image caption:

ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਦੇ ਸਿਰ ਸਜਿਆ ਤਾਜ


ਹੈਦਰਾਬਾਦ- ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਨੇ ਅੱਜ ਇੱਥੇ &lsquoਮਿਸ ਵਰਲਡ 2025&rsquo ਦਾ ਖਿਤਾਬ ਜਿੱਤ ਲਿਆ ਹੈ। ਇੱਥੇ ਹੋਏ ਫਾਈਨਲ ਵਿੱਚ ਇਥੋਪੀਆ ਦੀ ਹੈਸੇਟ ਡੇਰੇਜੇ ਅਦਮਾਸੂ ਨੂੰ ਉਪ ਜੇਤੂ ਐਲਾਨਿਆ ਗਿਆ। ਭਾਰਤ ਦੀ ਨੰਦਿਨੀ ਗੁਪਤਾ ਸਿਖਰਲੀਆਂ ਅੱਠ ਸੁੰਦਰੀਆਂ ਵਿੱਚ ਜਗ੍ਹਾ ਬਣਾਉਣ ਤੋਂ ਪਹਿਲਾਂ ਹੀ ਬਾਹਰ ਹੋ ਗਈ।
ਪ੍ਰਬੰਧਕਾਂ ਅਨੁਸਾਰ ਤਿਲੰਗਾਨਾ ਵਿੱਚ ਇੱਕ ਮਹੀਨੇ ਦੌਰਾਨ ਉਦੇਸ਼-ਆਧਾਰਤ ਗਤੀਵਿਧੀਆਂ, ਸੱਭਿਆਚਾਰਕ ਅਤੇ ਪ੍ਰੇਰਨਾਦਾਇਕ ਚੁਣੌਤੀਆਂ ਮਗਰੋਂ ਦੁਨੀਆ ਭਰ ਦੇ 108 ਪ੍ਰਤੀਯੋਗੀਆਂ ਨੇ ਮਿਸ ਵਰਲਡ ਤਾਜ ਲਈ ਮੁਕਾਬਲਾ &rsquoਚ ਹਿੱਸਾ ਲਿਆ।
ਜੇਤੂ ਓਪਲ ਕੌਮਾਂਤਰੀ ਸਬੰਧਾਂ ਨਿਟੲਰਨੳਟਿੋਨੳਲ ਰੲਲੳਟਿੋਨਸ ਦੀ ਵਿਦਿਆਰਥਣ ਹੈ। ਉਸ ਨੂੰ ਮਨੋਵਿਗਿਆਨ ਅਤੇ ਮਾਨਵ ਵਿਗਿਆਨ ਫਸੇਚਹੋਲੋਗੇ ੳਨਦ ਅਨਟਹਰੋਪੋਲੋਗੇ ਵਿੱਚ ਦਿਲਚਸਪੀ ਹੈ ਅਤੇ ਉਹ ਰਾਜਦੂਤ ਬਣਨਾ ਚਾਹੁੰਦੀ ਹੈ।
ਉਸਨੇ ਛਾਤੀ ਦੇ ਕੈਂਸਰ ਦੇ ਖੇਤਰ ਵਿੱਚ ਕੰਮ ਕਰਨ ਵਾਲੀਆਂ ਸੰਸਥਾਵਾਂ ਲਈ ਸਵੈ-ਇੱਛਾ ਨਾਲ ਕੰਮ ਕੀਤਾ ਹੈ। ਮਿਸ ਵਰਲਡ ਵੈੱਬਸਾਈਟ ਅਨੁਸਾਰ ਓਪਲ ਕੋਲ ਪਾਲਤੂ ਜਾਨਵਰ ਵਜੋਂ ਸੋਲਾਂ ਬਿੱਲੀਆਂ ਅਤੇ ਪੰਜ ਕੁੱਤੇ ਹਨ।
ਮਿਸ ਵਰਲਡ ਦੀ ਚੇਅਰਵੁਮੈਨ ਜੂਲੀਆ ਮੋਰਲੇ ਸੀਬੀਈ ਨੇ ਜਿਊਰੀ ਦੀ ਅਗਵਾਈ ਕੀਤੀ ਅਤੇ 72ਵੀਂ ਮਿਸ ਵਰਲਡ ਦੀ ਜੇਤੂ ਦਾ ਐਲਾਨ ਕੀਤਾ।