image caption:

‘ਚਮਕੀਲਾ’ ਫ਼ਿਲਮ ਦੀ ਰਿਲੀਜ਼ ‘ਤੇ ਲੱਗੀ ਰੋਕ

 ਦੇਸ਼ &lsquoਚ ਕੁਝ ਅਜਿਹੇ ਮਸ਼ਹੂਰ ਗਾਇਕ ਸਨ, ਜਿਨ੍ਹਾਂ ਦੇ ਲੋਕ ਦੀਵਾਨੇ ਹੁੰਦੇ ਸਨ।ਇਨ੍ਹਾਂ &lsquoਚ ਨਾਮ ਪੰਜਾਬ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦਾ ਸੀ।ਅਮਰ ਸਿੰਘ ਦੇਸ਼ ਦੇ ਨਾਲ ਨਾਲ ਵਿਦੇਸ਼ਾਂ &lsquoਚ ਆਪਣੀ ਗਾਇਕੀ ਅਤੇ ਸਟੇਜ ਪੇਸ਼ਕਾਰੀ ਲਈ ਜਾਣਿਆ ਜਾਂਦਾ ਸੀ।

ਕਿਹਾ ਜਾਂਦਾ ਹੈ ਕਿ ਉਸ ਦਾ ਜਨੂਨ ਤੇ ਸੱਚਾਈ ਨਾਲ ਭਰਪੂਰ ਗੀਤ ਉਸ ਲਈ ਮੁਸੀਬਤ ਬਣ ਗਏ ਸਨ। ਇਸ &lsquoਤੇ ਹੁਣ ਪੰਜਾਬ ਦੇ ਮਸ਼ਹੂਰ ਗਾਇਕ ਦਲਜੀਤ ਸਿੰਘ ਨੇ ਫਿਲਮ ਬਣਾਈ ਜਿਸਦੀ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਸੀ। ਦਰਸ਼ਕਾਂ ਨੂੰ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਸੀ।ਕਾਫੀ ਸਮੇਂ ਤੋਂ ਹੀ ਇਸ ਫਿਲਮ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਪਰ ਇਸੇ ਦੌਰਾਨ ਦਰਸ਼ਕਾਂ ਨੂੰ ਪ੍ਰੇਸ਼ਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਕਿ ਫਿਲਮ ਚਮਕੀਲਾ ਦੀ ਰਿਲੀਜ਼ਿੰਗ &lsquoਤੇ ਰੋਕ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਜਾਣਕਾਰੀ ਮੁਤਾਬਕ ਪੰਜਾਬ ਦੇ ਮਰਹੂਮ ਗਾਇਕ ਚਮਕੀਲਾ ਦੀ ਪਤਨੀ ਗੁਰਮੇਲ ਕੌਰ ਦੀ ਪਤਨੀ ਦੀ ਅਪੀਲ ਕਾਰਨ ਅਦਾਲਤ ਨੇ ਚਮਕੀਲਾ ਤੇ ਬਣੀ ਇਸ ਫਿਲਮ ਦੇ ਪ੍ਰਸਾਰਣ &lsquoਤੇ ਰੋਕ ਲਗਾ ਦਿਤੀ ਹੈ।