image caption:

Lionel Messi ਨੇ ਬਣਾਇਆ ਰਿਕਾਰਡ, 800 ਗੋਲ ਕਰਨ ਵਾਲੇ ਦੂਜੇ ਫੁੱਟਬਾਲਰ ਬਣੇ

 ਵੀਰਵਾਰ ਰਾਤ 23 ਮਾਰਚ ਨੂੰ ਅਰਜਨਟੀਨਾ ਅਤੇ ਪਨਾਮਾ  ਵਿਚਕਾਰ ਖੇਡੇ ਗਏ ਮੈਚ ਵਿੱਚ, ਲਿਓਨਲ ਮੇਸੀ ਨੇ ਇੱਕ ਵੱਡੀ ਉਪਲਬਧੀ ਦਰਜ ਕੀਤੀ। ਇਸ ਮੈਚ ਦੇ 89ਵੇਂ ਮਿੰਟ &lsquoਚ ਉਸ ਨੇ ਫ੍ਰੀ ਕਿੱਕ &lsquoਤੇ ਸ਼ਾਨਦਾਰ ਗੋਲ ਕੀਤਾ, ਜਿਸ ਨਾਲ ਉਸ ਦੇ ਕਰੀਅਰ ਦੇ ਕੁੱਲ ਗੋਲਾਂ ਦੀ ਗਿਣਤੀ 800 ਹੋ ਗਈ।

ਅਜਿਹਾ ਕਰਨ ਵਾਲਾ ਉਹ ਦੁਨੀਆ ਦਾ ਦੂਜਾ ਫੁੱਟਬਾਲਰ ਹੈ। ਇਸ ਦੇ ਨਾਲ ਹੀ ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ 800 ਗੋਲ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਫੀਫਾ ਵਿਸ਼ਵ ਕੱਪ 2022 ਜਿੱਤਣ ਤੋਂ ਬਾਅਦ ਅਰਜਨਟੀਨਾ ਦੀ ਟੀਮ ਪਹਿਲੀ ਵਾਰ ਮੈਦਾਨ &lsquoਚ ਉਤਰੀ। ਇਹ ਮੈਚ ਬਿਊਨਸ ਆਇਰਸ ਦੇ &lsquoਦਿ ਮੋਨੂਮੈਂਟਲ ਸਟੇਡੀਅਮ&rsquo &lsquoਚ ਖੇਡਿਆ ਗਿਆ।

84000 ਦਰਸ਼ਕਾਂ ਦੀ ਸਮਰੱਥਾ ਵਾਲਾ ਇਹ ਸਟੇਡੀਅਮ ਵਿਸ਼ਵ ਚੈਂਪੀਅਨ ਟੀਮ ਨੂੰ ਦੇਖਣ ਲਈ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਇੱਥੇ ਅਰਜਨਟੀਨਾ ਦੇ ਖਿਡਾਰੀਆਂ ਨੇ ਫੈਨਸ ਨੂੰ ਵਿਸ਼ਵ ਕੱਪ ਦੀ ਟਰਾਫੀ ਵੀ ਦਿਖਾਈ ਅਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਦੌਰਾਨ ਸਟੇਡੀਅਮ &lsquoਚ ਵੀ ਮੈਸੀ-ਮੈਸੀ ਦੀਆਂ ਆਵਾਜ਼ਾਂ ਗੂੰਜਦੀਆਂ ਰਹੀਆਂ।

ਅਰਜਨਟੀਨਾ ਦੀ ਟੀਮ ਇਸ ਮੈਚ ਵਿੱਚ ਉਸੇ ਟੀਮ ਨਾਲ ਉਤਰੀ ਜਿਸ ਨੇ ਪਿਛਲੇ ਸਾਲ ਫੀਫਾ ਵਿਸ਼ਵ ਕੱਪ ਜਿੱਤਿਆ ਸੀ। ਇਹ ਵਿਸ਼ਵ ਚੈਂਪੀਅਨ ਟੀਮ ਉਸੇ ਅੰਦਾਜ਼ ਵਿੱਚ ਖੇਡੀ। ਗੇਂਦ 75% ਸਮਾਂ ਅਰਜਨਟੀਨਾ ਕੋਲ ਰਹੀ।

ਅਰਜਨਟੀਨਾ ਨੇ ਵੀ ਕੁੱਲ 26 ਗੋਲ ਕਰਨ ਦੀ ਕੋਸ਼ਿਸ਼ ਕੀਤੀ, ਜਵਾਬ ਵਿੱਚ ਪਨਾਮਾ ਦੀ ਟੀਮ ਸਿਰਫ਼ ਦੋ ਗੋਲ ਕਰਨ ਦੀ ਕੋਸ਼ਿਸ਼ ਕਰ ਸਕੀ। ਥਿਆਗੋ ਅਲਮਾਡਾ ਨੇ 78ਵੇਂ ਮਿੰਟ ਵਿੱਚ ਅਰਜਨਟੀਨਾ ਲਈ ਪਹਿਲਾ ਗੋਲ ਕੀਤਾ।

ਇਸ ਤੋਂ ਠੀਕ 11 ਮਿੰਟ ਬਾਅਦ ਹੀ ਲਿਓਨਲ ਮੇਸੀ ਨੇ ਫਰੀ ਕਿੱਕ &lsquoਤੇ ਗੋਲ ਕਰਕੇ ਆਪਣੀ ਟੀਮ ਨੂੰ 2-0 ਦੀ ਬੜ੍ਹਤ ਦਿਵਾਈ। ਇਸ ਸਕੋਰ ਲਾਈਨ &lsquoਤੇ ਮੈਚ ਸਮਾਪਤ ਹੋਇਆ।