Youtuber ਜਸਬੀਰ ਸਿੰਘ ਦੀ ਮੋਹਾਲੀ ਕੋਰਟ ‘ਚ ਪੇਸ਼ੀ, ਕੋਰਟ ਨੇ ਮੁਲਜ਼ਮ ਨੂੰ 3 ਦਿਨ ਦੇ ਰਿਮਾਂਡ ‘ਤੇ ਭੇਜਿਆ
ਜਾਸੂਸੀ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤੇ ਯੂਟਿਊਬਰ ਜਸਬੀਰ ਸਿੰਘ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਕੋਰਟ ਨੇ ਮੁਲਜ਼ਮ ਨੂੰ 3 ਦਿਨਾਂ ਦੇ ਰਿਮਾਂਡ &lsquoਤੇ ਭੇਜਿਆ ਹੈ। ਪੰਜਾਬ ਪੁਲਿਸ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਯੂਟਿਊਬਰ ਜਸਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਜਸਬੀਰ ਸਿੰਘ ਰੂਪਨਗਰ ਦੇ ਮਹਿਲਾਂ ਪਿੰਡ ਦਾ ਰਹਿਣ ਵਾਲਾ ਹੈ ਤੇ ਉਸ ਦੇ ਯੂਟਿਊਬ ਚੈਨਲ &lsquoਜਾਨ ਮਹਲ&rsquo &lsquoਤੇ 10 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ। ਉਹ 3 ਵਾਰ ਪਾਕਿਸਤਾਨ ਜਾ ਚੁੱਕਾ ਹੈ।
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਹ ISI ਏਜੰਟ ਹਸਨ ਅਲੀ ਉਰਫ ਜੱਟਾ ਰੰਧਾਵਾ ਦੇ ਸੰਪਰਕ ਵਿਚ ਸੀ। ਨਾਲ ਹੀ ਹਰਿਆਣਾ ਤੋਂ ਗ੍ਰਿਫਤਾਰ ਯੂਟਿਊਬਰ ਜੋਤੀ ਮਲਹੋਤਰਾ ਤੇ ਪਾਕਿਸਤਾਨੀ ਅਧਿਕਾਰੀ ਦਾਨਿਸ਼ ਦੇ ਸੰਪਰਕ ਵਿਚ ਵੀ ਸੀ। ਜਸਬੀਰ ਸਿੰਘ ਖਿਲਾਫ ਮੋਹਾਲੀ ਵਿਚ ਸੇਟਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਕੇਸ ਦਰਜ ਕੀਤਾ ਹੈ।
DGP ਗੌਰਵ ਯਾਦਵ ਨੇ ਦੱਸਿਆ ਕਿ ਜਸਬੀਰ ਸਿੰਘ ਦਾਨਿਸ਼ ਦੇ ਸੱਦੇ &lsquoਤੇ ਦਿੱਲੀ ਵਿਚ ਆਯੋਜਿਤ ਪਾਕਿਸਤਾਨ ਨੈਸ਼ਨਲ ਡੇ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਇਆ ਸੀ। ਉਸ ਦੀ ਮੁਲਾਕਾਤ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਨਾਲ ਹੋਈ ਸੀ। ਉਹ ਸਾਲ 2020, 2021 ਤੇ 2024 ਵਿਚ ਪਾਕਿਸਤਾਨ ਜਾ ਚੁੱਕਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਵਿਚ ਉਸ ਦੇ ਇਲੈਕਟ੍ਰਾਨਿਕ ਗੈਜੇਟਸ ਵਿਚ ਕੀ ਪਾਕਿਸਤਾਨ ਆਧਾਰਿਤ ਨੰਬਰ ਤੇ ਹੋਰ ਡਾਟਾ ਮਿਲਿਆ ਹੈ। ਉਸ ਨੇ ਕੁਝ ਡਿਲੀਟ ਵੀ ਕੀਤਾ ਹੋਇਆ ਹੈ। ਉਸ ਦੇ ਫੋਨ ਤੇ ਲੈਪਟਾਪ ਨੂੰ ਫੋਰੈਂਸਿੰਕ ਜਾਂਚ ਲਈ ਲੈਬ ਭੇਜਿਆ ਹੈ। ਜੋਤੀ ਦੇ ਗ੍ਰਿਫਤਾਰ ਹੋਣ ਦੇ ਬਾਅਦ ਪੁਲਿਸ ਨੂੰ ਜਸਬੀਰ &lsquoਤੇ ਸ਼ੱਕ ਹੋਇਆ ਸੀ।