image caption:

ਨਵਜੋਤ ਸਿੰਘ ਸਿੱਧੂ ਦੀ ਪਤਨੀ ਨੂੰ ਕੈਂਸਰ, ਟਵਿਟਰ ’ਤੇ ਹੋਈ ਭਾਵੁਕ

ਪਟਿਆਲਾ : ਪੰਜਾਬ ਵਿੱਚ ਰੋਡ ਰੇਜ ਕੇਸ ਵਿੱਚ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ: ਨਵਜੋਤ ਕੌਰ ਸਿੱਧੂ ਛਾਤੀ ਦੇ ਕੈਂਸਰ ਤੋਂ ਪੀੜਤ ਹੈ। ਉਹ ਇਸ ਬਿਮਾਰੀ ਦੇ ਪੜਾਅ-2 ਵਿੱਚ ਹੈ। ਉਨ੍ਹਾਂ ਨੇ ਖੁਦ ਬੁੱਧਵਾਰ ਨੂੰ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਇਸ ਦੇ ਇਲਾਜ ਲਈ ਬੁੱਧਵਾਰ ਨੂੰ ਹੀ ਉਨ੍ਹਾਂ ਦੀ ਸਰਜਰੀ ਵੀ ਹੋਈ ਹੈ। ਆਪਣੇ ਟਵੀਟ ਵਿੱਚ ਡਾਕਟਰ ਸਿੱਧੂ ਨੇ ਲਿਖਿਆ ਕਿ 1 ਅਪ੍ਰੈਲ ਤੱਕ ਸਿੱਧੂ ਜੇਲ੍ਹ ਤੋਂ ਰਿਹਾਅ ਹੋ ਸਕਦੇ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ &rsquoਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਲਿਖਿਆ ਹੈ ਕਿ ਸਿੱਧੂ ਇਕ ਅਜਿਹੇ ਅਪਰਾਧ ਲਈ ਸਜ਼ਾ ਭੁਗਤ ਰਿਹਾ ਹੈ ਜੋ ਉਸ ਨੇ ਨਹੀਂ ਕੀਤਾ। ਇਸ ਵਿੱਚ ਸ਼ਾਮਲ ਹਰ ਕਿਸੇ ਨੂੰ ਮਾਫ਼ ਕਰ ਦਿਓ। ਅਪਣੇ ਪਤੀ ਸਿੱਧੂ ਨਾਲ ਮੁਖਾਤਿਬ ਹੋ ਕੇ ਲਿਖਿਆ ਹੈ, ਹਰ ਦਿਨ ਬਾਹਰ ਰਹਿ ਕੇ ਆਪ ਦੀ ਰਿਹਾਈ ਦੀ ਉਡੀਕ ਕਰਨੀ ਬੇਹੱਦ ਮੁਸ਼ਕਿਲ ਹੈ।