image caption:

ਅੰਮ੍ਰਿਤਪਾਲ ਦੇ ਗੰਨਮੈਨ ਤੇਜਿੰਦਰ ਸਿੰਘ ਨੂੰ ਧਾਰਾ 107/151 ਦੇ ਤਹਿਤ ਕੀਤਾ ਗਿਰਫ਼ਤਾਰ

 ਅੰਮ੍ਰਿਤਪਾਲ ਸਿੰਘ ਦੀ ਭਾਲ &lsquoਚ ਲੱਗੀ ਪੰਜਾਬ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲੀਸ ਨੇ ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਤੇਜਿੰਦਰ ਸਿੰਘ ਉਰਫ਼ ਗੋਰਖਾ ਬਾਬਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੋਰਖਾ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਸੀ, ਉਹ ਹਮੇਸ਼ਾ ਉਸ ਦੀ ਸੁਰੱਖਿਆ ਹੇਠ ਤਾਇਨਾਤ ਰਹਿੰਦਾ ਸੀ। ਤੇਜਿੰਦਰ ਸਿੰਘ ਵੀ ਅਜਨਾਲਾ ਕਾਂਡ ਦਾ ਮੁਲਜ਼ਮ ਹੈ।

ਦੱਸਿਆ ਜਾ ਰਿਹਾ ਹੈ ਕਿ ਤਜਿੰਦਰ ਸਿੰਘ ਮਲੌਦ ਦੇ ਮਾਂਗੇਵਾਲ ਦਾ ਰਹਿਣ ਵਾਲਾ ਹੈ। ਉਹ ਅੰਮ੍ਰਿਤਪਾਲ ਦਾ ਕਰੀਬੀ ਹੈ। ਤੇਜਿੰਦਰ ਹਥਿਆਰਾਂ ਨਾਲ ਫੋਟੋਆਂ ਵੀ ਸੋਸ਼ਲ ਮੀਡੀਆ &lsquoਤੇ ਪੋਸਟ ਕਰਦਾ ਹੈ। ਪੁਲੀਸ ਨੇ ਗੋਰਖਾ ਬਾਬਾ ਖ਼ਿਲਾਫ਼ ਧਾਰਾ 107/151 ਤਹਿਤ ਕੇਸ ਦਰਜ ਕਰਕੇ ਇਹ ਕਾਰਵਾਈ ਕੀਤੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਤੇਜਿੰਦਰ ਦੇ ਦੋ ਕਰੀਬੀ ਦੋਸਤਾਂ ਨੂੰ ਵੀ ਹਿਰਾਸਤ &lsquoਚ ਲਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।