਕਾਂਗਰਸ ਦੇ ਤਮਾਮ ਵੱਡੇ ਨੇਤਾ ਉਨ੍ਹਾਂ ਦੇ ਨਾਲ ਮੌਜੂਦ ਰਹੇ।