image caption:

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਜਹਾਜ਼ ’ਚ ਤਕਨੀਕੀ ਨੁਕਸ ਠੀਕ ਹੋਣ ਬਾਅਦ ਭਾਰਤ ਤੋਂ ਰਵਾਨਾ

 ਨਵੀਂ ਦਿੱਲੀ- ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਵਫ਼ਦ ਦੇ ਅੱਜ ਕੌਮੀ ਰਾਜਧਾਨੀ ਤੋਂ ਰਵਾਨਾ ਹੋ ਗਏ। ਉਨ੍ਹਾਂ ਦੇ ਜਹਾਜ਼ ਵਿੱਚ ਤਕਨੀਕੀ ਖਰਾਬੀ ਨੂੰ ਠੀਕ ਕਰ ਦਿੱਤਾ ਗਿਆ ਸੀ। ਇਸ ਖਰਾਬੀ ਕਾਰਨ ਟਰੂਡੋ ਦੋ ਦਿਨ ਭਾਰਤ &rsquoਚ ਫਸੇ ਰਹੇ। ਨੁਕਸ ਠੀਕ ਹੋਣ ਬਾਅਦ ਜਹਾਜ਼ ਨੂੰ ਉਡਾਣ ਭਰਨ ਦੀ ਮਨਜ਼ੂਰੀ ਦੇ ਦਿੱਤੀ ਗਈ। ਟਰੂਡੋ ਅਤੇ ਉਨ੍ਹਾਂ ਦੇ ਵਫਦ ਨੇ ਐਤਵਾਰ ਨੂੰ ਸਮਾਪਤ ਹੋਏ ਜੀ-20 ਸੰਮੇਲਨ ਤੋਂ ਬਾਅਦ ਦਿੱਲੀ ਤੋਂ ਰਵਾਨਾ ਹੋਣਾ ਸੀ ਪਰ ਜਹਾਜ਼ &lsquoਚ ਤਕਨੀਕੀ ਖਰਾਬੀ ਕਾਰਨ ਉਹ ਇੱਥੇ ਹੀ ਫਸ ਗਏ।