image caption:

ਕੈਲੀਫੋਰਨੀਆ ਵਿੱਚ ਹਾਈਵੇਅ ਦਾ ਨਾਮ ਮਾਰੇ ਗਏ ਭਾਰਤੀ ਮੂਲ ਦੇ ਪੁਲਿਸ ਅਧਿਕਾਰੀ ਦੇ ਨਾਮ ਉੱਤੇ ਰੱਖਿਆ ਗਿਆ

 ਵਾਸ਼ਿੰਗਟਨ (ਰਾਜ ਗੋਗਨਾ)&mdashਕੈਲੀਫੋਰਨੀਆ ਸੂਬੇ ਦੇ ਸ਼ਹਿਰ ਨਿਊਮੈਨ ਵਿੱਚ ਹਾਈਵੇਅ 33 ਦਾ ਹਿੱਸਾ ਨਿਊਮੈਨ ਪੁਲਿਸ ਵਿਭਾਗ ਦੇ ਇਕ ਭਾਰਤੀ ਮੂਲ ਦੇ ਰੋਨਿਲ ਸਿੰਘ ਨੂੰ ਸਮਰਪਿਤ ਕੀਤਾ ਗਿਆ। ਰਾਸ਼ਟਰੀ ਨਾਇਕ ਦੇ ਸਨਮਾਨ ਲਈ, ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਇੱਕ ਹਾਈਵੇਅ ਦੇ ਇੱਕ ਹਿੱਸੇ ਦਾ ਨਾਮ 33 ਸਾਲਾ ਭਾਰਤੀ ਮੂਲ ਦੇ ਪੁਲਿਸ ਅਧਿਕਾਰੀ ਰੋਨਿਲ ਸਿੰਘ ਦੇ ਨਾਮ ਉੱਤੇ ਰੱਖਿਆ ਗਿਆ ਹੈ। ਜਿਸ ਨੂੰ ਸੰਨ 2018 ਵਿੱਚ ਇੱਕ ਗੈਰ-ਕਾਨੂੰਨੀ ਪ੍ਰਵਾਸੀ ਦੁਆਰਾ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ।ਕੈਲੀਫੋਰਨੀਆ ਰਾਜ ਦੇ ਸਹਿਰ ਨਿਊਮੈਨ ਵਿੱਚ ਹਾਈਵੇਅ 33 ਦਾ ਹਿੱਸਾ ਨਿਊਮੈਨ ਪੁਲਿਸ ਵਿਭਾਗ ਨੇ ਮਿਸਟਰ ਸਿੰਘ ਨੂੰ ਸਮਰਪਿਤ ਕੀਤਾ ਗਿਆ।ਰੋਨਿਲ ਸਿੰਘ ਜੁਲਾਈ 2011 ਵਿੱਚ ਫੋਰਸ ਵਿੱਚ ਸ਼ਾਮਲ ਹੋਏ ਸਨ। ਇੱਕ ਸ਼ੱਕੀ ਸ਼ਰਾਬੀ ਡਰਾਈਵਰ ਨੇ 26 ਦਸੰਬਰ, 2018 ਨੂੰ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਤਿੰਨ ਦਿਨਾਂ ਦੀ ਭਾਲ ਵਿੱਚ ਉਸ ਦੇ ਕਾਤਲ, ਪਾਉਲੋ ਵਰਜਨ ਮੇਂਡੋਜ਼ਾ ਨੂੰ ਕੇਰਨ ਵਿੱਚ ਇੱਕ ਰਿਸ਼ਤੇਦਾਰ ਦੇ ਘਰ ਤੋਂ ਫੜਿਆ ਗਿਆ ਸੀ। ਉਸ ਨੇ ਨਵੰਬਰ 2020 ਵਿੱਚ ਸਿੰਘ ਦੇ ਕਤਲ ਲਈ ਦੋਸ਼ੀ ਮੰਨਿਆ ਅਤੇ ਪੈਰੋਲ ਦੀ ਸੰਭਾਵਨਾ ਤੋਂ ਬਿਨਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।ਕਮਿਊਨਿਟੀ ਦੇ ਟਨਲ ਟੂ ਟਾਵਰਜ਼ 5. ਕੇ ਵਾਕ ਐਂਡ ਰਨ ਤੋਂ ਬਾਅਦ ਸਾਈਨ ਨੂੰ ਖੋਲ੍ਹਣ ਲਈ ਇੱਕ ਸਮਾਰੋਹ ਵੀ  ਆਯੋਜਿਤ ਕੀਤਾ ਗਿਆ ਸੀ।ਮਿਸਟਰ ਸਿੰਘ ਦੀ ਪਤਨੀ ਅਨਾਮਿਕਾ, ਉਨ੍ਹਾਂ ਦਾ ਬੇਟਾ ਅਰਨਵ, ਜੋ ਸਿਰਫ 5 ਮਹੀਨਿਆਂ ਦਾ ਸੀ ਜਦੋਂ ਉਸਦੇ ਪਿਤਾ ਦੀ ਮੌਤ ਹੋ ਗਈ ਸੀ, ਅਤੇ ਪਰਿਵਾਰ ਦੇ ਹੋਰ ਮੈਂਬਰ ਸਮਾਗਮ ਵਿੱਚ ਸਨ। ਉਹਨਾਂ ਦੇ ਨਾਲ ਉਸ ਦੇ  ਨਿਊਮੈਨ ਕੈਲੀਫੋਰਨੀਆ ਦੇ  ਪੁਲਿਸ ਵਿਭਾਗ ਦੇ ਸਹਿਯੋਗੀ ਅਤੇ ਅਧਿਕਾਰੀ ਕਾਉਂਟੀ ਸੁਪਰਵਾਈਜ਼ਰ ਚਾਂਸ ਕੰਡਿਟ, ਸਟੇਟ ਸੈਨੇਟਰ ਮੈਰੀ ਅਲਵਾਰਾਡੋ-ਗਿਲ, ਯੂਐਸ ਦੇ ਪ੍ਰਤੀਨਿਧੀ ਜੌਹਨ ਡੁਆਰਟੇ ਅਤੇ ਅਸੈਂਬਲੀਮੈਨ ਜੁਆਨ ਅਲਾਨਿਸ ਸ਼ਾਮਲ ਸਨ।ਨਿਸ਼ਾਨ ਦੇ ਪਿਛਲੇ ਪਾਸੇ ਲਿਖੇ ਸੰਦੇਸ਼ਾਂ ਵਿੱਚ ਅਰਨਵ ਦਾ ਲਿਖਿਆ ਸੀ, ਜਿਸ ਵਿੱਚ ਲਿਖਿਆ ਸੀ "ਲਵ ਯੂ ਪਾਪਾ।" "ਅੱਜ ਕਮਿਊਨਿਟੀ ਰੋਨਿਲ ਸਿੰਘ ਦੀ ਯਾਦ ਨੂੰ ਸਨਮਾਨਿਤ ਕਰਨ ਲਈ ਇਕੱਠੇ ਹੋਏ, ਜੋ ਦਸੰਬਰ 2018 ਵਿੱਚ ਡਿਊਟੀ ਦੀ ਲਾਈਨ ਵਿੱਚ ਦੁਖਦਾਈ ਤੌਰ 'ਤੇ ਮਾਰਿਆ ਗਿਆ ਸੀ। ਯਾਦਗਾਰ ਹਾਈਵੇਅ ਸਾਈਨ ਦਾ ਉਦਘਾਟਨ ਕੀਤਾ ਗਿਆ।ਅਤੇ ਹਾਈਵੇਅ 33 ਅਤੇ ਸਟੂਹਰ ਰੋਡ 'ਤੇ ਪ੍ਰਦਰਸ਼ਿਤ ਕੀਤਾ ਜਾਵੇਗਾ।