image caption:

ਫੇਸਬੁੱਕ ਦੇ ਸੰਸਥਾਪਕ 'ਮਾਰਕ ਜ਼ੁਕਰਬਰਗ' ਬਣੇ ਫਿਰ ਤੋਂ ਪਿਤਾ , ਬੇਟੀ ਦਾ ਹੋਇਆ ਜਨਮ

 ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਦੇ ਘਰ ਇਕ ਹੋਰ ਛੋਟਾ ਮਹਿਮਾਨ ਆਇਆ ਹੈ। ਉਨ੍ਹਾਂ ਦੀ ਪਤਨੀ ਪ੍ਰਿਸਿਲਾ ਚੈਨ ਨੇ ਇਕ ਖੂਬਸੂਰਤ ਬੇਟੀ ਨੂੰ ਜਨਮ ਦਿੱਤਾ ਹੈ। ਜ਼ੁਕਰਬਰਗ ਨੇ ਫੇਸਬੁੱਕ &lsquoਤੇ ਇਹ ਜਾਣਕਾਰੀ ਦਿੱਤੀ ਹੈ। ਤਸਵੀਰ ਪੋਸਟ ਕਰਦੇ ਹੋਏ ਮਾਰਕ ਨੇ ਲਿਖਿਆ, ਓਰੀਲੀਆ ਚੋਨ ਜ਼ੁਕਰਬਰਗ, ਦੁਨੀਆ &lsquoਚ ਤੁਹਾਡਾ ਸੁਆਗਤ ਹੈ। ਤੁਸੀਂ ਸੱਚਮੁੱਚ ਰੱਬ ਦੀ ਇੱਕ ਛੋਟੀ ਜਿਹੀ ਅਸੀਸ ਹੋ। ਮਾਰਕ ਜ਼ੁਕਰਬਰਗ ਅਤੇ ਪ੍ਰਿਸਿਲਾ ਦਾ ਇਹ ਤੀਜਾ ਬੱਚਾ ਹੈ।

ਮਾਰਕ ਜ਼ੁਕਰਬਰਗ ਨੇ ਸਤੰਬਰ 2022 &lsquoਚ ਪਹਿਲੀ ਵਾਰ ਸੋਸ਼ਲ ਮੀਡੀਆ &lsquoਤੇ ਆਪਣੀ ਪਤਨੀ ਦੇ ਗਰਭਵਤੀ ਹੋਣ ਦੀ ਜਾਣਕਾਰੀ ਦਿੱਤੀ ਸੀ। ਉਸ ਨੇ ਦੱਸਿਆ ਕਿ ਉਹ ਤੀਜੀ ਵਾਰ ਪਿਤਾ ਬਣਨ ਜਾ ਰਹੇ ਹਨ। ਮੇਟਾ ਦੇ ਸੀਈਓ ਨੇ ਪਤਨੀ ਪ੍ਰਿਸਿਲਾ ਦੀ ਫੋਟੋ ਸ਼ੇਅਰ ਕਰਦੇ ਹੋਏ ਇਸ ਖਬਰ ਬਾਰੇ ਦੱਸਿਆ ਸੀ।

ਫੇਸਬੁੱਕ ਦੇ ਸਹਿ-ਸੰਸਥਾਪਕ ਨੇ ਤਸਵੀਰ ਦੇ ਨਾਲ ਕੈਪਸ਼ਨ &lsquoਚ ਲਿਖਿਆ, &ldquoਬਹੁਤ ਸਾਰਾ ਪਿਆਰ। ਇਹ ਸ਼ੇਅਰ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੈਕਸ ਅਤੇ ਅਗਸਤ ਅਗਲੇ ਸਾਲ ਇੱਕ ਬੇਬੀ ਭੈਣ ਹੋਣ ਵਾਲੇ ਹਨ।&rdquo